
Ranbir Kapoor taking break from work: ਬਾਲੀਵੁੱਡ ਦੀ ਪਾਵਰ ਕਪਲ ਰਣਬੀਰ ਕਪੂਰ ਅਤੇ ਆਲੀਆ ਭੱਟ ਹੁਣ ਆਪਣੀ ਜ਼ਿੰਦਗੀ ਦੇ ਨਵੇਂ ਪੜਾਅ ਦਾ ਆਨੰਦ ਲੈ ਰਹੇ ਹਨ। ਇਸ ਜੋੜੇ ਨੇ ਨਵੰਬਰ ਮਹੀਨੇ ਦੀ ਸ਼ੁਰੂਆਤ 'ਚ ਹੀ ਆਪਣੀ ਬੇਟੀ 'ਰਾਹਾ' ਦਾ ਇਸ ਦੁਨੀਆ 'ਚ ਸਵਾਗਤ ਕੀਤਾ ਹੈ ਅਤੇ ਅੱਜਕਲ ਇਹ ਜੋੜਾ ਆਪਣੀ ਬੱਚੀ ਦੀ ਦੇਖਭਾਲ 'ਚ ਰੁੱਝਿਆ ਹੋਇਆ ਹੈ। ਹਾਲ ਹੀ ਵਿੱਚ ਰਣਬੀਰ ਕਪੂਰ ਨੇ ਧੀ ਰਾਹਾ ਨੂੰ ਲੈ ਕੇ ਇੱਕ ਵੱਡੀ ਗੱਲ ਆਖੀ ਹੈ, ਸੋਸ਼ਲ ਮੀਡੀਆ 'ਤੇ ਰਣਬੀਰ ਕਪੂਰ ਦਾ ਇਹ ਬਿਆਨ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਆਲੀਆ ਅਤੇ ਰਣਬੀਰ ਇਹ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡ ਰਹੇ ਹਨ ਕਿ ਰਾਹਾ ਨੂੰ ਦੋਵਾਂ ਮਾਪਿਆਂ ਦਾ ਪਿਆਰ ਮਿਲੇ। ਆਲੀਆ-ਰਣਬੀਰ ਦਾ ਖਾਸ ਧਿਆਨ ਇਸ ਗੱਲ 'ਤੇ ਵੀ ਹੈ ਕਿ ਬੇਟੀ ਦੀ ਦੇਖਭਾਲ ਕਿਵੇਂ ਕਰਨੀ ਹੈ ਅਤੇ ਉਨ੍ਹਾਂ ਨਾਲ ਜੁੜੇ ਫਰਜ਼ਾਂ ਨੂੰ ਕਿਵੇਂ ਵੰਡਣਾ ਹੈ।
ਰਣਬੀਰ ਕਪੂਰ ਨੇ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ। ਰਣਬੀਰ ਨੇ ਦੱਸਿਆ ਕਿ ਉਹ 'ਜ਼ਿਆਦਾ ਕੰਮ ਨਹੀਂ ਕਰਦੇ', ਇਸ ਲਈ ਉਹ ਬੇਟੀ ਦੀ ਦੇਖਭਾਲ ਲਈ ਬ੍ਰੇਕ ਲੈ ਸਕਦੇ ਹਨ। ਉ

ਨ੍ਹਾਂ ਨੇ ਕਿਹਾ ਕਿ ਆਲੀਆ ਸ਼ੂਟ ਦੇ ਚੱਲਦੇ ਦੂਰ ਹੋਵੇਗੀ, ਯਾਨੀ ਕਿ ਜਦੋਂ ਆਲੀਆ ਸ਼ੂਟ 'ਤੇ ਹੋਵੇਗੀ ਤਾਂ ਰਣਬੀਰ ਕਪੂਰ ਆਪਣੀ ਬੇਟੀ ਰਾਹਾ ਦੀ ਦੇਖਭਾਲ ਕਰਨਗੇ। ਇਸ ਲਈ ਉਹ ਆਪਣੇ ਕੰਮ ਤੋਂ ਬ੍ਰੇਕ ਵੀ ਲੈ ਸਕਦੇ ਹਨ।
ਇਸ ਬਾਰੇ ਗੱਲ ਕਰਦੇ ਹੋਏ ਰਣਬੀਰ ਨੇ ਕਿਹਾ- 'ਮੈਂ ਜ਼ਿਆਦਾ ਕੰਮ ਨਹੀਂ ਕਰਦਾ। ਮੈਂ ਸਾਲ ਵਿੱਚ ਸਿਰਫ਼ 180 ਤੋਂ 200 ਦਿਨ ਕੰਮ ਕਰਦਾ ਹਾਂ। ਉਹ ਮੇਰੇ ਨਾਲੋਂ ਵੱਧ ਕੰਮ ਕਰਦੀ ਹੈ ਅਤੇ ਮੇਰੇ ਨਾਲੋਂ ਜ਼ਿਆਦਾ ਵਿਅਸਤ ਹੈ, ਪਰ, ਅਸੀਂ ਇਸ ਨੂੰ ਸੰਤੁਲਿਤ ਕਰਾਂਗੇ। ਹੋ ਸਕਦਾ ਹੈ, ਜਦੋਂ ਉਹ ਕੰਮ ਕਰ ਰਹੀ ਹੋਵੇ, ਮੈਂ ਇੱਕ ਬ੍ਰੇਕ ਲੈ ਸਕਦਾ ਹਾਂ, ਜਾਂ ਜਦੋਂ ਮੈਂ ਕੰਮ 'ਤੇ ਹੁੰਦਾ ਹਾਂ ਤਾਂ ਉਹ ਬ੍ਰੇਕ ਲੈ ਸਕਦੀ ਹੈ।'

ਹੋਰ ਪੜ੍ਹੋ: ਫ਼ਿਲਮ 'ਚਮਕੀਲਾ' 'ਚ ਦਿਲਜੀਤ ਦੁਸਾਂਝ ਤੇ ਪਰਣੀਤੀ ਚੋਪੜਾ ਸਕ੍ਰੀਨ ਸਪੇਸ ਕਰਨਗੇ ਸ਼ੇਅਰ, ਪੜ੍ਹੋ ਪੂਰੀ ਖ਼ਬਰ
ਇਸ ਤੋਂ ਪਹਿਲਾਂ ਆਲੀਆ ਭੱਟ ਨੇ ਵੀ ਪੈਰੇਂਟਿੰਗ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਕਿਵੇਂ ਬੇਟੀ ਦੇ ਆਉਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ। ਉਹ ਕਹਿੰਦੀ ਹੈ- 'ਮਦਰਹੁੱਡ ਨੇ ਮੈਨੂੰ ਥੋੜ੍ਹੇ ਸਮੇਂ ਵਿੱਚ ਬਹੁਤ ਬਦਲ ਦਿੱਤਾ ਹੈ। ਇਸ ਨੂੰ ਸ਼ਾਇਦ ਹੀ ਇੱਕ ਮਹੀਨਾ, ਕੁਝ ਹਫ਼ਤੇ ਹੋਏ ਹਨ, ਪਰ ਮੈਨੂੰ ਨਹੀਂ ਪਤਾ ਕਿ ਇਸ ਨੇ ਮੇਰੇ ਰੋਲ ਚੁਣਨ ਦਾ ਤਰੀਕਾ ਕਿਵੇਂ ਬਦਲਿਆ ਹੈ। ਮਾਂ ਬਣਨ ਤੋਂ ਬਾਅਦ ਚੀਜ਼ਾਂ ਨੂੰ ਦੇਖਣ ਦਾ ਮੇਰਾ ਨਜ਼ਰੀਆ ਬਦਲ ਗਿਆ ਹੈ।'