ਫ਼ਿਲਮ 'ਪੋਸਤੀ' ਦੇ ਸ਼ੂਟ ਦੀਆਂ ਤਸਵੀਰਾਂ ਆਈਆਂ ਸਾਹਮਣੇ,ਰਾਣਾ ਰਣਬੀਰ ਨੇ ਸਾਂਝਾ ਕੀਤਾ ਵੀਡੀਓ

Written by  Shaminder   |  November 09th 2019 11:09 AM  |  Updated: November 09th 2019 11:09 AM

ਫ਼ਿਲਮ 'ਪੋਸਤੀ' ਦੇ ਸ਼ੂਟ ਦੀਆਂ ਤਸਵੀਰਾਂ ਆਈਆਂ ਸਾਹਮਣੇ,ਰਾਣਾ ਰਣਬੀਰ ਨੇ ਸਾਂਝਾ ਕੀਤਾ ਵੀਡੀਓ

ਰਾਣਾ ਰਣਬੀਰ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਫ਼ਿਲਮ 'ਪੋਸਤੀ' ਦਾ ਵੀਡੀਓ ਰਾਣਾ ਰਣਬੀਰ ਨੇ  ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਰਾਣਾ ਰਣਬੀਰ ਡਾਇਰੈਕਸ਼ਨ ਅਤੇ ਫ਼ਿਲਮ ਬਾਰੇ ਦੱਸ ਰਹੇ ਨੇ । ਇਸ ਵੀਡੀਓ 'ਚ ਫ਼ਿਲਮ 'ਚ ਮੁੱਖ ਕਿਰਦਾਰ ਨਿਭਾਉਣ ਜਾ ਰਹੇ ਬੱਬਲ ਰਾਏ ਵੀ ਨਜ਼ਰ ਆ ਰਹੇ ਹਨ ।

ਹੋਰ ਵੇਖੋ:Search ਰਾਣਾ ਰਣਬੀਰ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਫ਼ਿਲਮ ‘ਪੋਸਤੀ’ ਦੀ ਸ਼ੂਟਿੰਗ,ਦੇਖੋ ਕਿੰਝ ਕਰ ਰਹੇ ਨੇ ਰਾਣਾ ਰਣਬੀਰ ਮਿਹਨਤ

https://www.instagram.com/p/B4oR0Dng2f5/

ਦੱਸ ਦਈਏ ਕਿ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਇਸ ਤੋਂ ਪਹਿਲਾਂ ਦੋਵਾਂ ਨੇ ਅਰਦਾਸ ਕਰਾਂ 'ਚ ਵੀ ਇੱਕਠਿਆਂ ਕੰਮ ਕੀਤਾ ਸੀ ਅਤੇ ਹੁਣ ਇਹ ਜੋੜੀ ਪੋਸਤੀ ਲਈ ਇੱਕਠੀ ਹੋਈ ਹੈ । ਪਰ ਇਸ ਵਾਰ ਪਰਦੇ 'ਤੇ ਨਹੀਂ ਸਗੋਂ ਡਾਇਰੈਕਟਰ ਅਤੇ ਪ੍ਰੋਡਿਊਸਰ ਦੀ ਇਹ ਜੋੜੀ ਬਣੀ ਹੈ। ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ 'ਚ ਬਣ ਰਹੀ ਫ਼ਿਲਮ 'ਪੋਸਤੀ' ਜਿਸ ਦਾ ਨਿਰਦੇਸ਼ਨ ਰਾਣਾ ਰਣਬੀਰ ਕਰ ਰਹੇ ਹਨ।

https://www.instagram.com/p/B4nAOeKgLcM/

ਨਿਰਦੇਸ਼ਕ ਤੇ ਫ਼ਿਲਮ ਦੇ ਲੇਖਕ ਰਾਣਾ ਰਣਬੀਰ ਕਾਫੀ ਮਿਹਨਤ ਕਰ ਰਹੇ ਹਨ।ਸ਼ੂਟ 'ਤੇ ਗਾਇਕ ਬੱਬਲ ਰਾਏ, ਰਘਵੀਰ ਬੋਲੀ ਵਰਗੇ ਕਲਾਕਾਰ ਨਜ਼ਰ ਆਏ।

https://www.instagram.com/p/B4likFMAsLG/

ਉੱਥੇ ਹੀ ਕਈ ਨਵੇਂ ਚਿਹਰੇ ਇਸ ਫ਼ਿਲਮ ਰਾਹੀਂ ਪੰਜਾਬੀ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ।ਇਹ ਫ਼ਿਲਮ ਕਾਮੇਡੀ ਦੇ ਨਾਲ ਨਾਲ ਪੰਜਾਬ ਦੇ ਗੰਭੀਰ ਮੁੱਦੇ ਨਸ਼ੇ 'ਤੇ ਫ਼ਿਲਮਾਈ ਜਾ ਰਹੀ ਹੈ। ਦੱਸ ਦਈਏ ਫ਼ਿਲਮ 'ਪੋਸਤੀ' ਮਾਰਚ 2020 'ਚ  ਰਿਲੀਜ਼ ਹੋਣ ਵਾਲੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network