ਰਾਣਾ ਰਣਬੀਰ ਨੇ ਲੱਚਰ ਗਾਇਕੀ 'ਤੇ ਸੁਣਾਈਆਂ ਖਰੀਆਂ ਖਰੀਆਂ, ਦੇਖੋ ਵੀਡੀਓ

written by Aaseen Khan | March 01, 2019

ਰਾਣਾ ਰਣਬੀਰ ਨੇ ਲੱਚਰ ਗਾਇਕੀ 'ਤੇ ਸੁਣਾਈਆਂ ਖਰੀਆਂ ਖਰੀਆਂ, ਦੇਖੋ ਵੀਡੀਓ : ਬਾਕਮਾਲ ਕਲਾਕਾਰਾ ਤੇ ਸ਼ਾਇਰ ਰਾਣਾ ਰਣਬੀਰ ਜਿਹੜੇ ਅਕਸਰ ਹੀ ਆਪਣੇ ਸ਼ੋਸ਼ਲ ਮੀਡੀਆ 'ਤੇ ਸਮਾਜਿਕ ਮੁੱਦਿਆਂ 'ਤੇ ਅਤੇ ਗਾਇਕੀ ਦੇ ਗਿਰਦੇ ਮਿਆਰ ਲਈ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ। ਉਹਨਾਂ ਇੱਕ ਹੋਰ ਵੀਡੀਓ ਸਾਂਝਾਂ ਕੀਤਾ ਹੈ ਜਿਸ 'ਚ ਰਾਣਾ ਰਣਬੀਰ ਆਪਣੇ ਗੀਤ ਦੇ ਜ਼ਰੀਏ ਗਾਣਿਆਂ 'ਚ ਬੰਦੇ ਮਾਰਨ ਅਤੇ ਹਥਿਆਰਾਂ ਦੀਆਂ ਗੱਲਾਂ ਕਰਨ ਵਾਲੇ ਕਲਾਕਾਰਾਂ 'ਤੇ ਤੰਜ ਕਸਦੇ ਨਜ਼ਰ ਆ ਰਹੇ ਹਨ।

 
View this post on Instagram
 

#tiktok #foryou #raneasingerbanja @ranaranbir

A post shared by Rana Ranbir (@officialranaranbir) on

ਉਹਨਾਂ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਉਹਨਾਂ ਦੇ ਪ੍ਰਸ਼ੰਸ਼ਕ ਰਾਣਾ ਰਣਬੀਰ ਦੀਆਂ ਖੂਬ ਤਾਰੀਫਾਂ ਵੀ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਰਾਣਾ ਰਣਬੀਰ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਲਈ ਆਵਾਜ਼ ਚੁੱਕਦੇ ਰਹਿੰਦੇ ਹਨ। ਜ਼ਿੰਦਗੀ ਨੂੰ ਜਿਉਣ ਦੇ ਢੰਗ ਵੀ ਰਾਣਾ ਰਣਬੀਰ ਆਪਣੇ ਪ੍ਰੋਗਰਾਮਾਂ ਰਾਹੀਂ ਦੱਸਦੇ ਰਹਿੰਦੇ ਹਨ। ਹੋਰ ਵੇਖੋ : ਕਰਮਜੀਤ ਅਨਮੋਲ ਦੀ ਗਾਇਕੀ ਅੱਗੇ ਫਿੱਕੀ ਪਈ ਕਵਿਤਾ ਕੌਸ਼ਿਕ, ਮਿੰਦੋ ਤਸੀਲਦਾਰਨੀ ਦੇ ਸੈੱਟ ਤੋਂ ਸਾਹਮਣੇ ਆਈ ਵੀਡੀਓ
 
View this post on Instagram
 

9th day of shoot #daaka with @gippygrewal #baljitsdeo @nareshkathooria photo by @harjeetsphotography

A post shared by Rana Ranbir (@officialranaranbir) on

ਰਾਣਾ ਰਣਬੀਰ ਦੇ ਆਉਣ ਵਾਲੇ ਕੰਮ ਦੀ ਗੱਲ ਕਰੀਏ ਤਾਂ ਉਹ ਬਹੁਤ ਜਲਦ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ 'ਡਾਕਾ' 'ਚ ਅਹਿਮ ਭੂਮਿਕਾ ਨਿਭਾਉਣਗੇ।ਫਿਲਮ 'ਚ ਗਿੱਪੀ ਗਰੇਵਾਲ ਦੇ ਨਾਲ ਬਾਲੀਵੁੱਡ ਅਦਕਾਰਾ ਜ਼ਰੀਨ ਖਾਨ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ 'ਡਾਕਾ' ਨੂੰ ਡਾਇਰੈਕਟ ਕਰ ਰਹੇ ਹਨ ਬਲਜੀਤ ਸਿੰਘ ਦੀਓ। ਫਿਲਮ ਦੇ ਸੈੱਟ ਤੋਂ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ।

0 Comments
0

You may also like