Advertisment

ਗਰਮ ਤੇਲ ਨਾਲ ਲਲਿਤਾ ਪਵਾਰ ਦੇ ਪੈਰਾਂ ’ਤੇ ਪੈ ਗਏ ਸਨ ਛਾਲੇ, ਫਿਰ ਵੀ ਸ਼ੂਟਿੰਗ ਰੱਖੀ ਜਾਰੀ

author-image
By Rupinder Kaler
New Update
ਗਰਮ ਤੇਲ ਨਾਲ ਲਲਿਤਾ ਪਵਾਰ ਦੇ ਪੈਰਾਂ ’ਤੇ ਪੈ ਗਏ ਸਨ ਛਾਲੇ, ਫਿਰ ਵੀ ਸ਼ੂਟਿੰਗ ਰੱਖੀ ਜਾਰੀ
Advertisment
ਰਾਮਾਨੰਦ ਸਾਗਰ ਦੀ ‘ਰਾਮਾਇਣ’ ਨੂੰ ਲੈ ਕੇ ਲਕਸ਼ਮਣ ਦਾ ਕਿਰਦਾਰ ਨਿਭਾਉਣ ਵਾਲੇ ਸੁਨੀਲ ਲਹਿਰੀ ਨੇ ਇਸ ਸੀਰੀਅਲ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਉਹਨਾਂ ਨੇ ਦੱਸਿਆ ਕਿ ਇਸ ਸੀਰੀਅਲ ਵਿੱਚ ਮੰਥਰਾ ਦਾ ਕਿਰਦਾਰ ਨਿਭਾਉਣ ਵਾਲੀ ਲਲਿਤਾ ਪਵਾਰ ਦੇ ਪੈਰ ਇੱਕ ਸੀਨ ਫ਼ਿਲਮਾਉਂਦੇ ਹੋਏ ਸੜ ਗਏ ਸਨ । ਉਹਨਾਂ ਦੇ ਪੈਰਾਂ ਤੇ ਛਾਲੇ ਵੀ ਪੈ ਗਏ ਸਨ ਪਰ ਇਸ ਦੇ ਬਾਵਜੂਦ ਉਹਨਾਂ ਨੇ ਇੱਕ ਵਾਰ ਵੀ ਸ਼ੂਟਿੰਗ ਨਹੀਂ ਰੋਕੀ । ਸੁਨੀਲ ਨੇ ਇਸ ਸੀਰੀਅਲ ਦੀਆਂ ਕੁਝ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । ਇਸ ਵਿੱਚ ਉਹਨਾਂ ਨੇ ਇਸ ਸੀਰੀਅਲ ਦੇ ਬਿਹਾਈਂਡ ਦਾ ਸੀਨ ਦੇ ਕਈ ਕਿੱਸੇ ਸਾਂਝੇ ਕੀਤੇ ਹਨ । ਇਹ ਕਿੱਸਾ ਉਸ ਸੀਨ ਦਾ ਹੈ ਜਿਸ ਵਿੱਚ ਮਹਾਰਾਜ ਦਸ਼ਰਥ ਰਾਮ ਦੇ ਰਾਜ ਅਭਿਸ਼ੇਕ ਦਾ ਐਲਾਨ ਕਰਦੇ ਹਨ । ਪਰ ਮੰਥਰਾ ਨੂੰ ਇਹ ਬਰਦਾਸ਼ਤ ਨਹੀਂ ਹੁੰਦਾ, ਕਿਉਂਕਿ ਉਹ ਕੈਕਈ ਦੇ ਪੁੱਤਰ ਭਰਤ ਨੂੰ ਰਾਜਗੱਦੀ ਤੇ ਦੇਖਣਾ ਚਾਹੁੰਦੀ ਹੈ । ਗੁੱਸੇ ਵਿੱਚ ਮੰਥਰਾ ਮਹਿਲ ਵਿੱਚ ਜਗ ਰਹੇ ਦੀਵੇ ਬੁਝਾਉਂਦੀ ਹੈ । ਇਸ ਸੀਨ ਦੇ ਫ਼ਿਲਮਾਂਕਣ ਦੌਰਾਨ ਦੀਵਿਆਂ ਦਾ ਗਰਮ ਤੇਲ ਲਲਿਤਾ ਦੇ ਪੈਰਾਂ ’ਤੇ ਡਿੱਗ ਗਿਆ ਸੀ ਤੇ ਉਹਨਾਂ ਦੇ ਪੈਰਾਂ ਤੇ ਛਾਲੇ ਪੈ ਗਏ ਸਨ । ਪਰ ਉਹਨਾਂ ਨੇ ਇਸ ਦੀ ਪਰਵਾਹ ਕੀਤੇ ਬਗੈਰ ਇਹ ਸ਼ੂਟ ਪੂਰਾ ਕੀਤਾ । https://twitter.com/LahriSunil/status/1260471099957170179
Advertisment

Stay updated with the latest news headlines.

Follow us:
Advertisment
Advertisment
Latest Stories
Advertisment