ਰਾਣਾ ਰਣਬੀਰ ਨੇ ਸ਼ੇਅਰ ਕੀਤੀਆਂ ਪੁਰਾਣੀ ਯਾਦਾਂ, ਦੇਖੋ ਤਸਵੀਰਾਂ

Written by  Lajwinder kaur   |  December 21st 2018 05:51 PM  |  Updated: December 21st 2018 06:01 PM

ਰਾਣਾ ਰਣਬੀਰ ਨੇ ਸ਼ੇਅਰ ਕੀਤੀਆਂ ਪੁਰਾਣੀ ਯਾਦਾਂ, ਦੇਖੋ ਤਸਵੀਰਾਂ

ਰਾਣਾ ਰਣਬੀਰ ਅਜਿਹੇ ਨਾਂਅ ਹੈ ਜੋ ਕਿ ਪੰਜਾਬੀ ਇੰਡਸਟਰੀ ‘ਚ ਚੰਨ-ਤਾਰੇ ਵਾਂਗ ਚਮਕਦਾ ਹੈ। ਉਹ ਇੱਕ ਪੰਜਾਬੀ ਅਦਾਕਾਰ, ਲੇਖਕ ਅਤੇ ਰੰਗਮੰਚ ਕਲਾਕਾਰ ਹਨ। ਰਾਣਾ ਰਣਬੀਰ ਨੇ ਆਪਣੀ ਪਹਿਚਾਣ ਹਾਸਰਸ ਕਲਾਕਾਰ ਵਜੋਂ ਬਣਾਈ ਸੀ ਪਰ ਉਹਨਾਂ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਸਭ ਨੂੰ ਆਪਣਾ ਮੁਰੀਦ ਬਣਾ ਲਿਆ ਹੈ। ਰਾਣਾ ਰਣਬੀਰ ਆਪਣੀ ਐਕਟਿੰਗ ਦੇ ਨਾਲ ਕਿਸੇ ਵੀ ਰੋਲ ਨੂੰ ਬੇਖੂਬੀ ਦੇ ਨਾਲ ਨਿਭਾਉਂਦੇ ਹਨ।

Punjabi Comedian Rana Ranbir shared his college time picture ਰਾਣਾ ਰਣਬੀਰ ਨੇ ਸ਼ੇਅਰ ਕੀਤੀਆਂ ਪੁਰਾਣੀ ਯਾਦਾਂ, ਦੇਖੋ ਤਸਵੀਰਾਂ

ਹੋਰ ਵੇਖੋ: ਯੋ ਯੋ ਹਨੀ ਸਿੰਘ ਦੀ ਹੋਈ ਧਮਾਕੇਦਾਰ ਵਾਪਸੀ, ਦੇਖੋ ਵੀਡੀਓ

ਰਾਣਾ ਰਣਬੀਰ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਜਾਗਰੂਕ ਰਹਿੰਦੇ ਹਨ ਤੇ ਆਪਣੇ ਫੈਨਜ਼ ਨਾਲ ਤਸਵੀਰਾਂ ਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ। ਕੁੱਝ ਦਿਨ ਪਹਿਲਾਂ ਹੀ ਉਹਨਾਂ ਨੇ ਆਪਣੀ ਲਿਖੀ ਕਿਤਾਬ ‘ਕਿਣ ਮਿਣ ਤਿਪ ਤਿਪ’ ‘ਚੋਂ ਕਵਿਤਾ ਸੁਣਾਉਂਦੇ ਨਜ਼ਰ ਆਏ ਸਨ। ਇਸ ਵਾਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਪੇਜ ਤੋਂ ਆਪਣੇ ਕਾਲਜ ਸਮੇਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ : ਕਾਲਜ ਟਾਇਮ...। ਇਸ ਤਸਵੀਰ ਰਾਹੀਂ ਰਾਣਾ ਰਣਬੀਰ ਨੇ ਆਪਣੇ ਕਾਲਜ ਟਾਇਮ ਤੇ ਜਵਾਨੀ ਦੀਆਂ ਯਾਦਾਂ ਨੂੰ ਯਾਦ ਕੀਤਾ ਹੈ।

https://www.instagram.com/p/BrmRsoMgjgh/

ਰਾਣਾ ਰਣਬੀਰ ਜੋ ਕਿ ਕਈ ਪੰਜਾਬੀ ਫਿਲਮਾਂ ‘ਚ ਆਪਣੀ ਅਦਾਕਾਰੀ ਦਾ ਜ਼ੌਰ ਦਿਖਾ ਚੁੱਕੇ ਹਨ ਜਿਵੇਂ ਵਿਸਾਖੀ ਲਿਸਟ, ਲਵ ਪੰਜਾਬ, ਅਰਦਾਸ, ਗੋਰਿਆਂ ਨੂੰ ਦਫ਼ਾ ਕਰੋ, ਜੱਟ ਐਂਡ ਜੂਲੀਅਟ , ਜੱਟ ਐਂਡ ਜੂਲੀਅਟ-2, ਮੁੰਡੇ ਯੂ.ਕੇ. ਦੇ ਤੇ ਕਈ ਹੋਰ ਫਿਲਮਾਂ ਚ ਨਜ਼ਰ ਆ ਚੁੱਕੇ ਹਨ। ਇਸ ਸਾਲ ਰਾਣਾ ਰਣਬੀਰ ਨੇ ਫ਼ਿਲਮ ‘ਅਸੀਸ’ ਰਾਹੀਂ ਨਿਰਦੇਸ਼ਕ ‘ਚ ਕਦਮ ਰੱਖਿਆ ਤੇ ਇਸ ਮੂਵੀ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲੋਗ ਵੀ ਖੁਦ ਹੀ ਲਿਖੇ ਸਨ। ਜੇਕਰ ਉਹਨਾਂ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਅੰਮ੍ਰਿਤ ਮਾਨ ਸਟਾਰਰ ਫਿਲਮ ‘ਦੋ ਦੂਣੀ ਪੰਜ’ ਚ ਵੱਖਰੇ ਰੋਲ ‘ਚ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network