ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਨਵਰਾਤਰੀ ਦੇ ਜਸ਼ਨ ‘ਚ ਇਕੱਠੇ ਆਏ ਨਜ਼ਰ, ਪ੍ਰਸ਼ੰਸਕਾਂ ਨੇ ਕਿਹਾ 'ਆਲੀਆ ਤੋਂ ਰੋਣੇ ਵਾਲੀ ਹੈ'

written by Lajwinder kaur | October 06, 2022 11:27am

Ranbir Kapoor and Katrina Kaif: ਕਲਿਆਣ ਜਵੈਲਰਜ਼ ਬ੍ਰਾਂਡ ਦੇ ਮਾਲਕ ਕਲਿਆਣਰਮਨ ਹਰ ਸਾਲ ਨਵਰਾਤਰੀ ਪੂਜਾ ਦੀ ਮੇਜ਼ਬਾਨੀ ਕਰਦੇ ਹਨ, ਜਿਸ ਵਿੱਚ ਮਨੋਰੰਜਨ ਜਗਤ ਦੇ ਨਾਮੀ ਸਿਤਾਰੇ ਸ਼ਾਮਿਲ ਹੁੰਦੇ ਹਨ। ਬਾਲੀਵੁੱਡ ਅਤੇ ਦੱਖਣ ਦੇ ਸਿਤਾਰਿਆਂ ਨੇ ਕੇਰਲ ਵਿੱਚ ਇਕੱਠੇ ਨਵਰਾਤਰੀ ਦਾ ਜਸ਼ਨ ਮਨਾਇਆ।ਕਲਿਆਣਰਾਮਨ ਪਰਿਵਾਰ ਵੱਲੋਂ ਨਵਰਾਤਰੀ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਜਿੱਥੇ ਨਾਗਾਰਜੁਨ, ਆਰ ਮਾਧਵਨ, ਪ੍ਰਿਥਵੀਰਾਜ ਸੁਕੁਮਾਰਨ, ਰਣਬੀਰ ਕਪੂਰ, ਕੈਟਰੀਨਾ ਕੈਫ ਨੇ ਸ਼ਿਰਕਤ ਕੀਤੀ।

ਰਣਬੀਰ ਅਤੇ ਕੈਟਰੀਨਾ ਦੀਆਂ ਪੂਜਾ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਹਾਲਾਂਕਿ ਦੋਵਾਂ ਦੀਆਂ ਇਕੱਠੀਆਂ ਤਸਵੀਰਾਂ ਸਾਹਮਣੇ ਨਹੀਂ ਆਈਆਂ ਹਨ ਪਰ ਦੋਵੇਂ ਵੱਖ-ਵੱਖ ਥਾਵਾਂ 'ਤੇ ਖੜ੍ਹੇ ਨਜ਼ਰ ਆਏ। ਇਸ ਦੌਰਾਨ ਦੋਵੇਂ ਰਵਾਇਤੀ ਪਹਿਰਾਵੇ 'ਚ ਨਜ਼ਰ ਆ ਰਹੇ ਹਨ। ਜਿੱਥੇ ਰਣਬੀਰ ਨੇ ਬਲੈਕ ਕਲਰ ਦਾ ਕੁੜਤਾ-ਪਜਾਮਾ ਪਾਇਆ ਹੋਇਆ ਹੈ।

viral pic of ali and ranbir image source instagram

ਹੋਰ ਪੜ੍ਹੋ : ਮੁੜ ਦੁਖਿਆ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਮਨ, ਲੋਕਾਂ ਨੂੰ ਹੱਥ ਜੋੜ ਕੇ ਕੀਤੀ ਇਹ ਬੇਨਤੀ, ਦੇਖੋ ਵੀਡੀਓ

katrina kaif and ranbir kapoor image source instagram

ਹਾਲਾਂਕਿ ਦੋਵਾਂ ਦੀਆਂ ਇਕੱਠੀਆਂ ਤਸਵੀਰਾਂ ਸਾਹਮਣੇ ਨਹੀਂ ਆਈਆਂ ਹਨ ਪਰ ਦੋਵੇਂ ਵੱਖ-ਵੱਖ ਥਾਵਾਂ 'ਤੇ ਖੜ੍ਹੇ ਸਨ। ਇਸ ਦੌਰਾਨ ਦੋਵਾਂ ਨੂੰ ਰਵਾਇਤੀ ਪਹਿਰਾਵੇ 'ਚ ਦੇਖਿਆ ਗਿਆ।

ਜਿੱਥੇ ਰਣਬੀਰ ਨੇ ਬਲੈਕ ਕਲਰ ਦਾ ਕੁੜਤਾ-ਪਜਾਮਾ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਕੈਟਰੀਨਾ ਕੈਫ ਨੇ ਪੀਚ ਕਲਰ ਦਾ ਸੂਟ ਪਾਇਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਹਾਲਾਂਕਿ ਪ੍ਰਸ਼ੰਸਕ ਕੈਟਰੀਨਾ ਅਤੇ ਰਣਬੀਰ ਦੀਆਂ ਤਸਵੀਰਾਂ 'ਤੇ ਕਾਫੀ ਕਮੈਂਟ ਕਰ ਰਹੇ ਹਨ। ਕੁਝ ਯੂਜ਼ਰਸ ਟਿੱਪਣੀ ਕਰ ਰਹੇ ਹਨ ਕਿ ਦੋਵਾਂ ਨੂੰ ਇਕੱਠੇ ਕੰਮ ਕਰਨਾ ਚਾਹੀਦਾ ਹੈ। ਕੁਝ ਯੂਜ਼ਰਸ ਆਲੀਆ ਦੇ ਲਈ ਕਮੈਂਟ ਕਰ ਰਹੇ ਹਨ ਕਿ ਆਲੀਆ ਇਹ ਤਸਵੀਰਾਂ ਦੇਖਕੇ ਰੋ ਰਹੀ ਹੋਵੇਗੀ।

katrina kaif image image source instagram

ਕੈਟਰੀਨਾ ਅਤੇ ਰਣਬੀਰ ਨੇ ਫਿਲਮ ਅਜਬ ਪ੍ਰੇਮ ਕੀ ਗਜ਼ਬ ਕਹਾਣੀ ਵਿੱਚ ਇਕੱਠੇ ਕੰਮ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਕੈਟਰੀਨਾ ਅਤੇ ਰਣਬੀਰ ਕਿਸੇ ਸਮੇਂ ਇੱਕ ਕਪਲ ਸਨ। ਦੋਵੇਂ ਸਾਲ 2013-2016 ਤੱਕ ਰਿਲੇਸ਼ਨਸ਼ਿਪ ਵਿੱਚ ਸਨ। ਹਾਲਾਂਕਿ ਫਿਰ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਸੀ। ਦੋਵਾਂ ਨੇ ਆਪੋ-ਆਪਣੇ ਰਾਹ ਵੱਖ ਕਰ ਲਏ ਤੇ ਆਪਣੀ ਜ਼ਿੰਦਗੀ ਚ ਅੱਗੇ ਵੱਧ ਗਏ।

ਜਿੱਥੇ ਰਣਬੀਰ ਨੇ ਇਸ ਸਾਲ ਆਲੀਆ ਭੱਟ ਨਾਲ ਵਿਆਹ ਕੀਤਾ ਸੀ ਅਤੇ ਹੁਣ ਉਹ ਮਾਤਾ-ਪਿਤਾ ਵੀ ਬਣਨ ਜਾ ਰਹੇ ਹਨ। ਇਸ ਦੇ ਨਾਲ ਹੀ ਕੈਟਰੀਨਾ ਨੇ ਪਿਛਲੇ ਸਾਲ ਵਿੱਕੀ ਕੌਸ਼ਲ ਨਾਲ ਵਿਆਹ ਕਰਵਾਇਆ ਸੀ।

 

You may also like