ਫ਼ਿਲਮ 'ਪੋਸਤੀ' ਦਾ ਸ਼ੂਟ ਹੋਇਆ ਪੂਰਾ, ਰੈਪਅੱਪ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ

written by Aaseen Khan | December 04, 2019

ਪੰਜਾਬੀ ਸਿਨੇਮਾ ਨੂੰ ਹਰ ਵਾਰ ਕੁਝ ਨਾ ਕੁਝ ਵੱਖਰਾ ਦੇਣ ਵਾਲੇ ਰਾਣਾ ਰਣਬੀਰ ਜਿੰਨ੍ਹਾਂ ਦੇ ਨਿਰਦੇਸ਼ਨ ਅਤੇ ਕਹਾਣੀ ਵਾਲੀ ਫ਼ਿਲਮ 'ਪੋਸਤੀ' ਦਾ ਸ਼ੂਟ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ। ਫ਼ਿਲਮ ਦਾ ਸ਼ੂਟ ਹੁਣ ਪੂਰਾ ਹੋ ਚੁੱਕਿਆ ਹੈ ਜਿਸ ਦੀ ਰੈਪਅੱਪ ਪਾਰਟੀ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਪੋਸਤੀ ਫ਼ਿਲਮ 'ਚ ਰਾਣਾ ਰਣਬੀਰ ਵੱਲੋਂ ਕਈ ਨਵੇਂ ਕਲਾਕਾਰਾਂ ਨੂੰ ਮੌਕਾ ਦਿੱਤਾ ਗਿਆ ਹੈ ਉੱਥੇ ਹੀ ਕਈ ਨਾਮ ਚਿਹਰੇ ਵੀ ਨਜ਼ਰ ਆਉਣਗੇ ਜਿੰਨ੍ਹਾਂ 'ਚ ਬੱਬਲ ਰਾਏ, ਰਘਵੀਰ ਬੋਲੀ, ਜ਼ਰੀਨ ਖ਼ਾਨ ਵਰਗੇ ਕਈ ਹੋਰ ਵੀ ਨਾਮ ਸ਼ਾਮਿਲ ਹਨ।

ਦੱਸ ਦਈਏ ਕਿ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਇਸ ਤੋਂ ਪਹਿਲਾਂ ਦੋਵਾਂ ਨੇ ਅਰਦਾਸ ਕਰਾਂ ‘ਚ ਵੀ ਇੱਕਠਿਆਂ ਕੰਮ ਕੀਤਾ ਸੀ ਅਤੇ ਹੁਣ ਇਹ ਜੋੜੀ ਪੋਸਤੀ ਲਈ ਇੱਕਠੀ ਹੋਈ ਹੈ । ਪਰ ਇਸ ਵਾਰ ਪਰਦੇ ‘ਤੇ ਨਹੀਂ ਸਗੋਂ ਡਾਇਰੈਕਟਰ ਅਤੇ ਪ੍ਰੋਡਿਊਸਰ ਦੀ ਇਹ ਜੋੜੀ ਬਣੀ ਹੈ। ਇਹ ਫ਼ਿਲਮ ਕਾਮੇਡੀ ਦੇ ਨਾਲ ਨਾਲ ਪੰਜਾਬ ਦੇ ਗੰਭੀਰ ਮੁੱਦੇ ਨਸ਼ੇ ‘ਤੇ ਫ਼ਿਲਮਾਈ ਜਾ ਰਹੀ ਹੈ। ਦੱਸ ਦਈਏ ਫ਼ਿਲਮ ‘ਪੋਸਤੀ’ ਮਾਰਚ 2020 ‘ਚ ਰਿਲੀਜ਼ ਹੋਣ ਵਾਲੀ ਹੈ।
ਨਿਰਦੇਸ਼ਕ ਦੇ ਤੌਰ 'ਤੇ ਰਾਣਾ ਰਣਬੀਰ ਇਹ ਦੂਜੀ ਫ਼ਿਲਮ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਫ਼ਿਲਮ ਅਸੀਸ ਦਾ ਲੇਖਣ ਅਤੇ ਨਿਰਦੇਸ਼ਨ ਕਰ ਚੁੱਕੇ ਹਨ ਜਿਸ ਲਈ ਉਹਨਾਂ ਨੂੰ ਕਈ ਅਵਾਰਡ ਵੀ ਹਾਸਿਲ ਹੋ ਚੁੱਕੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਰਾਣਾ ਕਾਮੇਡੀ ਡਰਾਮਾ ਫ਼ਿਲਮ ਕਿੱਟੀ ਪਾਰਟੀ 'ਚ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ ਜਿਹੜੀ 13 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।

0 Comments
0

You may also like