Ranbir Alia Wedding: ਆਲਿਆ ਦੀ ਸਹੇਲੀਆਂ ਨੇ ਉਸ ਦੇ ਲਈ ਵਿਆਹ ਤੋਂ ਪਹਿਲਾਂ ਰੱਖੀ ਧਮਾਕੇਦਾਰ ਬੈਚਲਰਸ ਪਾਰਟੀ

Written by  Pushp Raj   |  April 08th 2022 02:25 PM  |  Updated: April 08th 2022 02:25 PM

Ranbir Alia Wedding: ਆਲਿਆ ਦੀ ਸਹੇਲੀਆਂ ਨੇ ਉਸ ਦੇ ਲਈ ਵਿਆਹ ਤੋਂ ਪਹਿਲਾਂ ਰੱਖੀ ਧਮਾਕੇਦਾਰ ਬੈਚਲਰਸ ਪਾਰਟੀ

ਬਾਲੀਵੁੱਡ ਦੀ ਮਸ਼ਹੂਰ ਜੋੜੀਆਂ ਚੋਂ ਇੱਕ ਰਣਬੀਰ ਕਪੂਰ ਅਤੇ ਆਲਿਆ ਭੱਟ ਜਲਦ ਹੀ ਵਿਆਹ ਕਰਵਾਉਣ ਜਾ ਰਹੇ ਹਨ। ਇੰਨਾ ਹੀ ਨਹੀਂ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਵਿਆਹ ਦੀਆਂ ਤਿਆਰੀਆਂ ਜਾਰੀ ਹਨ। ਇਸ ਵਿਚਾਲੇ ਵਿਆਹ ਤੋਂ ਪਹਿਲਾਂ, ਆਲੀਆ ਭੱਟ ਦੀਆਂ ਸਹੇਲੀਆਂ ਅਨੁਸ਼ਕਾ ਰੰਜਨ ਅਤੇ ਅਕਾਨਸ਼ਾ ਰੰਜਨ ਨੇ ਉਸ ਦੇ ਲਈ ਧਮਾਕੇਦਾਰ ਬੈਚਲਰ ਪਾਰਟੀ ਦੀ ਆਯੋਜਨ ਕੀਤਾ ਹੈ।

Image Source: Instagram

ਮੀਡੀਆ ਰਿਪੋਰਟਸ ਦੇ ਮੁਤਾਬਕ, "ਆਕਾਂਕਸ਼ਾ ਅਤੇ ਅਨੁਸ਼ਕਾ ਆਲਿਆ ਦੀ ਸਭ ਤੋਂ ਖ਼ਾਸ ਦੋਸਤ ਹਨ। ਇਸ ਲਈ, ਰਣਬੀਰ ਨਾਲ ਉਸ ਦੇ ਵਿਆਹ ਤੋਂ ਪਹਿਲਾਂ, ਉਨ੍ਹਾਂ ਨੇ ਆਲਿਆ ਲਈ ਇੱਕ ਖਾਸ ਬੈਚਲਰ ਪਾਰਟੀ ਦੀ ਯੋਜਨਾ ਬਣਾਈ ਹੈ। ਪਾਰਟੀ ਅਨੁਸ਼ਕਾ ਦੇ ਘਰ ਹੋਵੇਗੀ। ਪਾਰਟੀ 'ਚ ਆਲੀਆ ਦੇ ਬਚਪਨ ਦੇ ਦੋਸਤ ਵੀ ਸ਼ਾਮਲ ਹੋਣਗੇ।

ਇਸ ਤੋਂ ਪਹਿਲਾਂ ਇੱਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਅਭਿਨੇਤਾ ਰਣਬੀਰ ਕਪੂਰ ਵੀ ਆਪਣੇ ਵਿਆਹ ਤੋਂ ਪਹਿਲਾਂ ਇੱਕ ਗ੍ਰੈਂਡ ਬੈਚਲਰਸ ਪਾਰਟੀ ਕਰਨ ਜਾ ਰਹੇ ਹਨ। ਪਾਰਟੀ 'ਚ ਅਰਜੁਨ ਕਪੂਰ, ਆਦਿਤਿਆ ਰਾਏ ਕਪੂਰ ਅਤੇ ਅਯਾਨ ਮੁਖਰਜੀ ਸਣੇ ਰਣਬੀਰ ਦੇ ਕਰੀਬੀ ਦੋਸਤ ਸ਼ਾਮਲ ਹੋਣਗੇ।

Image Source: Instagram

ਹੋਰ ਪੜ੍ਹੋ : ਆਲਿਆ ਭੱਟ ਤੇ ਰਣਬੀਰ ਕਪੂਰ ਦੇ ਵਿਆਹ 'ਤੇ ਸ਼ਾਹਿਦ ਕਪੂਰ ਨੇ ਦਿੱਤਾ ਰਿਐਕਸ਼ਨ, ਆਖੀ ਇਹ ਗੱਲ

ਦੱਸਣਯੋਗ ਹੈ ਕਿ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਣਬੀਰ ਅਤੇ ਆਲੀਆ ਦਾ ਵਿਆਹ 17 ਅਪ੍ਰੈਲ ਨੂੰ ਮੁੰਬਈ 'ਚ ਹੋਵੇਗਾ। ਦੋਵਾਂ ਦੇ ਵਿਆਹ ਦੀਆਂ ਰਸਮਾਂ ਪੰਜ ਦਿਨਾਂ ਵਿੱਚ ਹੋਣਗੀਆਂ।

Image Source: Instagram

ਖਾਸ ਗੱਲ ਇਹ ਹੈ ਕਿ ਇਹ ਜੋੜਾ ਇਕ ਨਿੱਜੀ ਸਮਾਰੋਹ 'ਚ ਵਿਆਹ ਦੇ ਬੰਧਨ 'ਚ ਬੱਝੇਗਾ। ਇਸ ਦੇ ਨਾਲ ਹੀ, ਵਿਆਹ ਤੋਂ ਬਾਅਦ, ਰਣਬੀਰ ਅਤੇ ਆਲੀਆ 19 ਅਪ੍ਰੈਲ ਨੂੰ ਮੁੰਬਈ ਦੇ ਗ੍ਰੈਂਡ ਹਯਾਤ ਹੋਟਲ ਵਿੱਚ ਇੰਡਸਟਰੀ ਦੇ ਆਪਣੇ ਦੋਸਤਾਂ ਲਈ ਰਿਸੈਪਸ਼ਨ ਦੀ ਮੇਜ਼ਬਾਨੀ ਕਰਨਗੇ। ਜਾਣਕਾਰੀ ਮੁਤਾਬਕ ਵਿਆਹ ਦੇ ਪਲਾਨਰ ਤੋਂ ਲੈ ਕੇ ਕੇਟਰਰ ਤੱਕ ਵਿਆਹ ਲਈ ਬੁਕਿੰਗ ਹੋ ਚੁੱਕੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network