ਫ਼ਿਲਮ ਸੰਜੂ ਦੇ ਦੂੱਜੇ ਪੋਸਟਰ ਵਿਚ ਰਣਬੀਰ ਕਪੂਰ ਦਾ ਵੱਖਰਾ ਅੰਦਾਜ਼, ਦਿਖੇ ਸਾਜਨ ਦੇ ਰੂਪ ਵਿਚ

Written by  Gourav Kochhar   |  May 02nd 2018 11:47 AM  |  Updated: May 02nd 2018 11:47 AM

ਫ਼ਿਲਮ ਸੰਜੂ ਦੇ ਦੂੱਜੇ ਪੋਸਟਰ ਵਿਚ ਰਣਬੀਰ ਕਪੂਰ ਦਾ ਵੱਖਰਾ ਅੰਦਾਜ਼, ਦਿਖੇ ਸਾਜਨ ਦੇ ਰੂਪ ਵਿਚ

ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਸੰਜੂ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਇਹ ਫਿਲਮ ਸੰਜੇ ਦੱਤ ਦੇ ਜੀਵਨ 'ਤੇ ਆਧਾਰਿਤ ਹੈ। ਇਸ 'ਚ ਰਣਬੀਰ ਕਪੂਰ, ਸੰਜੇ ਦੱਤ ਦੀ ਭੂਮਿਕਾ ਨਿਭਾਅ ਰਹੇ ਹਨ। ਹਾਲ ਹੀ 'ਚ ਰਿਲੀਜ਼ ਹੋਏ ਇਸ ਦੂਜੇ ਪੋਸਟਰ 'ਚ ਰਣਬੀਰ ਲੰਬੇ ਵਾਲਾਂ 'ਚ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਇਸ ਲੁੱਕ ਨੂੰ ਦੇਖ ਸੰਜੇ ਦੱਤ Sanjay Dutt ਦੇ 'ਸਾਜਨ' ਅਤੇ 'ਆਤਿਸ਼' ਦੇ ਕਿਰਦਾਰ ਦੀ ਝਲਕ ਮੁੜ ਦੇਖਣ ਨੂੰ ਮਿਲ ਰਹੀ ਹੈ।

Sanju

ਦੱਸਣਯੋਗ ਹੈ ਕਿ 'ਸੰਜੂ' ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। ਇਸ ਫਿਲਮ 'ਚ ਰਣਬੀਰ ਕਪੂਰ ਤੋਂ ਇਲਾਵਾ ਦੀਆ ਮਿਰਜ਼ਾ, ਅਨੁਸ਼ਕਾ ਸ਼ਰਮਾ, ਸੋਨਮ ਕਪੂਰ, ਵਿੱਕੀ ਕੌਸ਼ਲ ਅਤੇ ਪਰੇਸ਼ ਰਾਵਲ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਫਿਲਮ 'ਚ ਸੰਜੇ ਦੱਤ Sanjay Dutt ਦੀ ਪਤਨੀ ਦਾ ਕਿਰਦਾਰ ਦੀਆ ਮਿਰਜ਼ਾ ਨਿਭਾਅ ਰਹੀ ਹੈ, ਜਦਕਿ ਉਸਦੀ ਮਾਂ ਨਰਗਿਸ ਦੇ ਕਿਰਦਾਰ 'ਚ ਮਨੀਸ਼ਾ ਕੋਇਰਾਲਾ ਨਜ਼ਰ ਆਵੇਗੀ। ਇਹ ਫਿਲਮ 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Sanjay Dutt

ਫ਼ਿਲਮ ਡਾਇਰੈਕਟਰ ਰਾਜਕੁਮਾਰ ਹਿਰਾਨੀ ਨੇ ਰਣਬੀਰ ਕਪੂਰ ਨੂੰ ਸੰਜੇ ਦੱਤ ਦੀ ਬਾਈਓਪਿਕ ‘ਸੰਜੂ’ ‘ਚ ਕਾਸਟ ਕੀਤਾ ਹੈ। ਇਸ ਫ਼ਿਲਮ ਦੇ ਟੀਜ਼ਰ ਨੇ ਰਿਲੀਜ਼ ਹੁੰਦੇ ਹੀ ਔਡੀਅੰਸ ‘ਚ ਕਾਫੀ ਉਤਸੁਕਤਾ ਵਧਾ ਦਿੱਤੀ ਹੈ। ਫ਼ਿਲਮ ਦਾ ਦੂਜਾ ਪੋਸਟਰ ਕੁਝ ਸਮਾਂ ਪਹਿਲਾਂ ਹੀ ਡਾਇਰੈਕਟਰ ਰਾਜਕੁਮਾਰ ਨੇ ਟਵਿਟਰ ‘ਤੇ ਸ਼ੇਅਰ ਕੀਤਾ।

ਫ਼ਿਲਮ ਦੇ ਪਹਿਲੇ ਪੋਸਟਰ ‘ਚ ਸੰਜੇ ਦੱਤ Sanjay Dutt ਦੇ ਵੱਖ-ਵੱਖ ਰੂਪਾਂ ਨੂੰ ਪੇਸ਼ ਕੀਤਾ ਗਿਆ। ਹੁਣ ਸੰਜੇ ਦੇ ਸਭ ਤੋਂ ਫੇਮਸ ਲੁੱਕ ਦਾ ਪੋਸਟਰ ਸ਼ੇਅਰ ਕੀਤਾ ਗਿਆ ਹੈ। ਇਸ ਪੋਸਟਰ ‘ਚ ਰਣਬੀਰ ਦੀ ਕਲੋਜ਼ਅੱਪ ਲੁੱਕ ‘ਚ ਉਹ ਬਿਲਕੁਲ ਸੰਜੇ ਦੱਤ ਦੀ ਤਰ੍ਹਾਂ ਹੀ ਲੱਗ ਰਹੇ ਹਨ। ਇਸ ਤਸਵੀਰ ਨੂੰ ਦੇਖ ਕੇ ਤੁਸੀਂ ਪੱਕਾ ਦੰਦਾਂ ਨੀਚੇ ਉਂਗਲਾਂ ਦਵਾ ਲੈਣਗੇ।

Sanju

ਫ਼ਿਲਮ ਦੇ ਟੀਜ਼ਰ ਦੀ ਤਾਰੀਫ ਨਾ ਸਿਰਫ ਕ੍ਰਿਟੀਕਸ ਨੇ ਕੀਤੀ ਸਗੋਂ ਇੰਡਸਟਰੀ ਦੇ ਲੋਕ ਵੀ ਤਾਰੀਫ ਕਰਨ ਤੋਂ ਖੁਦ ਨੂੰ ਰੋਕ ਨਾ ਸਕੇ। ਟੀਜ਼ਰ ਦੇਖ ਕੇ ਫ਼ਿਲਮ ਦੀ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਦਾ ਪੋਸਟਰ ਤੇ ਟੀਜ਼ਰ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਇਹ ਸਭ ਤੋਂ ਵੱਧ ਜ਼ਿਆਦਾ ਦੇਖਿਆ ਜਾਣ ਵਾਲਾ ਟੀਜ਼ਰ ਬਣ ਗਿਆ ਹੈ।

ਰਾਜਕੁਮਾਰ ਹਿਰਾਨੀ ਵੱਲੋਂ ਲਿਖੀ ਤੇ ਡਾਇਰੈਕਟ ਕੀਤੀ ਇਸ ਬਾਈਓਪਿਕ ‘ਚ ਰਣਬੀਰ ਕਪੂਰ, ਮਨੀਸ਼ਾ ਕੋਈਰਾਲਾ, ਪਰੇਸ਼ ਰਾਵਲ, ਅਨੁਸ਼ਕਾ ਸ਼ਰਮਾ, ਦੀਆ ਮਿਰਜ਼ਾ ਵਰਗੇ ਐਕਟਰ ਨਜ਼ਰ ਆਉਣਗੇ। ਫਾਕਸ ਸਟਾਰ ਵੱਲੋਂ ਪੇਸ਼ ਕੀਤ ਜਾ ਰਹੀ ‘ਸੰਜੂ Sanju’ ਨੂੰ ਵਿਧੂ ਵਿਨੋਦ ਚੋਪੜਾ ਤੇ ਰਾਜਕੁਮਾਰ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ 29 ਜੂਨ ਨੂੰ ਸਿਨੇਮਾਘਰਾਂ ‘ਚ ਲੱਗੇਗੀ।

sanju-biopic


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network