ਰਣਬੀਰ ਕਪੂਰ ਨੂੰ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ, ਫੁੱਟਬਾਲ ਮੈਚ ਦੌਰਾਨ ਲੱਗੀ ਸੱਟ, ਵੀਡੀਓ ਵਾਇਰਲ

Written by  Rupinder Kaler   |  December 23rd 2019 04:26 PM  |  Updated: December 23rd 2019 04:26 PM

ਰਣਬੀਰ ਕਪੂਰ ਨੂੰ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ, ਫੁੱਟਬਾਲ ਮੈਚ ਦੌਰਾਨ ਲੱਗੀ ਸੱਟ, ਵੀਡੀਓ ਵਾਇਰਲ

ਰਣਬੀਰ ਕਪੂਰ ਨੂੰ ਫੁੱਟਬਾਲ ਖੇਡਣ ਦਾ ਬਹੁਤ ਸ਼ੌਂਕ ਹੈ, ਉਹ ਅਕਸਰ ਫੁੱਟਬਾਲ ਦੇ ਮੈਦਾਨ ਵਿੱਚ ਨਜ਼ਰ ਆ ਜਾਂਦੇ ਹਨ । ਉਹ ਇੰਡੀਅਨ ਕ੍ਰਿਕਟ ਟੀਮ ਦੇ ਨਾਲ ਵੀ ਕਈ ਫੁੱਟਬਾਲ ਮੈਚ ਖੇਡ ਚੁੱਕੇ ਹਨ। ਇਸ ਸਭ ਦੇ ਚਲਦੇ ਉਹ ਐਤਵਾਰ ਨੂੰ ਵੀ ਫੁੱਟਬਾਲ ਦੇ ਮੈਦਾਨ ’ਤੇ ਉਤਰੇ ਸਨ । ਇਸ ਦੌਰਾਨ ਉਹਨਾਂ ਦੇ ਨਾਲ ਈਸ਼ਾਨ ਖੱਟਰ ਤੇ ਅਬਰਾਹਿਮ ਅਲੀ ਖ਼ਾਨ ਵੀ ਮੌਦੂਦ ਸਨ।

https://www.instagram.com/p/BiBSb0jg64T/

ਪਰ ਇਸ ਮੈਚ ਦਾ ਜੋ ਨਤੀਜਾ ਨਿਕਲਿਆ, ਉਸ ਨੂੰ ਦੇਖ ਕੇ ਰਣਬੀਰ ਦੇ ਫੈਨਜ਼ ਜ਼ਰੂਰ ਦੁਖੀ ਹੋਣਗੇ। ਮੈਚ ਦੌਰਾਨ ਰਣਬੀਰ ਦੇ ਬੁੱਲ੍ਹਾਂ 'ਤੇ ਸੱਟ ਲੱਗ ਗਈ। ਉਨ੍ਹਾਂ ਦੇ ਬੁੱਲ੍ਹਾਂ ਤੋਂ ਲਗਾਤਾਰ ਖ਼ੂਨ ਵੀ ਨਿਕਲ ਰਿਹਾ ਸੀ। ਹਾਲਾਂਕਿ ਰਣਬੀਰ ਨੂੰ ਇਹ ਸੱਟ ਮੈਚ ਖੇਡਣ ਤੋਂ ਨਹੀਂ ਰੋਕ ਸਕੀ। ਉਹ ਇਸ ਤੋਂ ਬਾਅਦ ਵੀ ਮੈਦਾਨ 'ਚ ਡਟੇ ਰਹੇ।

https://www.instagram.com/p/BiBSdCqgPZi/

ਸੱਟ ਤੋਂ ਬਾਅਦ ਉਹ ਲਗਾਤਾਰ ਵਧੀਆ ਖੇਡ ਦਾ ਮੁਜ਼ਾਹਰਾ ਕਰਦੇ ਰਹੇ। ਰਣਬੀਰ ਉੱਥੇ ਹੀ ਨਹੀਂ ਰੁਕੇ। ਮੈਚ ਖ਼ਤਮ ਹੋਣ ਤੋਂ ਬਾਅਦ ਉਹਨਾਂ ਨੇ ਫੈਨਜ਼ ਦਾ ਵੀ ਦਿਲ ਰੱਖਿਆ। ਉਨ੍ਹਾਂ ਫੈਨਜ਼ ਦੇ ਨਾਲ ਸੈਲਫੀ ਵੀ ਲਈ। ਕੁਝ ਬਾਲੀਵੁੱਡ ਦੇ ਫੋਟੋਗ੍ਰਾਫਰਜ਼ ਨੇ ਇੰਸਟਾਗ੍ਰਾਮ ਤੋਂ ਇਸ ਪੂਰੀ ਘਟਨਾ ਦੀ ਵੀਡੀਓ ਸ਼ੇਅਰ ਕੀਤੀ ਹੈ।

https://www.instagram.com/p/B6YTwzOJkum/?utm_source=ig_embed&utm_campaign=embed_video_watch_again


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network