ਰਾਣਾ ਰਣਬੀਰ ਨਜ਼ਰ ਆਏ ਆਮਿਰ ਖ਼ਾਨ ਦੀਆਂ ਫ਼ਿਲਮਾਂ ਨੂੰ ਡਾਇਰੈਕਟ ਕਰਨ ਵਾਲੇ ਨਿਰਦੇਸ਼ਕ ਅਦਵੈਤ ਚੰਦਨ ਨਾਲ

written by Aaseen Khan | May 07, 2019

ਰਾਣਾ ਰਣਬੀਰ ਨਜ਼ਰ ਆਏ ਆਮਿਰ ਖ਼ਾਨ ਦੀਆਂ ਫ਼ਿਲਮਾਂ ਨੂੰ ਡਾਇਰੈਕਟ ਕਰਨ ਵਾਲੇ ਨਿਰਦੇਸ਼ਕ ਅਦਵੈਤ ਚੰਦਨ ਨਾਲ : ਰਾਣਾ ਰਣਬੀਰ ਪੰਜਾਬੀ ਇੰਡਸਟਰੀ ਦੇ ਸ਼ਾਇਰ, ਲੇਖ਼ਕ, ਅਦਾਕਾਰ, ਜੋ ਵੀ ਇਹਨਾਂ ਨੂੰ ਕਹਿ ਲਵੋ ਇਹਨਾਂ ਨੇ ਹਰ ਕਿਸੇ ਕੰਮ ਨਾਲ ਪੂਰਾ ਇਨਸਾਫ ਕੀਤਾ ਹੈ। ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਰਾਣਾ ਰਣਬੀਰ ਹੋਰਾਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਰਾਣਾ ਰਣਬੀਰ ਬਾਲੀਵੁੱਡ ਦੇ ਨਾਮਵਰ 'ਤੇ ਟੈਲੇਂਟਡ ਡਾਇਰੈਕਟਰ ਅਦਵੈਤ ਚੰਦਨ ਨਾਲ ਖੜੇ ਨਜ਼ਰ ਆ ਰਹੇ ਹਨ।

 
View this post on Instagram
 

A post shared by Rana Ranbir (@officialranaranbir) on

ਦੱਸ ਦਈਏ ਅਦਵੈਤ ਚੰਦਨ ਆਮਿਰ ਖ਼ਾਨ ਦੇ ਮੈਨੇਜਰ ਰਹਿ ਚੁੱਕੇ ਹਨ ਅਤੇ ਸੀਕਰੇਟ ਸੁਪਰਸਟਾਰ ਵਰਗੀਆਂ ਫ਼ਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਹਨ। ਉਹ ਆਮਿਰ ਖ਼ਾਨ ਦੀ ਆਉਣ ਵਾਲੀ ਫ਼ਿਲਮ ਲਾਲ ਸਿੰਘ ਚੱਢਾ ਦਾ ਵੀ ਨਿਰਦੇਸ਼ਨ ਕਰ ਰਹੇ ਹਨ, ਜਿਹੜੀ ਅਗਲੇ ਸਾਲ ਰਿਲੀਜ਼ ਹੋਣ ਵਾਲੀ ਹੈ। ਰਾਣਾ ਰਣਬੀਰ ਨੇ ਤਸਵੀਰ ਦੀ ਕੈਪਸ਼ਨ 'ਚ ਲਿਖਿਆ ਹੈ "With Director Advait Chandan ji. @advaitchandan . Secret Super Star ihna ne direct kitti si. He is Very nice and humble person. Love nd regards". ਹੋਰ ਵੇਖੋ : ਰਵਿੰਦਰ ਗਰੇਵਾਲ ਨੇ ਆਪਣੀ ਇਹ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਪੁੱਛਿਆ ਅਨੋਖਾ ਸਵਾਲ
 
View this post on Instagram
 

With Director Advait Chandan ji. @advaitchandan . Secret Super Star ihna ne direct kitti si. He is Very nice and humble person. Love nd regards.

A post shared by Rana Ranbir (@officialranaranbir) on

ਰਾਣਾ ਰਣਬੀਰ ਖ਼ੁਦ ਵੀ ਬੇਮਿਸਾਲ ਡਾਇਰੈਕਟਰ, ਐਕਟਰ, ਸ਼ਾਇਰ ਤੇ ਲੇਖਕ ਹਨ। ਉਹਨਾਂ ਦੀਆਂ ਲਿਖੀਆਂ ਕਵਿਤਾਵਾਂ ਅਤੇ ਕਿਤਾਬਾਂ ਸਮਾਜ ਨੂੰ ਸੇਧ ਦੇਣ ਦਾ ਕੰਮ ਕਰਦੀਆਂ ਹਨ। ਰੰਗਮੰਚ ਤੋਂ ਵੱਡੇ ਪਰਦੇ ਤੱਕ ਪਹੁੰਚੇ ਰਾਣਾ ਰਣਬੀਰ ਨੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ 'ਚ ਆਪਣੀ ਅਦਾਕਾਰੀ ਨਾਲ ਸਰੋਤਿਆਂ ਦੇ ਦਿਲਾਂ 'ਚ ਜਗ੍ਹਾ ਬਣਾਈ ਹੈ। ਇਸ ਇੱਕ ਤਸਵੀਰ 'ਚ ਬਾਲੀਵੁੱਡ ਤੇ ਪੰਜਾਬੀ ਇੰਡਸਟ੍ਰੀ ਦੇ ਦੋ ਟੈਲੇਂਟਡ ਹਸਤੀਆਂ ਨੂੰ ਪ੍ਰਸੰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

0 Comments
0

You may also like