ਰਾਣਾ ਰਣਬੀਰ ਨੇ ਆਪਣੀ ਨਵੀਂ ਫਿਲਮ ‘Open Minded’ ਦਾ ਪਹਿਲਾ ਪੋਸਟਰ ਕੀਤਾ ਸਾਂਝਾ

written by Rupinder Kaler | August 28, 2021

ਪੰਜਾਬੀ ਇੰਡਸਟਰੀ ਨਵੀਆਂ ਫਿਲਮਾਂ ਦਾ ਲਗਾਤਾਰ ਐਲਾਨ ਹੋ ਰਿਹਾ ਹੈ । ਹਾਲ ਹੀ ਵਿੱਚ ਇੱਕ ਹੋਰ ਨਵੀਂ ਫਿਲਮ ਦਾ ਐਲਾਨ ਕੀਤਾ ਗਿਆ ਹੈ । ਇਹ ਫਿਲਮ 'Open Minded' ਟਾਈਟਲ ਹੇਠ ਰਿਲੀਜ਼ ਕੀਤੀ ਜਾਵੇਗੀ । ਇਹ ਫਿਲਮ ਰਾਣਾ ਰਣਬੀਰ (Rana Ranbir) ਦੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤੀ ਜਾਵੇਗੀ । ਫਿਲਮ ਦੇ ਅਭਿਨੇਤਾ-ਨਿਰਦੇਸ਼ਕ ਰਾਣਾ ਰਣਬੀਰ(Rana Ranbir) ਨੇ ਇਸ ਦਾ ਐਲਾਨ ਆਪਣੇ ਇੰਸਟਾਗ੍ਰਾਮ 'ਤੇ ਫਿਲਮ ਦਾ ਪੋਸਟਰ ਸ਼ੇਅਰ ਕਰਕੇ ਕੀਤਾ ਹੈ ।

Rana Ranbir with wife-min Image From Instagram

ਹੋਰ ਪੜ੍ਹੋ :

ਅਦਾਕਾਰਾ ਕਿਸ਼ਵਰ ਮਰਚੈਂਟ ਬਣੀ ਮੰਮੀ, ਬੇਟੇ ਨੂੰ ਦਿੱਤਾ ਜਨਮ

Rana Ranbir -min Image From Instagram

ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਰਾਣਾ (Rana Ranbir) ਨੇ ਕੈਪਸ਼ਨ ਵਿੱਚ ਲਿਖਿਆ ਹੈ, “ਸਾਡੀ ਫਿਲਮ ਦਾ ਟ੍ਰੇਲਰ ਬੇਹੱਦ ਖੂਬਸੂਰਤ ਹੈ ਹਾਲਾਂਕਿ ਫਿਲਮ ਫਲਾਪ ਹੋ ਸਕਦੀ ਹੈ। ਨਵੀਂ ਪੀੜ੍ਹੀ ਦੀ ਪੁਰਾਣੀ ਕਹਾਣੀ ਨੂੰ ਸਰਲ ਤਰੀਕੇ ਨਾਲ ਪੇਸ਼ ਕੀਤਾ ਜਾਵੇਗਾ। ” ਪੋਸਟਰ ਵਿੱਚ ਟਾਈਟਲ ਤੋਂ ਬਿਨਾਂ ਹੋਰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ।

ਆਾਉਣ ਵਾਵਲੇ ਸਮੇਂ ਵਿੱਚ ਪੂਰੀ ਜਾਣਕਾਰੀ ਦਾ ਖੁਲਾਸਾ ਹੋ ਸਕਦਾ ਹੈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਣਾ ਰਣਬੀਰ ਨੇ ਇੱਕ ਅਭਿਨੇਤਾ, ਲੇਖਕ, ਕਾਮੇਡੀਅਨ ਅਤੇ ਨਿਰਦੇਸ਼ਕ ਦੇ ਤੌਰ ਤੇ ਪੰਜਾਬੀ ਸਿਨੇਮਾ ਵਿੱਚ ਆਪਣੇ ਮਿਆਰੀ ਕੰਮ ਨਾਲ ਵੱਖਰੀ ਪਹਿਚਾਣ ਬਾਣੀ ਹੈ ।ਇਸ ਫ਼ਿਲਮ ਦੀ ਦਿਲਚਸਪ ਗੱਲ ਇਹ ਹੈ ਕਿ ਇਹ ਉਸਦੇ ਪ੍ਰੋਡਕਸ਼ਨ ਦੀ ਪਹਿਲੀ ਫਿਲਮ ਹੈ ।

 

 

0 Comments
0

You may also like