ਰਾਣਾ ਰਣਬੀਰ ਨੇ ਆਮਿਰ ਖ਼ਾਨ ਤੇ ਪ੍ਰੀਤਮ ਨਾਲ ਤਸਵੀਰ ਸਾਂਝੀ ਕਰ ਇੰਝ ਕੀਤੀ ਖੁਸ਼ੀ ਜ਼ਾਹਿਰ

Written by  Aaseen Khan   |  August 21st 2019 01:23 PM  |  Updated: August 21st 2019 01:23 PM

ਰਾਣਾ ਰਣਬੀਰ ਨੇ ਆਮਿਰ ਖ਼ਾਨ ਤੇ ਪ੍ਰੀਤਮ ਨਾਲ ਤਸਵੀਰ ਸਾਂਝੀ ਕਰ ਇੰਝ ਕੀਤੀ ਖੁਸ਼ੀ ਜ਼ਾਹਿਰ

ਰਾਣਾ ਰਣਬੀਰ ਕਮਾਲ ਦੇ ਅਦਾਕਾਰ, ਲੇਖਕ, ਨਿਰਦੇਸ਼ਕ ਅਤੇ ਕਵੀ ਹਨ। ਅਦਾਕਾਰੀ ਨਾਲ ਪੰਜਾਬੀ ਫ਼ਿਲਮਾਂ 'ਚ ਪਹਿਚਾਣ ਬਣਾਉਣ ਵਾਲੇ ਰਾਣਾ ਰਣਬੀਰ ਅੱਜ ਕੱਲ੍ਹ ਮੁੰਬਈ ਨਗਰੀ ਦੇ ਚਮਕਦੇ ਸਿਤਾਰਿਆਂ ਨਾਲ ਮੁਲਾਕਾਤ ਕਰ ਰਹੇ ਹਨ। ਰਾਣਾ ਰਣਬੀਰ ਨੇ ਗੀਤਕਾਰ ਅਮਿਤਾਭ ਭੱਟਾਚਾਰੀਆ, ਬਾਲੀਵੁੱਡ ਦੇ ਦਿੱਗਜ ਸੰਗੀਤਕਾਰ ਪ੍ਰੀਤਮ ਅਤੇ ਮਿਸਟਰ ਪ੍ਰਫੈਕਟਨਿਸਟ ਕਹੇ ਜਾਂਦੇ ਅਦਾਕਾਰ ਆਮਿਰ ਖ਼ਾਨ ਨਾਲ ਤਸਵੀਰ ਸਾਂਝੀ ਕੀਤੀ ਹੈ।

ਰਾਣਾ ਰਣਬੀਰ ਨੇ ਪ੍ਰੀਤਮ ਨਾਲ ਤਸਵੀਰ ਦੀ ਕੈਪਸ਼ਨ 'ਚ ਕਿਹਾ,'ਪ੍ਰੀਤਮ ਜੀ ਬਹੁਤ ਹੀ ਵਧੀਆ ਮਿਊਜ਼ਿਕ ਡਾਇਰੈਕਟਰ। ਦਾਦਾ ਬਹੁਤ ਹੀ ਕਮਾਲ ਦੇ ਆਰਟਿਸਟ ਨੇ। ਇਹਨਾਂ ਨੂੰ ਕੋਲ ਬਹਿ ਕੇ ਸੁਣਨ ਦਾ ਮੌਕਾ ਮਿਲਿਆ।

ਉੱਥੇ ਹੀ ਆਮਿਰ ਖ਼ਾਨ ਨਾਲ ਹੋਈ ਮੁਲਾਕਾਤ ਨੂੰ ਰਾਣਾ ਰਣਬੀਰ ਨੀ ਸ਼ਾਇਰੀ ਦੀਆਂ ਸੱਤਰਾਂ 'ਚ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈ,'ਤੂਫ਼ਾਨ ਕਰ ਰਹਾ ਥਾ ਮੇਰੇ ਆਜ਼ਮ ਕਾ ਤਵਾਫ,ਦੁਨੀਆ ਸੋਚ ਰਹੀ ਥੀ ਕਿ ਕਸ਼ਤੀ ਭੰਵਰ ਮੇਂ ਹੈ।ਇਹਨਾਂ ਸੱਤਰਾਂ ਦੇ ਨਾਲ ਉਹਨਾਂ ਨੇ ਕਿਸੇ ਦਾ ਨਾਮ ਨਹੀਂ ਲਿਖਿਆ ਹੈ। ਆਮਿਰ ਖ਼ਾਨ ਲਈ ਕਹੀਆਂ ਉਂਨ੍ਹਾਂ ਦੀਆਂ ਸੱਤਰਾਂ ਦੇ ਕਾਫੀ ਡੂੰਘੇ ਮਤਲਬ ਹਨ।

ਰਾਣਾ ਰਣਬੀਰ ਦੇ ਫੈਨਸ ਇੰਨ੍ਹਾਂ ਤਸਵੀਰਾਂ 'ਤੇ ਕਮੈਂਟ ਕਰ ਖੁਸ਼ੀ ਜ਼ਾਹਿਰ ਕਰ ਰਹੇ ਹਨ। ਕੋਈ ਵਧਾਈਆਂ ਦੇ ਰਿਹਾ ਹੈ ਤੇ ਕੋਈ ਕਹਿ ਰਿਹਾ ਹੈ ਇੱਕ ਲੇਜੈਂਡ ਦੂਜੇ ਲੇਜੈਂਡ ਦੇ ਨਾਲ। ਅਸੀਸ ਵਰਗੀਆਂ ਫ਼ਿਲਮਾਂ ਦਾ ਲੇਖਣ, ਨਿਰਦੇਸ਼ਨ ਤੇ ਫ਼ਿਲਮ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਮਲਟੀ ਟੇਲੇਂਟਡ ਰਾਣਾ ਰਣਬੀਰ ਦੀਆਂ ਕਈ ਕਿਤਾਬਾਂ ਵੀ ਪਾਠਕਾਂ ਨੂੰ ਸਿੱਧੇ ਰਾਹ ਪਾ ਰਹੀਆਂ ਹਨ। ਜ਼ਿੰਦਗੀ ਜਿਉਣ ਦੀ ਜਾਚ ਸਿਖਾਉਂਦੇ ਰਹਿਣ ਵਾਲੇ ਰਾਣਾ ਰਣਬੀਰ ਦੀਆਂ ਇਹ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

 

View this post on Instagram

 

With lyricist and singer Amitabh Bhattacharya #panchgani #amitabhbhattacharya #ranaranbir

A post shared by Rana Ranbir ਰਾਣਾ ਰਣਬੀਰ (@officialranaranbir) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network