ਰਾਣਾ ਰਣਬੀਰ ਨੇ ਆਪਣੀ ਲਾਡੋ ਧੀ ਦੇ ਜਨਮ ਦਿਨ ‘ਤੇ ਤੋਹਫ਼ੇ ‘ਚ ਦਿੱਤੀ ਇਹ ਖ਼ਾਸ ਸਿੱਖਿਆ

Written by  Lajwinder kaur   |  July 25th 2019 06:07 PM  |  Updated: July 25th 2019 06:07 PM

ਰਾਣਾ ਰਣਬੀਰ ਨੇ ਆਪਣੀ ਲਾਡੋ ਧੀ ਦੇ ਜਨਮ ਦਿਨ ‘ਤੇ ਤੋਹਫ਼ੇ ‘ਚ ਦਿੱਤੀ ਇਹ ਖ਼ਾਸ ਸਿੱਖਿਆ

ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਕਲਾਕਾਰਾ ਰਾਣਾ ਰਣਬੀਰ ਜਿਨ੍ਹਾਂ ਆਪਣੀ ਅਦਾਕਾਰੀ ਦਾ ਸਫ਼ਰ ਥਿਏਟਰ ਤੋਂ ਸ਼ੁਰੂ ਕੀਤਾ ਸੀ। ਫਿਰ ਟੀਵੀ ਤੋਂ ਵੱਡੇ ਪਰਦੇ ਉੱਤੇ ਆਪਣੀ ਅਦਾਕਾਰੀ ਦੇ ਨਾਲ ਸਭ ਨੂੰ ਆਪਣਾ ਮੁਰੀਦ ਬਣਾ ਲਿਆ। ਉਹਨਾਂ ਨੇ ਆਪਣੀ ਕਰੀਅਰ ਵਿੱਚ ਬਹੁਤ ਸਾਰੇ ਕਮੇਡੀ ਤੇ ਗੰਭੀਰ ਰੋਲ ਕੀਤੇ ਹਨ। ਉਨ੍ਹਾਂ ਵੱਲੋਂ ਨਿਭਾਏ ਹਰ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਰਾਣਾ ਰਣਬੀਰ ਜੋ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਫੈਨਜ਼ ਦੇ ਨਾਲ ਜੁੜੇ ਰਹਿੰਦੇ ਹਨ। ਉਹ ਅਕਸਰ ਆਪਣੀ ਕਲਮ ‘ਚੋਂ ਨਿਕਲੀਆਂ ਸਤਰਾਂ ਨੂੰ ਪੋਸਟਾਂ ਦੇ ਰਾਹੀਂ ਸਾਂਝੇ ਕਰਦੇ ਰਹਿੰਦੇ ਹਨ।

ਹੋਰ ਵੇਖੋ:‘ਯਾਦਾਂ ਲੈ ਕੇ ਚੱਲੇ, ਫੇਰ ਮਿਲਾਂਗੇ ਜੀ’- ਸਤਿੰਦਰ ਸਰਤਾਜ

ਇਸ ਵਾਰ ਉਨ੍ਹਾਂ ਨੇ ਆਪਣੀ ਬੇਟੀ ਦੇ ਲਈ ਬਹੁਤ ਹੀ ਖ਼ਾਸ ਲਿਖ ਕੇ ਪਾਇਆ ਹੈ। ਜੀ ਹਾਂ ਉਨ੍ਹਾਂ ਨੇ ਆਪਣੀ ਧੀ ਸੀਰਤ ਰਾਣਾ ਦੇ ਜਨਮਦਿਨ ਉੱਤੇ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ,

‘ਜਨਮ ਦਿਨ ਮੁਬਾਰਕ ਹੋਵੇ ਲਾਡੋ.. Giving you a gift. Keep it in your brain. DISHA

D determination I improvement S social H humble A attitude positive’

ਉਨ੍ਹਾਂ ਨੇ ਆਪਣੀ ਧੀ ਨੂੰ ਤੋਹਫ਼ੇ ‘ਚ ‘ਦਿਸ਼ਾ’ ਦਿੱਤੀ ਹੈ ਤੇ ਉਸ ‘ਦਿਸ਼ਾ’ ਦੀ ਬਿਹਤਰੀਨ ਢੰਗ ਦੇ ਨਾਲ ਵਿਆਖਿਆ ਕੀਤੀ ਹੈ। ਦੱਸ ਦਈਏ ਰਾਣਾ ਰਣਬੀਰ ਦੀ ਧੀ ਸੀਰਤ ਰਾਣਾ  ਨੇ ਫ਼ਿਲਮ ‘ਅਰਦਾਸ ਕਰਾਂ’ ਦੇ ਨਾਲ ਫ਼ਿਲਮੀ ਜਗਤ ‘ਚ ਕਦਮ ਰੱਖਿਆ ਹੈ। ਸੀਰਤ ਰਾਣਾ ਵੱਲੋਂ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ। ਅਰਦਾਸ ਕਰਾਂ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ  ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network