Advertisment

ਵਿਆਹ ਤੋਂ ਬਾਅਦ ਪਹਿਲੀ ਵਾਰ ਇੱਕਠੇ ਸਪਾਟ ਹੋਏ ਆਲਿਆ ਤੇ ਰਣਬੀਰ, ਬਲੈਕ ਡਰੈਸ 'ਚ ਟਵਿਨਿੰਗ ਕਰਦੇ ਆਏ ਨਜ਼ਰ

author-image
By Pushp Raj
New Update
ਵਿਆਹ ਤੋਂ ਬਾਅਦ ਪਹਿਲੀ ਵਾਰ ਇੱਕਠੇ ਸਪਾਟ ਹੋਏ ਆਲਿਆ ਤੇ ਰਣਬੀਰ, ਬਲੈਕ ਡਰੈਸ 'ਚ ਟਵਿਨਿੰਗ ਕਰਦੇ ਆਏ ਨਜ਼ਰ
Advertisment
ਬਾਲੀਵੁੱਡ ਦੀ ਮਸ਼ਹੂਰ ਸਟਾਰ ਜੋੜਿਆਂ 'ਚੋਂ ਇੱਕ ਅਭਿਨੇਤਾ ਰਣਬੀਰ ਕਪੂਰ ਅਭਿਨੇਤਰੀ ਆਲਿਆ ਭੱਟ ਆਖਿਰਕਾਰ ਲੰਬੇ ਸਮੇਂ ਬਾਅਦ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਰਣਬੀਰ ਅਤੇ ਆਲਿਆ ਦੇ ਵਿਆਹ ਤੋਂ ਬਾਅਦ ਹੁਣ ਫੈਨਜ਼ ਵੀ ਕਾਫੀ ਖੁਸ਼ ਹਨ। ਹੁਣ ਵਿਆਹ ਤੋਂ ਬਾਅਦ ਦੋਹਾਂ ਨੂੰ ਪਹਿਲੀ ਵਾਰ ਪਬਲਿਕ ਪਲੇਸ 'ਤੇ ਇੱਕਠੇ ਸਪਾਟ ਕੀਤਾ ਗਿਆ ਹੈ। publive-image image from instagram ਇਹ ਜੋੜਾ ਵਿਆਹ ਤੋਂ ਤੁਰੰਤ ਬਾਅਦ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਵਿੱਚ ਰੁੱਝ ਗਿਆ। ਦੋਹਾਂ ਨੂੰ ਵਿਆਹ ਤੋਂ ਤੁਰੰਤ ਬਾਅਦ ਕੰਮ 'ਤੇ ਵਾਪਸ ਆਉਂਦੇ ਦੇਖਿਆ ਗਿਆ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਹੁਣ ਰਣਬੀਰ-ਆਲਿਆ ਦੀਆਂ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ। ਹਾਲ ਹੀ 'ਚ ਦੋਵਾਂ ਕਲਾਕਾਰਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਰਣਬੀਰ ਅਤੇ ਆਲਿਆ ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਨਜ਼ਰ ਆ ਰਹੇ ਹਨ।
Advertisment
publive-image image from instagram ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦੋਹਾਂ ਨੇ ਬਲੈਕ ਰੰਗ ਦੀ ਕੈਜ਼ੂਅਲ ਡਰੈਸਿੰਗ ਕੀਤੀ ਹੋਈ ਹੈ। ਦੋਵੇਂ ਟਵਿਨਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਇੱਕ ਪ੍ਰੋਜੈਕਟ ਦੀ ਸ਼ੂਟਿੰਗ ਤੋਂ ਬਾਅਦ ਸਪਾਟ ਹੋਏ ਰਣਬੀਰ ਅਤੇ ਆਲਿਆ ਨੂੰ ਇਸ ਦੌਰਾਨ ਪਾਪਰਾਜ਼ੀ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਪਿਛਲੇ ਮਹੀਨੇ ਵਿਆਹ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਰਣਬੀਰ ਅਤੇ ਆਲਿਆ ਨੂੰ ਇਕੱਠੇ ਦੇਖਿਆ ਗਿਆ ਹੈ। ਇਸ ਦੌਰਾਨ ਰਣਬੀਰ ਬਲੈਕ ਟੀ-ਸ਼ਰਟ ਅਤੇ ਕਾਲੇ ਪਜਾਮੇ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਾਲੇ ਰੰਗ ਦੀ ਟੋਪੀ ਅਤੇ ਚਿੱਟੇ ਬੂਟ ਵੀ ਪਾਏ ਹੋਏ ਸਨ। ਇਸ ਦੇ ਨਾਲ ਹੀ ਅਦਾਕਾਰਾ ਆਲਿਆ ਭੱਟ ਵੀ ਆਪਣੇ ਪਤੀ ਨਾਲ ਬਲੈਕ ਸ਼ਰਟ ਅਤੇ ਪੈਂਟ 'ਚ ਨਜ਼ਰ ਆਈ। publive-image image from instagram ਹੋਰ ਪੜ੍ਹੋ : ਖਤਰੋਂ ਕੇ ਖਿਲਾੜੀ ਸੀਜ਼ਨ 12 ਦੀ ਲਿਸਟ ਹੋਈ ਫਾਈਨਲ, ਜਾਣੋ ਇਸ ਵਾਰ ਦੇ ਪ੍ਰਤੀਭਾਗੀਆਂ ਬਾਰੇ ਇਹ ਵੀਡੀਓ ਸਾਹਮਣੇ ਆਉਂਦੇ ਹੀ ਪ੍ਰਸ਼ੰਸਕ ਇਸ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਵੀਡੀਓ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ''ਆਲਿਆ ਜੀ ਦੇ ਪਤੀ।'' ਇਸ ਦੇ ਨਾਲ ਹੀ ਕੁਝ ਪ੍ਰਸ਼ੰਸਕ ਕਮੈਂਟ ਸੈਕਸ਼ਨ 'ਚ ਮਜ਼ਾਕੀਆ ਟਿੱਪਣੀਆਂ ਕਰਦੇ ਵੀ ਨਜ਼ਰ ਆ ਰਹੇ ਹਨ।
 
View this post on Instagram
 

A post shared by Viral Bhayani (@viralbhayani)

#bollywood-news #ranbir-kapoor #alia-bhatt #bollywood-celebs #bollywood-couple #alia-bhatt-ranbir-kapoor #alia-bhatt-ranbir-kapoor-spot-together
Advertisment

Stay updated with the latest news headlines.

Follow us:
Advertisment
Advertisment
Latest Stories
Advertisment