Advertisment

ਰਾਣਾ ਦਗਗੁਬਾਤੀ ਅਤੇ ਮਿਹਿਕਾ ਬਜਾਜ ਨੇ ਲਏ ਸੱਤ ਫੇਰੇ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ਵਿਆਹ ਦੀਆਂ ਵੀਡੀਓਜ਼

author-image
By Lajwinder kaur
New Update
ਰਾਣਾ ਦਗਗੁਬਾਤੀ ਅਤੇ ਮਿਹਿਕਾ ਬਜਾਜ ਨੇ ਲਏ ਸੱਤ ਫੇਰੇ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ਵਿਆਹ ਦੀਆਂ ਵੀਡੀਓਜ਼
Advertisment
ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਸਾਊਥ ਫ਼ਿਲਮਾਂ ਦੇ ਐਕਟਰ ਰਾਣਾ ਦਗਗੁਬਾਤੀ ਨੇ ਆਪਣੀ ਗਰਲਫ੍ਰੈਂਡ ਮਿਹਿਕਾ ਬਜਾਜ ਦੇ ਨਾਲ ਵਿਆਹ ਕਰਵਾ ਕੇ ਹਮੇਸ਼ਾ ਦੇ ਲਈ ਇੱਕ ਦੂਜੇ ਦੇ ਹੋ ਗਏ ਹਨ ।
View this post on Instagram
 

ranadaggubati and MiheekaBajaj take the vows! #RanaMiheekaWedding #RanaMiheeka #RanaDaggubati #MiheekaBajaj

A post shared by Viral Bhayani (@viralbhayani) on

Advertisment
publive-image  ਹੋਰ ਵੇਖੋ : ਸ਼ਹਿਨਾਜ਼ ਗਿੱਲ ਨੇ ਲਾਈਵ ਸੈਸ਼ਨ ‘ਚ ਸਿਧਾਰਥ ਸ਼ੁਕਲਾ ਦੀ ਇਸ ਚੀਜ਼ ਉੱਤੇ ਜਤਾਇਆ ਹੱਕ, ਨੋਕ-ਝੋਕ ਕਰਦੇ ਆਏ ਨਜ਼ਰ, ਖੂਬ ਵਾਇਰਲ ਹੋ ਰਿਹਾ ਹੈ ਇਹ ਵੀਡੀਓ ਬਾਹੂਬਲੀ ਫੇਮ ਅਦਾਕਾਰ ਰਾਣਾ ਦਗਗੁਬਾਤੀ ਦੇ ਵਿਆਹ ਦੀਆਂ ਤਸਵੀਰਾਂ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਇਸ ਤਸਵੀਰਾਂ ਅਤੇ ਵੀਡੀਓ ਵਿੱਚ ਰਾਣਾ ਦਗਗੁਬਾਤੀ ਅਤੇ ਮਿਹਿਕਾ ਬਜਾਜ  ਸੱਤ ਫੇਰੇ ਲੈਂਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ਵਿੱਚ ਦੋਵਾਂ ਦੀ ਖੁਸ਼ੀ ਸਾਫ਼ ਵੇਖੀ ਜਾ ਸਕਦੀ ਹੈ । publive-image ਇਸ ਤਸਵੀਰਾਂ ਵਿੱਚ ਮਿਹਿਕਾ ਰੈੱਡ ਤੇ ਕਰੀਮੀ ਰੰਗ ਦਾ ਡਿਜ਼ਾਇਨਰ ਲਹਿੰਗੇ ਵਿੱਚ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ । ਉਥੇ ਹੀ ਰਾਣਾ ਨੇ ਵੀ ਕਰੀਮ ਰੰਗ ਦੀ ਸ਼ੇਰਵਾਨੀ ਪਹਿਨੀ ਹੋਈ ਹੈ । ਰਾਣਾ ਅਤੇ ਮਿਹਿਕਾ ਦੀ ਜੋੜੀ ਇਸ ਵੀਡੀਓ ਵਿੱਚ ਬੇਹੱਦ ਹੀ ਖ਼ੂਬਸੂਰਤ ਲੱਗ ਰਹੀ ਹੈ । ਉਧਰ ਮਨੋਰੰਜਨ ਜਗਤ ਦੇ ਨਾਮੀ ਕਲਾਕਾਰ ਵੀ ਇਸ ਨਵੀਂ ਵਿਆਹੀ ਜੋੜੀ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਨੇ । ਦੱਸ ਦਈਏ ਇਸ ਸਾਲ ਦੋਵਾਂ ਨੇ ਮੰਗਣੀ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਰਾਣਾ ਦਗਗੁਬਤੀ ਨੇ ਬਾਹੂਬਲੀ ਫ਼ਿਲਮ ਦੇ ਨਾਲ ਮਨੋਰੰਜਨ ਜਗਤ ‘ਚ ਵਾਹ ਵਾਹੀ ਖੱਟਣ ‘ਚ ਕਾਮਯਾਬ ਰਹੇ ਸਨ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment