Advertisment

ਹਰ ਮਾਮਲੇ ’ਚ ਜਯਾ ਬੱਚਨ ਨੂੰ ਮਾਤ ਦਿੰਦੀ ਹੈ ਉਸ ਦੀ ਦਰਾਣੀ ਰਮੋਲਾ ਬੱਚਨ, ਇਸ ਫੀਲਡ ’ਚ ਬਣਾਇਆ ਹੈ ਵੱਡਾ ਨਾਂਅ

author-image
By Rupinder Kaler
New Update
ਹਰ ਮਾਮਲੇ ’ਚ ਜਯਾ ਬੱਚਨ ਨੂੰ ਮਾਤ ਦਿੰਦੀ ਹੈ ਉਸ ਦੀ ਦਰਾਣੀ ਰਮੋਲਾ ਬੱਚਨ, ਇਸ ਫੀਲਡ ’ਚ ਬਣਾਇਆ ਹੈ ਵੱਡਾ ਨਾਂਅ
Advertisment
ਅਮਿਤਾਬ ਬੱਚਨ ਦੀ ਪਤਨੀ
Advertisment
ਜਯਾ ਬੱਚਨ ਏਨੀਂ ਦਿਨੀਂ ਕਾਫੀ ਸੁਰਖੀਆਂ ਵਿੱਚ ਹੈ ਕਿਉਂਕਿ ਉਹਨਾਂ ਨੇ ਹਾਲ ਹੀ ਵਿੱਚ ਬਾਲੀਵੁੱਡ ਵਿੱਚ ਫੈਲੇ ਨਸ਼ੇ ਦੇ ਜਾਲ ਤੇ ਬਿਆਨ ਦਿੱਤਾ ਹੈ । ਪਰ ਇਸ ਆਰਟੀਕਲ ਵਿੱਚ ਅਸੀਂ ਗੱਲ ਕਰਾਂਗੇ ਅਮਿਤਾਬ ਦੇ ਛੋਟੇ ਭਰਾ ਅਜਿਤਾਬ ਬੱਚਨ ਤੇ ਉਹਨਾਂ ਦੇ ਪਰਿਵਾਰ ਦੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬੱਚਨ ਪਰਿਵਾਰ ਦੀ ਛੋਟੀ ਨੂੰਹ ਰਮੋਲਾ ਬੱਚਨ ਭਾਵੇਂ ਜਯਾ ਬੱਚਨ ਵਾਂਗ ਲਾਈਮ ਲਾਈਟ ਵਿੱਚ ਨਾ ਰਹਿੰਦੀ ਹੋਵੇ ਪਰ ਉਹਨਾਂ ਦਾ ਰੁਤਬਾ ਜਯਾ ਤੋਂ ਘੱਟ ਨਹੀਂ ਹੈ ।
Advertisment
ramola-bachchan ਰਮੋਲਾ ਕਾਰੋਬਾਰੀ ਔਰਤ ਹੋਣ ਤੋਂ ਇਲਾਵਾ ਫੈਸ਼ਨ ਡਿਜ਼ਾਇਨਰ ਵੀ ਹੈ । ਅਮਿਤਾਬ ਬੱਚਨ ਦੇ ਭਰਾ ਅਜਿਤਾਬ ਬੱਚਨ ਦੀ ਪਤਨੀ ਬਹੁਤ ਵੱਡੀ ਫੈਸ਼ਨ ਡਿਜ਼ਾਇਨਰ ਹੈ । ਉਸ ਨੇ ਕਈ ਫ਼ਿਲਮਾਂ ਵਿੱਚ ਕੋਸਟਿਊਮ ਡਿਜ਼ਾਇਨਰ ਦੇ ਤੌਰ ਤੇ ਕੰਮ ਵੀ ਕੀਤਾ ਹੈ । ਫੈਸ਼ਨ ਇੰਡਸਟਰੀ ਵਿੱਚ ਰਮੋਲਾ ਦਾ ਚੰਗਾ ਨਾਂਅ ਹੈ ਉਹ ਕਈ ਵੱਡੇ ਈਵੈਂਟ ਕਰਵਾਉਂਦੀ ਹੈ । ਰਮੋਲਾ First Resort ਫੈਸ਼ਨ ਲੇਬਲ ਦੀ ਮਾਲਕਣ ਹੈ । ramola-bachchan ਉਹਨਾਂ ਨੂੰ 2014 ਵਿੱਚ ਏਸ਼ੀਅਨ ਆਫ਼ ਦਾ ਈਅਰ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ । ਰਮੋਲਾ ਇੱਕ ਕੰਪਨੀ ਵੀ ਚਲਾਉਦੀ ਹੈ ਜਿਹੜੀ ਕਿ ਈਵੈਂਟ ਮੈਨੇਜਮੈਂਟ ਦਾ ਕੰਮ ਕਰਦੀ ਹੈ । 2007 ਵਿੱਚ ਦਿੱਲੀ ਵਿੱਚ ਸੈਟਲ ਹੋਣ ਤੋਂ ਪਹਿਲਾਂ ਰਮੋਲਾ ਲੰਡਨ ਵਿੱਚ ਰਹਿੰਦੀ ਸੀ, ਉਸ ਨੂੰ ਹਰ ਪਾਰਟੀ ਦੀ ਸ਼ਾਨ ਮੰਨਿਆ ਜਾਂਦਾ ਸੀ । ਰਮੋਲਾ ਤੇ ਅਜਿਤਾਬ ਦੀ ਪਹਿਲੀ ਮੁਲਾਕਾਤ ਕੋਲਕਾਤਾ ਵਿੱਚ ਹੋਈ ਸੀ । ramola-bachchan ਅਜਿਤਾਬ ਉਸ ਸਮੇਂ ਆਪਣੇ ਭਰਾ ਦੇ ਨਾਲ ਇੱਕ ਕੰਪਨੀ ਵਿੱਚ ਕੰਮ ਕਰਦੇ ਸਨ । ਦੋਹਾਂ ਦੀ ਕੋਈ ਭੈਣ ਨਹੀਂ ਇਸ ਲਈ ਰਮੋਲਾ ਦੋਹਾਂ ਨੂੰ ਰੱਖੜੀ ਬੰਨਦੀ ਸੀ । ਰਮੋਲਾ ਏਅਰ ਹੋਸਟੈੱਸ ਬਣ ਗਈ ਤੇ ਅਜਿਤਾਬ ਟ੍ਰੇਨਿੰਗ ਲੈਣ ਲਈ ਜਰਮਨੀ ਚਲੇ ਗਏ । ramola-bachchan ਬਾਅਦ ਵਿੱਚ ਦੋਹਾਂ ਨੇ ਵਿਆਹ ਕਰ ਲਿਆ । ਅਮਿਤਾਬ ਨੇ ਹੀ ਰਮੋਲਾ ਨੂੰ ਅਜਿਤਾਬ ਨਾਲ ਮਿਲਾਇਆ ਸੀ । ਦੋਹਾਂ ਦਾ ਵਿਆਹ 1973 ਵਿੱਚ ਹੋਇਆ । ਦੋਹਾਂ ਦੇ ਚਾਰ ਬੱਚੇ ਹਨ ਜਿਹੜੇ ਆਪਣੀ ਆਪਣੀ ਫੀਲਡ ਵਿੱਚ ਕੰਮ ਕਰਦੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment