
ਬਾਲੀਵੁੱਡ ਦਾ ਕਿਊਟ ਕਪਲ ਰਣਬੀਰ ਅਤੇ ਆਲੀਆ ਜੋ ਕਿ ਪ੍ਰੈਗਨੈਂਸੀ ਦੀ ਖਬਰ ਤੋਂ ਬਾਅਦ ਸੁਰਖੀਆਂ ‘ਚ ਬਣੇ ਹੋਏ ਹਨ। ਮਨੋਰੰਜਨ ਜਗਤ ਦੇ ਗਲਿਆਰਿਆਂ ‘ਚ ਆਲੀਆ ਅਤੇ ਰਣਬੀਰ ਦੇ ਆਉਣ ਵਾਲੇ ਬੱਚੇ ਦੀ ਹੈ ਚਰਚਾ ਹੈ।

ਰਣਬੀਰ ਕਪੂਰ ਪਿਤਾ ਬਣਨ ਵਾਲੇ ਹਨ। ਆਲੀਆ ਨੇ ਪਿਛਲੇ ਮਹੀਨੇ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। ਕਈਆਂ ਨੇ ਸੋਚਿਆ ਕਿ ਇਹ ਰਣਬੀਰ ਦੀ ਫਿਲਮ ਸ਼ਮਸ਼ੇਰਾ ਜਾਂ ਬ੍ਰਹਮਾਸਤਰ ਲਈ ਪ੍ਰਚਾਰ ਦੀ ਰਣਨੀਤੀ ਸੀ।

ਇਸ ਦਾ ਕਾਰਨ ਇਹ ਸੀ ਕਿ ਦੋਵਾਂ ਦੇ ਵਿਆਹ ਨੂੰ ਸਿਰਫ ਦੋ ਮਹੀਨੇ ਹੀ ਹੋਏ ਸਨ ਅਤੇ ਆਲੀਆ ਨੇ ਅਲਟਰਾਸਾਊਂਡ ਕਰਵਾਉਂਦੇ ਹੋਏ ਦੀ ਤਸਵੀਰ ਦੇ ਨਾਲ ਸ਼ੇਰ-ਸ਼ੇਰਨੀ-ਬੇਬੀ ਸ਼ੇਰ ਵਾਲੀ ਤਸਵੀਰ ਸਾਂਝੀ ਕੀਤੀ ਸੀ। ਕਈ ਲੋਕਾਂ ਨੇ ਇਸ ਨੂੰ ਸ਼ਮਸ਼ੇਰਾ ਨਾਲ ਜੋੜ ਕੇ ਦੇਖਿਆ। ਹਾਲਾਂਕਿ ਹੁਣ ਰਣਬੀਰ ਕਪੂਰ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦਾ ਕੰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਹਾਲ ਹੀ ‘ਚ ਇੱਕ ਟਰਵਿਊ ਦੌਰਾਨ ਰਣਬੀਰ ਨੇ ਦੱਸਿਆ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਗਰਭਵਤੀ ਹੋਣ ਦਾ ਐਲਾਨ ਕਿਉਂ ਕੀਤਾ। ਰਣਬੀਰ ਨੇ ਕਿਹਾ, ਆਲੀਆ ਅਤੇ ਮੈਂ ਇੱਕ ਵਿਆਹੁਤਾ ਜੋੜੇ ਦੇ ਰੂਪ ਵਿੱਚ ਸੋਚਿਆ ਸੀ ਕਿ ਦੁਨੀਆ ਨੂੰ ਦੱਸਣਾ ਸਹੀ ਹੋਵੇਗਾ ਕਿਉਂਕਿ ਸਾਨੂੰ ਲੱਗਾ ਕਿ ਇਹ ਸਹੀ ਸਮਾਂ ਹੈ। ਅਸੀਂ ਇਸ ਖੁਸ਼ੀ ਅਤੇ ਇਸ ਖ਼ਬਰ ਨੂੰ ਦੁਨੀਆ ਨਾਲ ਸਾਂਝਾ ਕਰਨਾ ਚਾਹੁੰਦੇ ਸੀ ਅਤੇ ਸਾਡੇ ਮਨ ਵਿੱਚ ਕੋਈ ਵਿਚਾਰ ਨਹੀਂ ਸੀ।
ਆਲੀਆ ਭੱਟ ਨੂੰ ਤਸਵੀਰਾਂ ਨਾਲ ਕਾਫੀ ਪਿਆਰ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਜਦੋਂ ਰਣਬੀਰ ਨੂੰ ਪੁੱਛਿਆ ਗਿਆ ਕਿ ਕੀ ਉਹ ਸੋਸ਼ਲ ਮੀਡੀਆ ਨਾਲ ਜੁੜਨ ਜਾ ਰਹੇ ਹਨ? ਇਸ 'ਤੇ ਰਣਬੀਰ ਨੇ ਜਵਾਬ ਦਿੱਤਾ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਨਵੇਂ ਚੈਪਟਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਨਹੀਂ ਕੀਤਾ।
ਉਸ ਨੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਵਿਚ ਬਹੁਤ ਖੁਸ਼ ਹੈ ਅਤੇ ਸੋਸ਼ਲ ਮੀਡੀਆ ਨਾਲ ਜੁੜਨ ਦੀ ਕੋਈ ਯੋਜਨਾ ਨਹੀਂ ਹੈ। ਦੱਸ ਦਈਏ ਰਣਬੀਰ ਕਪੂਰ ਜੋ ਕਿ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਨੇ ਤੇ ਨਾਲ ਹੀ ਉਹ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਸ਼ਮਸ਼ੇਰਾ ਦੇ ਪ੍ਰਮੋਸ਼ਨ ‘ਚ ਲੱਗੇ ਹੋਏ ਨੇ।