ਕੈਟਰੀਨਾ, ਦੀਪਿਕਾ ਤੋਂ ਬਾਅਦ ਹੁਣ ਰਣਬੀਰ ਦੀ ਆਲਿਆ ਨਾਲ ਵੀ ਟੁੱਟੀ ਯਾਰੀ ! ਵਿਆਹ ਦੀਆਂ ਖ਼ਬਰਾਂ ਦਰਮਿਆਨ ਆਈ ਬ੍ਰੇਕਅੱਪ ਦੀ ਖ਼ਬਰ !

written by Shaminder | March 19, 2020

ਆਲਿਆ ਭੱਟ ਅਤੇ ਰਣਬੀਰ ਕਪੂਰ ਨੂੰ ਬਾਲੀਵੁੱਡ ‘ਚ ਸਭ ਤੋਂ ਕਿਊਟ ਕੱਪਲ ਦੇ ਤੌਰ ‘ਤੇ ਜਾਣਿਆ ਜਾਂਦਾ ਹੈ । ਪਿਛਲੇ ਕਈ ਮਹੀਨਿਆਂ ਤੋਂ ਦੋਨਾਂ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ । ਪਰ ਹੁਣ ਉਨ੍ਹਾਂ ਦੇ ਵਿਆਹ ਦੇ ਦਰਮਿਆਨ ਹੁਣ ਖ਼ਬਰਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਦੋਨਾਂ ਦਰਮਿਆਨ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ । ਖ਼ਬਰਾਂ ਤਾਂ ਇਹ ਵੀ ਹਨ ਕਿ ਦੋਨ੍ਹਾਂ ਦਾ ਬ੍ਰੇਕਅੱਪ ਹੋ ਚੁੱਕਿਆ ਹੈ । https://www.instagram.com/p/B6zyUIaFYub/ ਦੱਸਿਆ ਜਾ ਰਿਹਾ ਹੈ ਕਿ ਦੋਨਾਂ ਦਰਮਿਆਨ ਨਾਂ ਤਾਂ ਕੋਈ ਮੁਲਾਕਾਤ ਹੋ ਸਕੀ ਹੈ ਅਤੇ ਨਾਂ ਹੀ ਕੋਈ ਮੁਲਾਕਾਤ ਹੀ ਹੋਈ ਹੈ । ਕੁਝ ਮੀਡੀਆ ਰਿਪੋਰਟਾਂ ‘ਚ ਇਸ ਗੱਲ ਨੂੰ ਮਹਿਜ਼ ਅਫਵਾਹ ਦੱਸਿਆ ਜਾ ਰਿਹਾ ਹੈ । https://www.instagram.com/p/B9hYRr3BQeZ/ ਕਿਉਂਕਿ ਇਸ ਤਰ੍ਹਾਂ ਦੀ ਕੋਈ ਵੀ ਅਧਿਕਾਰਕ ਪੁਸ਼ਟੀ ਇਸ ਜੋੜੀ ਵੱਲੋਂ ਨਹੀਂ ਕੀਤੀ ਗਈ ਹੈ ।ਦੱਸ ਦਈਏ ਕਿ ਰਣਬੀਰ ਕਪੂਰ ਇਸ ਤੋਂ ਪਹਿਲਾਂ ਕੈਟਰੀਨਾ ਕੈਫ ਨਾਲ ਰਿਲੇਸ਼ਨ ‘ਚ ਸਨ ਪਰ ਦੋਨਾਂ ਦੀ ਦੋਸਤੀ ਜ਼ਿਆਦਾ ਦੇਰ ਤੱਕ ਨਹੀਂ ਸੀ ਚੱਲ ਸਕੀ । https://www.instagram.com/p/B8O1C0aBrj5/ ਇਸ ਤੋਂ ਬਾਅਦ ਉਨ੍ਹਾਂ ਦਾ ਦੀਪਿਕਾ ਪਾਦੂਕੋਣ ਨਾਲ ਰੋਮਾਂਸ ਚੱਲਿਆ, ਪਰ ਦੋਨਾਂ ਦੀ ਦੋਸਤੀ ਜ਼ਿਆਦਾ ਦਿਨ ਤੱਕ ਨਹੀਂ ਚੱਲ ਸਕੀ ਸੀ ਅਤੇ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਸੀ ।ਜਿਸ ਤੋਂ ਬਾਅਦ ਰਣਬੀਰ ਕਪੂਰ ਦੀ ਆਲੀਆ ਭੱਟ ਦੇ ਨਾਲ ਮੰਗਣੀ ਹੋ ਗਈ ਸੀ ।  

0 Comments
0

You may also like