ਰਾਣਾ ਰਣਬੀਰ ਨੇ ਆਸੀਸ ਫ਼ਿਲਮ ਦੇ ਤਿੰਨ ਸਾਲ ਹੋਣ ‘ਤੇ ਪਾਈ ਭਾਵੁਕ ਪੋਸਟ, ‘ਮਾਂ-ਪੁੱਤਰ’ ਦੇ ਰਿਸ਼ਤੇ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਕੀਤਾ ਗਿਆ ਸੀ ਬਿਆਨ

written by Lajwinder kaur | June 23, 2021

ਪੰਜਾਬੀ ਫ਼ਿਲਮ ਜਗਤ ਦੇ ਦਿੱਗਜ ਅਦਾਕਾਰ ਰਾਣਾ ਰਣਬੀਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੀ ਫ਼ਿਲਮ ਆਸੀਸ ਦੇ ਨਾਲ ਜੁੜੀ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ।

asees movie image source- instagram

ਹੋਰ ਪੜ੍ਹੋ : ਕਿਮੀ ਵਰਮਾ ਨੇ ਸਾਂਝੀ ਕੀਤੀ ਆਪਣੀ ਧੀਆਂ ਦੀ ਖਾਸ ਤਸਵੀਰ, ਕੁਝ ਮਹੀਨੇ ਪਹਿਲਾ ਹੀ ਦੂਜੀ ਧੀ ਦਾ ਪਹਿਲਾ ਬਰਥਡੇਅ ਕੀਤਾ ਸੀ ਸੈਲੀਬ੍ਰੇਟ

:ਦੇਸੀ ਕਰਿਊ ਵਾਲਿਆਂ ਨੇ ਪੰਜਾਬੀ ਮਿਊਜ਼ਿਕ ਨੂੰ ਪਹੁੰਚਾਇਆ ਵੱਖਰੇ ਮੁਕਾਮ ‘ਤੇ, ਇੰਟਰਨੈਸ਼ਨਲ ਗਾਇਕ Jubel ਦੇ ਨਵੇਂ ਗੀਤ ‘Weekend Vibe’ ‘ਚ ਮਿਲਾਏ ਸੁਰ, ਦੇਖੋ ਵੀਡੀਓ

rana ranbir and rupinder rupi image source- instagram

ਜੀ ਹਾਂ ਉਨ੍ਹਾਂ ਨੇ ਫ਼ਿਲਮ ਦੇ ਇੱਕ ਸੀਨ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਅੱਜ ਤਿੰਨ ਸਾਲ ਹੋ ਗਏ ਹਨ ਆਸੀਸ ਫ਼ਿਲਮ ਨੂੰ ਰਿਲੀਜ਼ ਹੋਇਆ। ਇਹ ਫ਼ਿਲਮ ਮੇਰੇ ਲਈ ਇੱਕ ਪਾਠਸ਼ਾਲਾ ਹੈ’। ਇਸ ਪੋਸਟ ਉੱਤੇ ਇਸ ਫ਼ਿਲਮ ਦੇ ਨਾਲ ਜੁੜੇ ਕਲਾਕਾਰ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ।

rana ranbir post comments image source- instagram

ਆਸੀਸ ਸਾਲ 2018 ਦੀ ਪੰਜਾਬੀ ਫ਼ਿਲਮ ਹੈ ਜਿਸ ਦਾ ਲੇਖਕ ਅਤੇ ਨਿਰਦੇਸ਼ਕ ਰਾਣਾ ਰਣਬੀਰ ਨੇ ਕੀਤਾ ਸੀ।  ਫ਼ਿਲਮ ਦੀ ਕਹਾਣੀ ਤੇ ਗੀਤ ਵੀ ਰਾਣਾ ਰਣਬੀਰ ਨੇ ਲਿਖੇ ਹਨ ਅਤੇ ਮੁੱਖ ਕਿਰਦਾਰ ਵੀ ਉਸੇ ਨੇ ਨਿਭਾਇਆ ਹੈ। ਬਤੌਰ ਨਿਰਦੇਸ਼ਕ ਇਹ ਉਨ੍ਹਾਂ ਦੀ ਪਹਿਲੀ ਫ਼ਿਲਮ ਸੀ। ਇਹ ਫ਼ਿਲਮ ਬੇਹੱਦ ਭਾਵੁਕ ਹੈ ਅਤੇ ਮਾਂ ਪੁੱਤਰ ਦੇ ਰਿਸ਼ਤੇ ਨੂੰ ਬਿਆਨ ਕਰਦੀ ਹੈ । ਇਸ ਫ਼ਿਲਮ ‘ਚ ਅੱਜ ਕੱਲ੍ਹ ਦੇ ਬੱਚਿਆਂ ਵੱਲੋਂ ਆਪਣੀ ਮਾਂ ਪ੍ਰਤੀ ਰਵੱਈਏ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਕੁਝ ਫ਼ਿਲਮ ‘ਆਸੀਸ’ ‘ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਰਾਣਾ ਰਣਬੀਰ ਦੀ ਇਹ ਫ਼ਿਲਮ ਹਰ ਕਿਸੇ ਨੂੰ ਭਾਵੁਕ ਕਰ ਦਿੰਦੀ ਹੈ । ਕਿਉਂਕਿ ਰਾਣਾ ਰਣਬੀਰ ਨੇ ਇੱਕ ਸਰਵਣ ਪੁੱਤਰ ਦਾ ਕਿਰਦਾਰ ਨਿਭਾਇਆ ਹੈ । ਜੋ ਜ਼ਮੀਨ ਦੇ ਬਦਲੇ ਆਪਣੇ ਭਰਾਵਾਂ ਤੋਂ ਆਪਣੀ ਮਾਂ ਦੀ ਆਸੀਸ ਲੈਂਦਾ ਹੈ। ਇਸ ਫ਼ਿਲਮ ਨੇ ਪੰਜਾਬੀ ਸਿਨੇਮਾ ਨੂੰ ਵੱਖਰੇ ਹੀ ਮੁਕਾਮ ‘ਤੇ ਪਹੁੰਚਾ ਦਿੱਤਾ ਸੀ ।

 

0 Comments
0

You may also like