Advertisment

ਭਾਈ ਸਤਿੰਦਰ ਪਾਲ ਸਿੰਘ ਜੀ ਦੀ ਅਵਾਜ਼ 'ਚ ਧਾਰਮਿਕ ਸ਼ਬਦ 'ਰਾਮਦਾਸ ਸਰੋਵਰਿ ਨਾਤੇ' ਹੋਇਆ ਰਿਲੀਜ਼, ਦੇਖੋ ਵੀਡੀਓ

author-image
By Aaseen Khan
New Update
ਭਾਈ ਸਤਿੰਦਰ ਪਾਲ ਸਿੰਘ ਜੀ ਦੀ ਅਵਾਜ਼ 'ਚ ਧਾਰਮਿਕ ਸ਼ਬਦ 'ਰਾਮਦਾਸ ਸਰੋਵਰਿ ਨਾਤੇ' ਹੋਇਆ ਰਿਲੀਜ਼, ਦੇਖੋ ਵੀਡੀਓ
Advertisment
ਪੀਟੀਸੀ ਨੈੱਟਵਰਕ ਵੱਲੋਂ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਹਰ ਹਫ਼ਤੇ ਨਵੇਂ ਧਾਰਮਿਕ ਸ਼ਬਦ ਰਿਲੀਜ਼ ਕੀਤੇ ਜਾਂਦੇ ਹਨ। ਇਸ ਹਫ਼ਤੇ ਭਾਈ ਸਤਿੰਦਰ ਪਾਲ ਸਿੰਘ ਜੀ ਦੀ ਜਗਾਧਰੀ ਵਾਲਿਆਂ ਦੀ ਰਸਭਿੰਨੀ ਅਵਾਜ਼ 'ਚ ਧਾਰਮਿਕ ਸ਼ਬਦ 'ਰਾਮਦਾਸ ਸਰੋਵਰਿ ਨਾਤੇ' ਪੀਟੀਸੀ ਰਿਕਾਰਡਸ ਦੇ ਯੂ ਟਿਊਬ ਚੈਨਲ 'ਤੇ ਰਿਲੀਜ਼ ਹੋ ਚੁੱਕਿਆ ਹੈ। ਪਰਵਿੰਦਰ ਸਿੰਘ ਬੱਬੂ ਵੱਲੋਂ ਇਸ ਸ਼ਬਦ ਦਾ ਸੰਗੀਤ ਤਿਆਰ ਕੀਤਾ ਗਿਆ ਹੈ। ਦੇਸ਼ਾਂ ਵਿਦੇਸ਼ਾਂ ‘ਚ ਬੈਠੀ ਨਾਨਕ ਨਾਮ ਲੇਵਾ ਸੰਗਤ ਲਈ ਕੀਤੇ ਜਾਂਦੇ ਵਿਲੱਖਣ ਉਪਰਾਲੇ ਤਹਿਤ ਹਰ ਹਫ਼ਤੇ ਨਵੇਂ ਧਾਰਮਿਕ ਸ਼ਬਦ ਪੀਟੀਸੀ ਰਿਕਾਰਡਸ ਦੇ ਲੇਬਲ ਨਾਲ ਨਾਲ ਰਿਲੀਜ਼ ਕੀਤੇ ਜਾਂਦੇ ਹਨ। ਪੀਟੀਸੀ ਦੇ ਇਸ ਉਪਰਾਲੇ ਨੂੰ ਦਰਸ਼ਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੋਰ ਵੇਖੋ : ਧਾਰਮਿਕ ਸ਼ਬਦ ‘ਕਹੁ ਨਾਨਕ ਜੀਅੜਾ ਬਲਿਹਾਰੀ’ ਭਾਈ ਕਮਲਜੀਤ ਸਿੰਘ ਜੀ ਦੀ ਆਵਾਜ਼ ਹੋਇਆ ਰਿਲੀਜ਼, ਦੇਖੋ ਵੀਡੀਓ ਇਸ ਰੂਹਾਨੀ ਸ਼ਬਦ ਨੂੰ ਪੀਟੀਸੀ ਦੇ ਵੱਖ-ਵੱਖ ਚੈਨਲਜ਼ ਜਿਵੇਂ ਪੀਟੀਸੀ ਪੰਜਾਬੀ, ਪੀਟੀਸੀ ਸਿਮਰਨ, ਪੀਟੀਸੀ ਨਿਊਜ਼ ਉੱਤੇ ਵੀ ਚਲਾਇਆ ਜਾਂਦਾ ਹੈ। ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ਉੱਤੇ ਵੀ ਇਨ੍ਹਾਂ ਧਾਰਮਿਕ ਸ਼ਬਦਾਂ ਦਾ ਅਨੰਦ ਲਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀ ਪੀਟੀਸੀ ਰਿਕਾਰਡਜ਼ ਵੱਲੋਂ ਕਈ ਸ਼ਬਦ ਰਿਲੀਜ਼ ਕੀਤੇ ਗਏ ਹਨ, ਜਿੰਨ੍ਹਾਂ ਨੂੰ ਸੰਗਤਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment