ਰਾਣਾ ਰਣਬੀਰ ਆਪਣੀ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਦੁਨੀਆ ਤੋਂ ਰੁਖਸਤ ਹੋ ਚੁੱਕੇ ਆਪਣੇ ਦੋਸਤ ਨੂੰ ਯਾਦ ਕਰਕੇ ਹੋਏ ਭਾਵੁਕ, ਤਸਵੀਰ ਨਾਲ ਜੁੜਿਆ ਕਿੱਸਾ ਕੀਤਾ ਸਾਂਝਾ

Written by  Shaminder   |  April 16th 2020 10:44 AM  |  Updated: April 16th 2020 10:44 AM

ਰਾਣਾ ਰਣਬੀਰ ਆਪਣੀ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਦੁਨੀਆ ਤੋਂ ਰੁਖਸਤ ਹੋ ਚੁੱਕੇ ਆਪਣੇ ਦੋਸਤ ਨੂੰ ਯਾਦ ਕਰਕੇ ਹੋਏ ਭਾਵੁਕ, ਤਸਵੀਰ ਨਾਲ ਜੁੜਿਆ ਕਿੱਸਾ ਕੀਤਾ ਸਾਂਝਾ

ਰਾਣਾ ਰਣਬੀਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜੋ ਉਨ੍ਹਾਂ ਦੀ ਐਕਟਿੰਗ ਦੇ ਸ਼ੁਰੂਆਤੀ ਦਿਨਾਂ ਦੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਇਸ ਤਸਵੀਰ ਨਾਲ ਜੁੜਿਆ ਪੁਰਾਣਾ ਕਿੱਸਾ ਵੀ ਸਾਂਝਾ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ “ਕੋਈ ਸੱਟ ਨੀ ਸੀ ਲੱਗੀ, ਬਸ ਲੱਗਣ ਲੱਗੀ ਸੀ ਐਕਟਿੰਗ ਦੇ ਨਾਲ । ਡਰਾਮਾ ਜ਼ਿੰਦਗੀ ਬਣ ਗਿਆ ਸੀ, ਸੋ ਸਾਰਾ ਦਿਨ ਉਂਝ ਈ ਬੈਂਡੇਜ ਲਾ ਕੇ ਘੁੰਮੀ ਗਿਆ ।

ਹੋਰ ਵੇਖੋ:ਇਸ ਸ਼ਖਸ ਨੇ ਲਾਕਡਾਊਨ ਦੌਰਾਨ ਦਿੱਤਾ ਫਾਜ਼ਿਲਕਾ ਦੇ ਪਿੰਡ ਢਾਬਾਂ ਕੌਕਰੀਆਂ ‘ਚ ਲੋਕਾਂ ਨੂੰ ਖ਼ਾਸ ਤੋਹਫ਼ਾ, ਰਾਣਾ ਰਣਬੀਰ ਨੇ ਇਸ ਸ਼ਖਸ ਲਈ ਕੀਤਾ ਇਹ ਐਲਾਨ

https://www.instagram.com/p/B_AVvKOgrMm/?igshid=m1rrapp4qfxe

ਜਦੋਂ ਕੋਈ ਪੁੱਛਦਾ ਤਾਂ ਫਿਰ ਕਹਾਣੀ ਬਣਾ ਕੇ ਦੱਸਦਾ ਕਿ ਮਾਮੂਲੀ ਜਿਹੀ ਸੱਟ ਲੱਗੀ ਨਾਟਕ ਕਰਦੇ ਹੋਏ।ਹਾਂ ਸੱਚ ਇਹ ਫੋਟੋ ਮੇਰੇ ਡਾਰਲਿੰਗ ਬਡੀ ਪੱਕੇ ਆੜੀ ਅਨਿਲ ਵਾਲੀਆ ਨੇ ਖਿੱਚੀ ਸੀ। ਵਧੀਆ ਫੋਟੋਗ੍ਰਾਫੀ ਕਰਦਾ ਹੁੰਦਾ । ਦੋ ਸਾਲ ਪਹਿਲਾਂ ਅਲਵਿਦਾ ਕਹਿ ਗਿਆ । ਆਈ ਲਵ ਯੂ ਵਾਲੀਆ ਤੂੰ ਤਾਂ ਨਹੀਂ ਤੇਰੀਆਂ ਯਾਦਾਂ ਬਹੁਤ ਨੇ ਯਾਰਾ”। ਰਾਣਾ ਰਣਬੀਰ ਨੇ ਆਪਣੇ ਦੋਸਤ ਨੂੰ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਯਾਦ ਕੀਤਾ ਹੈ ।

https://www.instagram.com/p/B-_Q_q3AS46/

ਰਾਣਾ ਰਣਬੀਰ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਦੀ ‘ਆਸੀਸ’ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਪਿਆਰ ਮਿਲਿਆ ਸੀ । ਇਸ ਤੋਂ ਇਲਾਵਾ ‘ਅਰਦਾਸ’ ਫ਼ਿਲਮ ‘ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇੱਕ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਉਹ ਇੱਕ ਵਧੀਆ ਲੇਖਕ ਵੀ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network