ਕੀ ਹੋ ਗਿਆ ਹੈ ਆਲਿਆ ਅਤੇ ਰਣਬੀਰ ਕਪੂਰ ਦਾ ਵਿਆਹ! ਕੀ ਹੈ ਵਾਇਰਲ ਤਸਵੀਰ ਦਾ ਸੱਚ

written by Shaminder | September 04, 2019

ਆਲਿਆ ਭੱਟ ਅਤੇ ਰਣਬੀਰ ਕਪੂਰ ਦੀ ਰਿਲੇਸ਼ਨਸ਼ਿਪ ਦੇ ਚਰਚੇ ਹਨ ਅਤੇ ਅਕਸਰ ਇਹ ਜੋੜੀ ਮੀਡੀਆ ਦੀਆਂ ਸੁਰਖ਼ੀਆਂ ‘ਚ ਬਣੀ ਰਹਿੰਦੀ ਹੈ । ਪਰ ਏਨੀਂ ਦਿਨੀਂ ਦੋਨਾਂ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ । ਜਿਸ ਤੋਂ ਦੋਨਾਂ ਦੇ ਪ੍ਰਸ਼ੰਸਕ ਇਸ ਗੱਲ ਦਾ ਅੰਦਾਜ਼ਾ ਲਗਾ ਰਹੇ ਨੇ ਕਿ ਸ਼ਾਇਦ ਦੋਨਾਂ ਦਾ ਵਿਆਹ ਹੋ ਚੁੱਕਿਆ ਹੈ ।

ਹੋਰ ਵੇਖੋ:ਰਣਬੀਰ ਕਪੂਰ ਅਤੇ ਆਲਿਆ ਭੱਟ ਨੇ ਪ੍ਰਯਾਗਰਾਜ ‘ਚ ਕੀਤੀ ਮਸਤੀ, ਤਸਵੀਰਾਂ ਹੋਈਆਂ ਵਾਇਰਲ 2019

https://www.instagram.com/p/B16RfJpB3RJ/

ਇਸ ਤਸਵੀਰ ‘ਚ ਦੋਵੇਂ ਇੱਕ ਦੂਜੇ ਦੇ ਗਲ ‘ਚ ਜੈਮਾਲਾ ਪਾੳੇੁਂਦੇ ਦਿਖਾਈ ਦੇ ਰਹੇ ਨੇ । ਇਸ ਤਸਵੀਰ ‘ਚ ਆਲਿਆ ਮੁਸਕਰਾ ਰਹੀ ਹੈ ਅਤੇ ਰਣਬੀਰ ਕਪੂਰ ਵੱਲ ਵੇਖ ਰਹੀ ਹੈ । ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸ਼ਾਇਦ ਦੋਨਾਂ ਦੇ ਚੋਰੀ ਛਿਪੇ ਵਿਆਹ ਕਰਵਾ ਲਿਆ ਹੈ ਤਾਂ ਤੁਹਾਡਾ ਸੋਚਣਾ ਗਲਤ ਹੈ ।

alia bhatt

ਦਰਅਸਲ ਇਹ ਤਸਵੀਰ ਦੋਨਾਂ ਦੀ ਰੀਅਲ ਨਹੀਂ ਬਲਕਿ ਰੀਲ ਲਾਈਫ ਦੀ ਹੈ ।


ਦਰਅਸਲ ਆਲਿਆ ਨੇ ਹਾਲ ਹੀ ‘ਚ ਇੱਕ ਐਡ ਸ਼ੂਟ ਕੀਤੀ ਸੀ ਜਿਸ ਚੋਂ ਇਹ ਤਸਵੀਰ ਐਡਿਟ ਕੀਤੀ ਗਈ ਹੈ । ਮਾਡਲ ਦੀ ਜਗ੍ਹਾ ਰਣਬੀਰ ਦਾ ਚਿਹਰਾ ਲਗਾ ਦਿੱਤਾ ਗਿਆ ਅਤੇ ਹੁਣ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ।ਦੱਸ ਦਈਏ ਕਿ ਇਹ ਜੋੜੀ ਰਿਲੇਸ਼ਨਸ਼ਿਪ ‘ਚ ਹੈ ਅਤੇ ਦੋਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਦੋਨਾਂ ਦੇ ਰਿਸ਼ਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਜੋੜੇ ਦੀ ਅਗਲੇ ਸਾਲ ਤੱਕ ਵਿਆਹ ਦੇ ਬੰਧਨ ‘ਚ ਬੱਝਣ ਦੀਆਂ ਖ਼ਬਰਾਂ ਵੀ ਪਿੱਛੇ ਜਿਹੇ ਆਈਆਂ ਸਨ ।

 

0 Comments
0

You may also like