Advertisment

ਰਾਣਾ ਰਣਬੀਰ ਨੇ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਦੱਸਿਆ ‘ਫਤਿਹ ਬੁਲਾਉਣ’ ਦਾ ਮਤਲਬ, ਦੇਖੋ ਵੀਡੀਓ

author-image
By Lajwinder kaur
New Update
ਰਾਣਾ ਰਣਬੀਰ ਨੇ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਦੱਸਿਆ ‘ਫਤਿਹ ਬੁਲਾਉਣ’ ਦਾ ਮਤਲਬ, ਦੇਖੋ ਵੀਡੀਓ
Advertisment
ਪੰਜਾਬੀ ਫ਼ਿਲਮੀ ਇੰਡਸਟਰੀ ਦੇ ਮੰਨੇ-ਪ੍ਰਮੰਨੇ ਕਲਾਕਾਰ ਰਾਣਾ ਰਣਬੀਰ ਜੋ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਇਹ ਅਕਸਰ ਹੀ ਜ਼ਿੰਦਗੀ ਜ਼ਿੰਦਾਬਾਦ ਨਾਮ ਦੀਆਂ ਪੋਸਟਾਂ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ‘ਫਤਿਹ ਬੁਲਾਉਣ’ ਦਾ ਮਤਲਬ ਆਪਣੀ ਖ਼ੂਬਸੂਰਤ ਸਤਰਾਂ ਦੇ ਰਾਹੀਂ ਦਿੱਤਾ ਹੈ। ਉਨ੍ਹਾਂ ਨੇ ਕਿਹਾ, ‘ਫਤਿਹ ਬੁਲਾਉਣ ਦੇ ਬਹਾਨੇ ਥੋਨੂੰ ਯਾਦ ਹਾਂ ਕਰਾਉਂਦੇ। ਅਸੀਂ ਚੜ੍ਹਦੀਕਲਾਂ ‘ਚ ਅਸੀਂ ਥੋਨੂੰ ਨਹੀਂ ਭੁਲਾਉਂਦੇ।.......’
View this post on Instagram
 

#ranaranbir #zindgizindabad

A post shared by Rana Ranbir (@officialranaranbir) on

Advertisment
ਹੋਰ ਵੇਖੋ:ਸਲਮਾਨ ਖ਼ਾਨ ਦੀ ਸਪੈਸ਼ਲ ਫੈਨ ਨੇ ਪੈਰ ਦੇ ਨਾਲ ਬਣਾਇਆ ਸਕੈਚ, ਦੇਖੋ ਵੀਡੀਓ ਉਨ੍ਹਾਂ ਨੇ ਇਨ੍ਹਾਂ ਸਤਰਾਂ ਨੂੰ ਆਪਣੀ ਆਵਾਜ਼ ‘ਚ ਰਿਕਾਰਡ ਕਰਕੇ ਵੀਡੀਓ ਦੇ ਰੂਪ ‘ਚ ਸੋਸ਼ਲ ਮੀਡੀਆ ਅਕਾਉਂਟ ‘ਤੇ ਜ਼ਿੰਦਗੀ ਜ਼ਿੰਦਾਬਾਦ ਦੇ ਨਾਮ ਨਾਲ ਪਾਈ ਹੈ। ਇਹ ਸਤਰਾਂ ਸੁਣ ਕੇ ‘ਫਤਿਹ ਬੁਲਾਉਣ’ ਦੀ ਅਹਿਮੀਅਤ ਸਮਝ ਆਉਂਦੀ ਹੈ। ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਜੇ ਰਾਣਾ ਰਣਬੀਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਵਧੀਆ ਲੇਖਕ, ਅਦਾਕਾਰ ਤੇ ਡਾਇਰੈਕਟਰ ਵੀ ਨੇ। ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ ਕਰਾਂ’ ਦੇ ਲਈ ਕਹਾਣੀ ਤੇ ਸਕਰੀਨ ਪਲੇਅ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਦੋਵਾਂ ਨੇ ਮਿਲ ਕੇ ਲਿਖੇ ਹਨ। ਦੋਵਾਂ ਦੀ ਮਿਹਨਤ ਰੰਗ ਲਿਆਈ ਹੈ, ਜਿਸ ਦੇ ਚੱਲਦੇ ‘ਅਰਦਾਸ ਕਰਾਂ’ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment