Advertisment

ਰਣਬੀਰ ਕਪੂਰ ਨੇ ਆਲੀਆ ਲਈ ਬੁੱਕ ਕੀਤਾ ਹਸਪਤਾਲ, ਜਾਣੋ ਕਦੋਂ ਦੇਵੇਗੀ ਬੱਚੇ ਨੂੰ ਜਨਮ

author-image
By Shaminder
New Update
ਰਣਬੀਰ ਕਪੂਰ ਨੇ ਆਲੀਆ ਲਈ ਬੁੱਕ ਕੀਤਾ ਹਸਪਤਾਲ, ਜਾਣੋ ਕਦੋਂ ਦੇਵੇਗੀ ਬੱਚੇ ਨੂੰ ਜਨਮ
Advertisment
ਆਲੀਆ ਭੱਟ (Alia Bhatt)  ਜਲਦ ਹੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ । ਇਸ ਲਈ ਅਦਾਕਾਰ ਰਣਬੀਰ ਕਪੂਰ ਨੇ ਹਸਪਤਾਲ ਵੀ ਬੁੱਕ ਕਰ ਲਿਆ ਹੈ ।ਖਬਰਾਂ ਮੁਤਾਬਕ ਰਣਬੀਰ ਨੇ ਆਲੀਆ ਭੱਟ ਲਈ ਹਸਪਤਾਲ ਬੁੱਕ ਕਰਵਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਖਾਰ ਇਲਾਕੇ ਦੇ ਸਭ ਤੋਂ ਮਸ਼ਹੂਰ ਹਸਪਤਾਲ 'ਚ ਬੱਚੇ ਨੂੰ ਜਨਮ ਦੇਵੇਗੀ। ਮੀਡੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਲੀਆ ਫਿਲਹਾਲ 4 ਮਹੀਨੇ ਦੀ ਗਰਭਵਤੀ ਹੈ।
Advertisment
publive-image ਹੋਰ ਪੜ੍ਹੋ : ਗਰਭਵਤੀ ਆਲੀਆ ਭੱਟ ਢਿੱਲੇ ਸੂਟ, ਪਲਾਜ਼ੋ ਤੇ ਫੇਸ ਮਾਸਕ ਪਾ ਕੇ ਪਹੁੰਚੀ ਕਲੀਨਿਕ, ਕੈਮਰੇ ‘ਚ ਕੈਦ ਹੋਈਆਂ ਤਸਵੀਰਾਂ ਉਹ ਸਾਲ ਦੇ ਅੰਤ 'ਚ ਯਾਨੀ ਦਸੰਬਰ ਮਹੀਨੇ 'ਚ ਆਪਣੇ ਬੱਚੇ ਦਾ ਸਵਾਗਤ ਕਰ ਸਕਦੀ ਹੈ। ਆਲੀਆ ਅਤੇ ਰਣਬੀਰ ਕਪੂਰ ਜਲਦ ਹੀ ਪਹਿਲੇ ਬੱਚੇ ਦੇ ਮਾਪੇ ਬਣਨਗੇ । ਇਸ ਨੂੰ ਲੈ ਕੇ ਪੂਰਾ ਪਰਿਵਾਰ ਪੱਬਾਂ ਭਾਰ ਹੈ । ਉੱਥੇ ਹੀ ਇਸ ਜੋੜੀ ਦੇ ਵੱਲੋਂ ਪੈਰੇਂਟਸ ਬਣਨ ਨੂੰ ਲੈ ਕੇ ਦੋਵੇਂ ਜਣੇ ਆਪੋ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਹਨ । inside image of alia bhatt
Advertisment
ਹੋਰ ਪੜ੍ਹੋ : ਆਲੀਆ ਭੱਟ ਨੇ ਘੱਟ ਉਮਰ ‘ਚ ਮਾਂ ਬਣਨ ‘ਤੇ ਦਿੱਤਾ ਪ੍ਰਤੀਕਰਮ, ਕਿਹਾ ਕਦੇ-ਕਦੇ ਆਪਾਂ ਪਲਾਨ ਨਹੀਂ ਕਰਦੇ ਪਰ…… ਅਦਾਕਾਰਾ ਆਲੀਆ ਭੱਟ ਆਪਣੀ ਫ਼ਿਲਮ ਦੇ ਪ੍ਰਮੋਸ਼ਨ ਦੇ ਦੌਰਾਨ ਵੀ ਬੇਬੀ ਬੰਪ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ । ਹਾਲ ਹੀ ‘ਚ ਆਲੀਆ ਭੱਟ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ । alia bhatt with baby bump-min ਅਦਾਕਾਰਾ ਆਪਣੀ ਪ੍ਰੈਗਨੇਂਸੀ ਨੂੰ ਇਨਜੁਆਏ ਕਰ ਰਹੀ ਹੈ । ਪਰ ਇਸੇ ਦੌਰਾਨ ਆਪਣੇ ਕੰਮ ਨੂੰ ਵੀ ਪੂਰਾ ਸਮਾਂ ਦੇ ਰਹੀ ਹੈ । ਨੀਤੂ ਕਪੂਰ ਵੀ ਆਪਣੇ ਜੂਨੀਅਰ ਕਪੂਰ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੀ ਹੈ ਅਤੇ ਇਸ ਖ਼ਬਰ ਨੂੰ ਲੈ ਕੇ ਕਾਫੀ ਖੁਸ਼ ਵੀ ਹੈ ।
 
View this post on Instagram
 

A post shared by Alia Bhatt ?☀️ (@aliaabhatt)

Advertisment

Stay updated with the latest news headlines.

Follow us:
Advertisment
Advertisment
Latest Stories
Advertisment