'ਅਰਦਾਸ ਕਰਾਂ' ਫ਼ਿਲਮ ਦੇ ਸਕਰੀਨ ਪਲੇਅ ਤੇ ਕਹਾਣੀ ਨੂੰ ਇੰਝ ਚਾੜ੍ਹਿਆ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਨੇਪਰੇ

Written by  Aaseen Khan   |  May 29th 2019 11:23 AM  |  Updated: May 29th 2019 11:23 AM

'ਅਰਦਾਸ ਕਰਾਂ' ਫ਼ਿਲਮ ਦੇ ਸਕਰੀਨ ਪਲੇਅ ਤੇ ਕਹਾਣੀ ਨੂੰ ਇੰਝ ਚਾੜ੍ਹਿਆ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਨੇਪਰੇ

'ਅਰਦਾਸ ਕਰਾਂ' ਦੀ ਕਹਾਣੀ ਤੇ ਸਕਰੀਨ ਪਲੇਅ ਬਾਰੇ ਰਾਣਾ ਰਣਬੀਰ ਨੇ ਦੱਸੀਆਂ ਖਾਸ ਗੱਲਾਂ : 2016 'ਚ ਆਈ ਫ਼ਿਲਮ ਅਰਦਾਸ ਜਿਸ ਨੇ ਪੰਜਾਬੀ ਸਿਨੇਮਾ 'ਤੇ ਵੱਖਰੀ ਛਾਪ ਛੱਡੀ ਸੀ। ਲੀਕ ਤੋਂ ਹੱਟ ਕੇ ਬਣਾਈ ਗਈ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਦੀ ਉਸ ਕਹਾਣੀ ਦੀ ਬਹੁਤ ਤਾਰੀਫ਼ ਹੋਈ। ਹੁਣ 19 ਜੁਲਾਈ ਨੂੰ 'ਅਰਦਾਸ ਕਰਾਂ' ਯਾਨੀ ਅਰਦਾਸ ਫ਼ਿਲਮ ਦਾ ਦੂਜਾ ਭਾਗ ਵੀ ਰਿਲੀਜ਼ ਹੋਣ ਜਾ ਰਿਹਾ ਹੈ। ਫ਼ਿਲਮ ਦਾ ਛੋਟਾ ਜਿਹਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਾਣਾ ਰਣਬੀਰ ਨੇ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਗਿੱਪੀ ਗਰੇਵਾਲ ਨਾਲ ਮਿਲ ਕੇ ਕਿਵੇਂ ਤਿਆਰ ਕੀਤਾ ਸ਼ੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕਰਕੇ ਦੱਸਿਆ ਹੈ।

 

View this post on Instagram

 

Here is the teaser

A post shared by Rana Ranbir (@officialranaranbir) on

ਰਾਣਾ ਰਣਬੀਰ ਨੇ ਲਿਖਿਆ ਹੈ "ਅਰਦਾਸ ਕਰਾਂ' ਕਹਾਣੀ ਤੇ ਸਕਰੀਨ ਪਲੇਅ : ਅਰਦਾਸ ਕਰਾਂ ਦੀ ਕਹਾਣੀ ਅਸੀਂ (ਗਿੱਪੀ ਗਰੇਵਾਲ ਤੇ ਮੈਂ) ਰਲ ਕੇ ਤਿਆਰ ਕੀਤੀ। ਇਹ ਤਿਆਰੀ ਪਹਿਲੀ ਅਰਦਾਸ ਫਿਲਮ ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ। ਫਿਰ ਸਾਨੂੰ ਸਕਰੀਨ ਪਲੇਅ ਤਿਆਰ ਕਰਨ ਲਈ ਵੀ ਕਾਫੀ ਵਕਤ ਲੱਗਿਆ। ਇਹ ਕਹਾਣੀ ਤੇ ਸਕਰੀਨ ਪਲੇਅ ਦੀ ਜਿੰਮੇਵਾਰੀ ਸਾਡੀ ਦੋਵਾਂ ਦੀ ਸੀ ਪਰ ਅਸੀਂ ਦੋਵੇਂ ਇੱਕ ਥਾਂ ਬਹੁਤਾ ਸਮਾਂ ਇਕੱਠੇ ਨਹੀਂ ਸੀ। ਕਦੇ ਕਦਾਈਂ ਮਿਲਦੇ ਤੇ ਬਾਕੀ ਕੰਮ ਅਸੀਂ WhatsApp 'ਤੇ ਹੀ discuss ਕਰ ਕੇ ਨੇਪਰੇ ਚਾੜ੍ਹਿਆ। ਪਰ ਇਸ creative process ਦੌਰਾਨ ਪਹਿਲੀ ਅਰਦਾਸ ਫ਼ਿਲਮ ਦਰਸ਼ਕਾਂ ਸਮੇਤ ਸਾਡੇ ਸਾਹਮਣੇ ਆਣ ਖੜੀ ਹੋ ਜਾਂਦੀ ਸੀ ਤੇ ਕਹਿੰਦੀ ਸੀ "ਧਿਆਨ ਨਾਲ"। ਸਾਡਾ ਜਵਾਬ ਇਹੀ ਹੁੰਦਾ ਸੀ " ਅਸੀਂ ਨਵੀਂ ਕਹਾਣੀ ਕਹਿਣ ਜਾ ਰਹੇਂ ਤੇ ਵਧੀਆ ਕਹਿਣ ਦੇ ਯਤਨ ਕਰਾਂਗੇ।ਸਕਰੀਨ ਪਲੇਅ ਬਣਦੇ ਹੀ ਸਾਨੂੰ ਦੋਵਾਂ ਨੂੰ ਇਸ ਅਹਿਸਾਸ ਨੇ ਚਾਅ ਜਿਹਾ ਚੜਾ ਦਿੱਤਾ ਸੀ ਕਿ ਅਸੀਂ ਇੱਕ ਖੂਬਸੂਰਤ ਫ਼ਿਲਮ ਬਨਾਉਣ ਜਾ ਰਹੇ ਹਾਂ।ਬਾਕੀ ਫੇਰ ....:"

ਹੋਰ ਵੇਖੋ : 'ਜ਼ਿੰਦਗੀ ਜ਼ਿੰਦਾਬਾਦ' ਰਾਹੀਂ ਜ਼ਿੰਦਗੀ ਜਿਉਣਾ ਸਿਖਾਉਂਦੇ ਨੇ ਰਾਣਾ ਰਣਬੀਰ

 

View this post on Instagram

 

Here is the teaser

A post shared by Rana Ranbir (@officialranaranbir) on

ਪਹਿਲੀ ਫ਼ਿਲਮ ਦੀ ਸਫਲਤਾ ਦੀ ਜਿੰਮੇਵਾਰੀ ਅਤੇ ਦੂਸਰੀ ਦਾ ਉਸ ਤੋਂ ਵਧੀਆ ਹੋਣਾ ਇਸ ਤਰ੍ਹਾਂ ਦੀ ਕਹਾਣੀ ਇਸ ਵਾਰ 'ਅਰਦਾਸ ਕਰਾਂ' ਫ਼ਿਲਮ 'ਚ ਗਿੱਪੀ ਗਰੇਵਾਲ ਹੋਰੀਂ ਲੈ ਕੇ ਆ ਰਹੇ ਹਨ। ਗਿੱਪੀ ਗਰੇਵਾਲ ਨਿਰਦੇਸ਼ਿਤ ਇਸ ਫ਼ਿਲਮ ਨੂੰ 19 ਜੁਲਾਈ ਨੂੰ ਰਿਲੀਜ਼ ਕੀਤਾ ਜਾਣਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network