ਰਾਣਾ ਰਣਬੀਰ ਦੀ ਸ਼ਾਇਰੀ ਪਹੁੰਚਦੀ ਹੈ ਦਿਲ ਦੀਆਂ ਗਹਿਰਾਈਆਂ ਤੱਕ , ਦੇਖੋ ਵੀਡੀਓ

Written by  Aaseen Khan   |  December 06th 2018 10:43 AM  |  Updated: December 06th 2018 10:43 AM

ਰਾਣਾ ਰਣਬੀਰ ਦੀ ਸ਼ਾਇਰੀ ਪਹੁੰਚਦੀ ਹੈ ਦਿਲ ਦੀਆਂ ਗਹਿਰਾਈਆਂ ਤੱਕ , ਦੇਖੋ ਵੀਡੀਓ

ਰਾਣਾ ਰਣਬੀਰ ਦੀ ਸ਼ਾਇਰੀ ਪਹੁੰਚਦੀ ਹੈ ਦਿਲ ਦੀਆਂ ਗਹਿਰਾਈਆਂ ਤੱਕ , ਦੇਖੋ ਵੀਡੀਓ : ਪੰਜਾਬੀ ਇੰਡਸਟਰੀ ਦੇ ਸ਼ਾਇਰ ਅਦਾਕਾਰ , ਲੇਖਕ , ਕਹਾਣੀਕਾਰ ਰਾਣਾ ਰਣਬੀਰ ਆਪਣੇ ਐਕਟਿੰਗ 'ਚ ਤਾਂ ਕਿਸੇ ਨੂੰ ਵੀ ਬਰਾਬਰ ਖੜਨ ਨਹੀਂ ਦਿੰਦੇ ਪਰ ਕੀ ਤੁਸੀਂ ਜਾਣਦੇ ਹੋ ਰਾਣਾ ਰਣਬੀਰ ਇੱਕ ਸ਼ਾਇਰ ਵੀ ਨੇ। ਜੀ ਹਾਂ ਬੇਬਾਕੀ ਨਾਲ ਹਰ ਇੱਕ ਮੁੱਦੇ 'ਤੇ ਬੋਲਣ ਵਾਲੇ ਰਾਣਾ ਰਣਬੀਰ ਅੱਜ ਆਪਣੇ ਸਰੋਤਿਆਂ ਨੂੰ ਆਪਣੀ ਹੀ ਲਿਖੀ ਕਿਤਾਬ 'ਚੋਂ ਕਵਿਤਾ ਸੁਣਾਉਂਦੇ ਨਜ਼ਰ ਆਏ। ਉਹਨਾਂ ਆਪਣੀ ਕਿਤਾਬ 'ਕਿਣ ਮਿਣ ਤਿਪ ਤਿਪ' 'ਚੋਂ ਇਹ ਬਹੁਤ ਹੀ ਖੂਬਸੂਰਤ ਕਵਿਤਾ ਪੜੀ ਅਤੇ ਆਪਣੇ ਫੈਨਸ ਨੂੰ ਖੁਸ਼ ਕਰ ਦਿੱਤਾ।

https://www.instagram.com/p/Bq93Q5QAWZq/

ਜਿਸ ਅੰਦਾਜ਼ ਨਾਲ ਰਾਣਾ ਰਣਬੀਰ ਹੋਰਾਂ ਨੇ ਇਹ ਕਵਿਤਾ ਪੜੀ ਹੈ ਅਜਿਹੇ ਲਹਿਜ਼ੇ ਨਾਲ ਤਿਹਾਡੇ ਮਨ ਨੂੰ ਵੀ ਸਕੂਨ ਪਹੁੰਚਿਆ ਹੋਵੇਗਾ। ਇਹ ਪਹਿਲੀ ਵਾਰ ਨਹੀਂ ਜਦੋਂ ਰਾਣਾ ਰਣਬੀਰ ਆਪਣੀਆਂ ਕਵਿਤਾਂਵਾਂ ਨੂੰ ਆਪਣੇ ਸਰੋਤਿਆਂ ਅੱਗੇ ਰੱਖ ਰਹੇ ਹੋਣ ਪਹਿਲਾਂ ਵੀ ਕਈ ਵਾਰ ਉਹ ਸਮਾਜਿਕ ਮੁੱਦਿਆਂ 'ਤੇ ਵੀ ਆਪਣੇ ਬੇਬਾਕ ਬੋਲ ਅੱਗੇ ਰੱਖ ਚੁੱਕੇ ਹਨ।

https://www.instagram.com/p/BrBxsbWgQTt/

ਹੋਰ ਪੜ੍ਹੋ : ਦੀਪਿਕਾ ਰਣਵੀਰ ਦੇ ਵੈਡਿੰਗ ਰਿਸ਼ੈਪਸ਼ਨ ‘ਚ ਛਾਇਆ ਹਨੀ ਸਿੰਘ ਤੇ ਗੁਰੂ ਰੰਧਾਵਾ ਦਾ ਜਾਦੂ

ਰਾਣਾ ਰਣਬੀਰ ਦੀ ਇੱਕ ਹੋਰ ਕਵਿਤਾ ਦੀ ਕਿਤਾਬ 'ਦੀਵਾ' ਉਹਨਾਂ ਵੱਲੋਂ ਰਿਲੀਜ਼ ਕਰ ਦਿੱਤੀ ਗਈ ਹੈ। ਜਿਸ ਨੂੰ ਲੋਕਾਂ ਵੱਲੋਂ ਚੰਗਾ ਰਿਸਪੌਂਸ ਮਿਲ ਰਿਹਾ ਹੈ। ਜੇਕਰ ਉਹਨਾਂ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਅੰਮ੍ਰਿਤ ਮਾਨ ਸਟਾਰਰ ਫਿਲਮ 'ਦੋ ਦੂਣੀ ਪੰਜ' ਦੀ ਸ਼ੂਟਿੰਗ ਚੱਲ ਰਹੀ ਹੈ ਜਿਸ 'ਚ ਰਾਣਾ ਰਣਬੀਰ ਅਹਿਮ ਰੋਲ ਨਿਭਾ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network