ਰਣਬੀਰ ਕਪੂਰ ਤੇ ਆਲੀਆ ਭੱਟ ਅਪ੍ਰੈਲ 2022 'ਚ ਕਰਵਾਉਣਗੇ ਵਿਆਹ, ਜਾਣੋ ਕਿਥੇ ਲੈਣਗੇ ਸੱਤ ਫੇਰੇ

written by Pushp Raj | February 08, 2022

ਬਾਲੀਵੁੱਡ ਤੇ ਟੀਵੀ ਜਗਤ ਵਿੱਚ ਮੌਜੂਦਾਂ ਸਮੇਂ ਵਿੱਚ ਵਿਆਹ ਦਾ ਦੌਰ ਜਾਰੀ ਹੈ। ਟੀਵੀ ਅਦਾਕਾਰਾ ਮੌਨੀ ਰਾਏ ਅਤੇ ਕਰਿਸ਼ਮਾ ਤੰਨਾ ਤੋਂ ਬਾਅਦ ਜਲਦ ਹੀ ਬਾਲੀਵੁੱਡ ਦੀ ਇੱਕ ਹੋਰ ਜੋੜੀ ਵਿਆਹ ਕਰਵਾਉਣ ਜਾ ਰਹੀ ਹੈ। ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਦਰਅਸਲ ਰਣਬੀਰ-ਆਲੀਆ ਜਲਦ ਹੀ ਵਿਆਹ ਕਰਨ ਜਾ ਰਹੇ ਹਨ।

Alia Bhatt Ranbir Kapoor Image Source- Google

ਦੱਸ ਦਈਏ ਕਿ ਫੈਨਜ਼ ਇਸ ਜੋੜੀ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਜਿਹਾ ਜਾਪਦਾ ਹੈ ਕਿ ਫੈਨਜ਼ ਦੀ ਇਹ ਖੁਹਾਇਸ਼ ਜਲਦ ਹੀ ਪੂਰੀ ਹੋ ਜਾਵੇਗੀ। ਉਹ ਸਮਾਂ ਆਉਣ ਵਾਲਾ ਹੈ, ਜਿਸ 'ਚ ਇਹ ਜੋੜਾ ਹਮੇਸ਼ਾ ਲਈ ਇਕ-ਦੂਜੇ ਦਾ ਹੋਵੇਗਾ। ਇਸ ਸਾਲ ਕਈ ਸਿਤਾਰੇ ਵਿਆਹ ਕਰਨ ਜਾ ਰਹੇ ਹਨ, ਜਿਨ੍ਹਾਂ 'ਚ ਰਣਬੀਰ-ਆਲੀਆ ਦਾ ਨਾਂ ਸਭ ਤੋਂ ਉੱਪਰ ਹੈ। ਰਣਬੀਰ ਤੇ ਆਲੀਆ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਰਣਬੀਰ ਤੇ ਆਲੀਆ ਇਸੇ ਸਾਲ ਅਪ੍ਰੈਲ 'ਚ ਸੱਤ ਫੇਰੇ ਲੈ ਸਕਦੇ ਹਨ। ਖ਼ਬਰ ਹੈ ਕਿ ਰਣਬੀਰ-ਆਲੀਆ ਰਾਜਸਥਾਨ ਦੇ ਰਣਥੰਬੌਰ 'ਚ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਜਦੋਂ ਕਿ ਕੁੱਝ ਮੀਡੀਆ ਰਿਪੋਰਟਾਂ ਮੁਤਾਬਕ ਇਹ ਜੋੜਾ ਮੁੰਬਈ 'ਚ ਹੀ ਵਿਆਹ ਕਰੇਗਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ ਇੱਕ ਸ਼ਾਨਦਾਰ ਵਿਆਹ ਦੀ ਬਜਾਏ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣਾ ਚਾਹੁੰਦਾ ਹੈ। ਉਹ ਵਿਆਹ ਲਈ ਸਿਰਫ਼ ਪਰਿਵਾਰ ਅਤੇ ਕਰੀਬੀ ਰਿਸ਼ਤੇਦਾਰਾਂ ਨੂੰ ਹੀ ਸੱਦਾ ਦੇਣ ਦੇ ਮੂਡ 'ਚ ਹੈ।

 

ਹੋਰ ਪੜ੍ਹੋ : ਆਸ਼ਾ ਭੋਸਲੇ ਨੇ ਬਚਪਨ ਦੀਆਂ ਤਸਵੀਰਾਂ ਸ਼ੇਅਰ ਕਰ ਲਤਾ ਦੀਦੀ ਨੂੰ ਕੀਤਾ ਯਾਦ, ਲਿਖਿਆ ਖ਼ਾਸ ਨੋਟ'

ਦੱਸਣਯੋਗ ਹੈ ਕਿ ਰਣਬੀਰ ਕਪੂਰ ਸਾਲ 2017 ਤੋਂ ਗਰਲਫਰੈਂਡ ਆਲੀਆ ਨੂੰ ਡੇਟ ਕਰ ਰਹੇ ਹਨ। ਰਣਬੀਰ ਨੇ ਇੱਕ ਇੰਟਰਵਿਊ 'ਚ ਇਹ ਵੀ ਕਿਹਾ ਸੀ ਕਿ ਜੇਕਰ ਕੋਰੋਨਾ ਕਾਰਨ ਹਾਲਾਤ ਖ਼ਰਾਬ ਨਾਂ ਹੁੰਦੇ ਤਾਂ ਉਹ ਆਲੀਆ ਨਾਲ ਵਿਆਹ ਕਰ ਲੈਂਦੇ।

ਆਲੀਆ ਅਤੇ ਰਣਬੀਰ ਇਸ ਸਾਲ 9 ਸਤੰਬਰ ਨੂੰ ਅਯਾਨ ਮੁਖਰਜੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣ ਵਾਲੇ ਹਨ। ਇਸ ਜੋੜੀ ਦੀ ਇਕੱਠੇ ਇਹ ਪਹਿਲੀ ਫ਼ਿਲਮ ਹੈ। ਇਸ ਵਿੱਚ ਪਹਿਲੀ ਵਾਰ ਦੋਵੇਂ ਸਕ੍ਰੀਨ ਸਪੇਸ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।

You may also like