ਰਣਬੀਰ ਕਪੂਰ ਸਟਾਰਰ ਫਿਲਮ ਸ਼ਮਸ਼ੇਰਾ ਦਾ ਗੀਤ 'ਜੀ ਹਜ਼ੂਰ' ਹੋਇਆ ਰਿਲੀਜ਼, ਵੇਖੋ ਵੀਡੀਓ

written by Pushp Raj | June 29, 2022

Shamshera song Ji Huzoor:  ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਸ਼ਮਸ਼ੇਰਾ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਫਿਲਮ ਮੇਕਰਸ ਨੇ ਬੁੱਧਵਾਰ ਨੂੰ, ਸ਼ਮਸ਼ੇਰਾ ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਕੁਝ ਦਿਨ ਬਾਅਦ, ਰਣਬੀਰ ਕਪੂਰ ਦੀ ਮੋਸਟ ਅਵੇਟਿਡ ਫਿਲਮ ਦਾ ਪਹਿਲਾ ਗੀਤ 'ਜੀ ਹਜ਼ੂਰ' ਰਿਲੀਜ਼ ਕਰਦ ਦਿੱਤਾ ਹੈ।

Image Source: YouTube

'ਜੀ ਹਜ਼ੂਰ' ਗੀਤ ਰਣਬੀਰ ਕਪੂਰ ਨੂੰ ਬੇਹੱਦ ਮਨੋਰੰਜਕ ਸ਼ਖਸੀਅਤ ਦੇ ਰੂਪ ਵਿਚ ਪੇਸ਼ ਕਰਦਾ ਹੈ। ਇਸ ਗੀਤ ਨੂੰ ਆਦਿਤਿਆ ਨਾਰਾਇਣ ਨੇ ਗਾਇਆ ਗਿਆ ਹੈ ਅਤੇ ਸ਼ਾਦਾਬ ਫਰੀਦੀ ਨੇ ਇਸ ਦਾ ਸੰਗੀਤ ਦਿੱਤਾ ਹੈ। ਜਦੋਂ ਕਿ, ਆਕਰਸ਼ਕ ਬੋਲ ਮਿਥੂਨ ਵੱਲੋਂ ਲਿਖੇ ਗਏ ਹਨ। ਇਸ ਗੀਤ ਨੂੰ ਯਸ਼ਰਾਜ਼ ਫਿਲਮ ਦੇ YRF ਦੇ ਯੂਟਿਊਬ ਚੈਨਲ ਦੇ ਅਧੀਨ ਰਿਲੀਜ਼ ਕੀਤਾ ਗਿਆ ਹੈ।

ਫਿਲਮ ਸ਼ਮਸ਼ੇਰਾ ਦਾ ਪਹਿਲਾ ਗੀਤ 'ਜੀ ਹਜ਼ੂਰ'
ਗੀਤ 'ਜੀ ਹਜ਼ੂਰ' ਦੀ ਵੀਡੀਓ ਵਿੱਚ ਰਣਬੀਰ ਨੌਜਵਾਨ ਡਾਂਸਰਾਂ ਨਾਲ ਮੇਲ ਖਾਂਦੀਆਂ ਡਾਂਸ ਮੂਵਜ਼ ਕਰਦੇ ਨਜ਼ਰ ਆ ਰਹੇ ਹਨ। ਕਿਉਂਕਿ ਉਨ੍ਹਾਂ ਨੇ ਆਪਣੇ ਸਾਰੇ ਰੋਮਾਂਚਕ ਡਾਂਸ ਲਈ ਕੜੀ ਮਿਹਨਤ ਕੀਤੀ ਸੀ। ਰਣਬੀਰ ਨੇ ਸ਼ਮਸ਼ੇਰਾ ਵਿੱਚ ਇੱਕ ਕਿਰਦਾਰ ਨਿਭਾਇਆ ਹੈ ਜੋ ਆਪਣੇ ਕਬੀਲੇ ਨੂੰ ਬਚਾਉਣ ਲਈ ਇੱਕ ਨੇਤਾ ਵਿੱਚ ਬਦਲਣ ਤੋਂ ਪਹਿਲਾਂ ਇੱਕ ਡਾਕੂ ਹੈ, ਆਪਣੇ ਕਰੀਅਰ ਦੀ ਪਹਿਲੀ ਦੋਹਰੀ ਭੂਮਿਕਾ ਨੂੰ ਦਰਸਾਉਂਦਾ ਹੈ।

Image Source: YouTube

ਸ਼ਮਸ਼ੇਰਾ ਫਿਲਮ ਬਾਰੇ
ਰਣਬੀਰ ਫਿਲਮ ਵਿੱਚ ਦੋ ਭੂਮਿਕਾਵਾਂ ਨਿਭਾਉਣਗੇ, ਇੱਕ ਕਿਰਦਾਰ ਸ਼ਮਸ਼ੇਰਾ ਹੈ, ਜਿਸ ਵਿੱਚ ਅਭਿਨੇਤਾ ਪੂਰੀ ਦਾੜ੍ਹੀ ਅਤੇ ਲੰਬੇ ਵਾਲਾਂ ਵਾਲਾ ਨਜ਼ਰ ਆਉਣਗੇ, ਅਤੇ ਦੂਜਾ ਬਾਲੀ ਹੈ, ਜੋ ਇੱਕ ਚੰਚਲ, ਵਿਅੰਗਾਤਮਕ ਸ਼ਖਸੀਅਤ ਹੈ।

Image Source: YouTube

ਸ਼ਮਸ਼ੇਰਾ ਫਿਲਮ ਦੀ ਕਾਸਟ
ਸਾਨੂੰ ਸ਼ਮਸ਼ੇਰਾ ਦੇ ਟ੍ਰੇਲਰ ਵਿੱਚ ਇਨ੍ਹਾਂ ਦੋਵਾਂ ਲੋਕਾਂ ਦੀ ਝਲਕ ਮਿਲੀ ਹੈ। ਟ੍ਰੇਲਰ ਵਿੱਚ, ਤਿੰਨੋਂ ਅਭਿਨੇਤਾ - ਰਣਬੀਰ ਕਪੂਰ, ਸੰਜੇ ਦੱਤ, ਅਤੇ ਵਾਣੀ ਕਪੂਰ - ਪਹਿਲਾਂ ਅਣਦੇਖੀ ਭੂਮਿਕਾਵਾਂ ਵਿੱਚ ਦਿਖਾਈ ਦਿੱਤੇ ਸਨ।
ਫਿਲਮ ਦੀ ਕਹਾਣੀ ਜੋ 1800 ਦੇ ਦਹਾਕੇ ਵਿੱਚ ਕਾਜ਼ਾ ਦੇ ਕਾਲਪਨਿਕ ਸ਼ਹਿਰ ਵਿੱਚ ਵਾਪਰਦੀ ਹੈ, ਇੱਕ ਆਦਮੀ ਦੀ ਕਹਾਣੀ ਨੂੰ ਦਰਸਾਉਂਦੀ ਹੈ ਜੋ ਆਪਣੇ ਕਬੀਲੇ ਦੀ ਆਜ਼ਾਦੀ ਅਤੇ ਸਨਮਾਨ ਲਈ ਦ੍ਰਿੜਤਾ ਨਾਲ ਲੜਦਾ ਹੈ।

Image Source: YouTube

ਹੋਰ ਪੜ੍ਹੋ: ਪੈਪਰਾਜ਼ੀ ਲਈ ਫੋਟੋਜ਼ ਨਾਂ ਖਿਚਵਾਉਣ 'ਤੇ ਮੁੜ ਟ੍ਰੋਲ ਹੋਏ ਅੱਲੂ ਅਰਜੁਨ, ਯੂਜ਼ਰਸ ਨੇ ਇੰਝ ਕੀਤਾ ਰਿਐਕਟ

ਸ਼ਮਸ਼ੇਰਾ ਫਿਲਮ ਦਾ ਕਰੂ ਅਤੇ ਰਿਲੀਜ਼ ਡੇਟ
ਸ਼ਮਸ਼ੇਰਾ ਨੂੰ ਕਰਨ ਮਲਹੋਤਰਾ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਜਦੋਂ ਕਿ ਆਦਿਤਿਆ ਚੋਪੜਾ ਦੁਆਰਾ ਨਿਰਮਿਤ ਹੈ। ਰਣਬੀਰ ਕਪੂਰ ਦੀ ਇਹ ਬਹੁਤ ਹੀ ਉਡੀਕੀ ਜਾ ਰਹੀ ਫਿਲਮ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਕ੍ਰਮਵਾਰ 22 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

You may also like