ਮੀਡੀਆ ਤੋਂ ਬਚਦੇ ਨਜ਼ਰ ਆਏ ਰਣਬੀਰ, ਗਏ ਸੀ ਆਲਿਆ ਦਾ ਹਾਲ-ਚਾਲ ਪੁੱਛਣ, ਦੇਖੋ ਵੀਡੀਓ

Written by  Lajwinder kaur   |  November 23rd 2018 09:40 AM  |  Updated: November 23rd 2018 09:40 AM

ਮੀਡੀਆ ਤੋਂ ਬਚਦੇ ਨਜ਼ਰ ਆਏ ਰਣਬੀਰ, ਗਏ ਸੀ ਆਲਿਆ ਦਾ ਹਾਲ-ਚਾਲ ਪੁੱਛਣ, ਦੇਖੋ ਵੀਡੀਓ

ਮੁਟਿਆਰਾਂ ਦੇ ਦਿਲ ਦੀ ਧੜਕਣ ਬਾਲੀਵੁੱਡ ਸਟਾਰ ਰਣਬੀਰ ਕਪੂਰ ਜਿਹਨਾਂ ਦਾ ਅੱਜਕੱਲ੍ਹ ਰਿਲੇਸ਼ਨਸ਼ਿਪ ਆਲਿਆ ਭੱਟ ਨਾਲ ਚੱਲ ਰਿਹਾ ਤੇ ਜਿਸਦੇ ਚਲਦੇ ਇਹ ਦੋਵੇਂ ਕਾਫੀ ਸੁਰਖੀਆਂ ਵੀ ਬਟੋਰ ਰਹੇ ਨੇ।  ਬੀਤੇ ਦਿਨੀ ਹੀ ਦੋਵਾਂ ਨੂੰ ਇੱਕ ਕਲਿਨਿਕ ਦੇ ਬਾਹਰ ਸਪਾਟ ਕੀਤਾ ਗਿਆ ਸੀ। ਜਿੱਥੇ ਆਲਿਆ ਅਪਣਾ ਇਲਾਜ ਕਰਵਾਉਣ ਆਈ ਸੀ ।ranbir kapoor and alia bhatt brahmastra

ਹੋਰ ਪੜ੍ਹੋ: ਤੇ ਵੈਡਿੰਗ ਸੀਜ਼ਨ ‘ਚ ਤਿਆਰ ਹੋ ਜੋ ਭੰਗੜੇ ਪਾਉਣ ਲਈ

ਦਰਅਸਲ , ਰਣਬੀਰ ਕਪੂਰ ਅਤੇ ਆਲੀਆ ਭੱਟ ਇਨ੍ਹੀਂ ਦਿਨੀਂ ਅਪਣੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਤੇ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ  ਦੇ ਦੌਰਾਨ ਆਲਿਆ ਭੱਟ ਨੂੰ ਇੱਕ ਵਾਰ ਫੇਰ ਤੋਂ ਚੋਟ ਲੱਗ ਗਈ ਹੈ। ਜਿਸਦੇ ਬਾਅਦ ‘ਰਾਜ਼ੀ’ ਦੀ ਹੀਰੋਇਨ ਆਲਿਆ ਭੱਟ ਨੂੰ ਡਾਕਟਰ  ਦੇ ਕੋਲ ਜਾਣਾ ਪਿਆ।

ranbir kapoor and alia bhat

ਇਸ ਦੌਰਾਨ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਵੀ ਉਨ੍ਹਾਂ ਦੇ ਨਾਲ ਸਨ । ਜਦੋਂ ਉਹ ਕਲੀਨਿਕ ਦੇ ਬਾਹਰ ਨਿਕਲੇ ਤਾਂ ਆਲਿਆ ਦੇ ਪੈਰ ‘ਤੇ ਪੱਟੀ ਬੰਨੀ ਹੋਈ ਸੀ ਅਤੇ ਰਣਬੀਰ ਉਹਨਾਂ ਨੂੰ ਸਹਾਰਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਆਲੀਆ ਨੂੰ ਫਿਰ ਤੋਂ ਚੋਟ ਨਾ ਲੱਗੇ। ਇਹ ਵੀਡੀਓ ਕਾਫ਼ੀ ਵਾਇਰਲ ਹੋਇਆ ਸੀ । ਤੇ ਇੱਕ ਹੋਰ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਰਣਬੀਰ ਆਲਿਆ ਨੂੰ ਮਿਲਣ ਉਨ੍ਹਾਂ ਦੇ ਘਰ ਪੁੱਜੇ।

https://www.instagram.com/p/BqeM4_ujcEl/

 

ਹੋਰ ਪੜ੍ਹੋ: ਅੰਗਦ ਤੇ ਨੇਹਾ ਦੀ ਬੇਟੀ ਦੀ ਪਹਿਲੀ ਤਸਵੀਰ ਆਈ ਸਾਹਮਣੇ

ਇਸ ਵੀਡੀਓ ਵਿੱਚ ਰਣਬੀਰ ਦੇਰ ਰਾਤ ਆਲਿਆ ਦੇ ਘਰ  ਦੇ ਬਾਹਰ ਸਪਾਟ ਹੋਏ ਹਨ ।  ਪਰ ਉਨ੍ਹਾਂ ਨੇ ਮੀਡੀਆ ਨੂੰ ਪੂਰੀ ਤਰ੍ਹਾਂ ਇਗਨੋਰ ਕਰ ਦਿੱਤਾ ਅਤੇ ਆਪਣੀ ਗੱਡੀ ਵਿੱਚ ਬੈਠਕੇ ਨਿਕੱਲ ਗਏ। ਫਿਲਮ 'ਬ੍ਰਹਮਾਸਤਰ' ਦੀ ਗੱਲ ਕਰੀਏ ਤਾਂ ਫਿਲਮ 'ਚ ਰਣਬੀਰ-ਆਲੀਆ ਤੋਂ ਇਲਾਵਾ ਅਮਿਤਾਭ ਬੱਚਨ, ਅੱਕੀਨੇਨੀ ਨਾਗਾਰਜੁਨ, ਮੌਨੀ ਰਾਏ,  ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਤੇ ਇਹ ਪਹਿਲੀ ਵਾਰ ਹੈ ਜਦੋਂ ਰੋਮਾਂਟੀਕ ਰਣਬੀਰ ਕਪੂਰ ਐਕਸ਼ਨ ਡ੍ਰਾਮਾ ਫਿਲਮ ਕਰ ਰਹੇ ਹਨ। ਤੇ ਨਾਲ ਹੀ ਇਸ ਫਿਲਮ ਰਾਹੀਂ ਰਣਬੀਰ ਕਪੂਰ ਤੇ ਆਲੀਆ ਭੱਟ ਪਹਿਲੀ ਵਾਰ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇਹ ਫਿਲਮ ਅਗਲੇ ਸਾਲ 15 ਅਗਸਤ, 2019 'ਚ ਰਿਲੀਜ਼ ਹੋਵੇਗੀ।

-PTC Punjabi


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network