
Film 'Shamshera's Title Track Out: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਇੰਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਸ਼ਮਸ਼ੇਰਾ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਨ। ਰਣਬੀਰ ਕਪੂਰ ਅਤੇ ਵਾਣੀ ਕਪੂਰ ਸਟਾਰਰ ਫਿਲਮ 'ਸ਼ਮਸ਼ੇਰਾ' ਰਿਲੀਜ਼ ਹੋਣ ਲਈ ਤਿਆਰ ਹੈ। ਹੁਣ ਇਸ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਦੱਸ ਦਈਏ ਕਿ ਇਸ ਫਿਲਮ 'ਚ ਰਣਬੀਰ ਕਪੂਰ ਡਬਲ ਰੋਲ 'ਚ ਨਜ਼ਰ ਆਉਣਗੇ, ਜਿਸ ਦੀ ਇੱਕ ਝਲਕ ਦਰਸ਼ਕਾਂ ਨੂੰ ਟ੍ਰੇਲਰ 'ਚ ਦੇਖਣ ਨੂੰ ਮਿਲੀ ਹੈ। ਫਿਲਮ ਦੇ ਟ੍ਰੇਲਰ ਨੂੰ ਕਾਫੀ ਪਿਆਰ ਮਿਲਿਆ ਹੈ ਅਤੇ ਹੁਣ ਇਸ ਫਿਲਮ ਦਾ ਟਾਈਟਲ ਟਰੈਕ ਵੀ ਰਿਲੀਜ਼ ਹੋ ਗਿਆ ਹੈ, ਜਿਸ 'ਚ ਰਣਬੀਰ ਕਪੂਰ ਦੇ ਸ਼ਾਨਦਾਰ ਲੁੱਕ ਨੇ ਇੱਕ ਵਾਰ ਫਿਰ ਫੈਨਜ਼ ਦਾ ਦਿਲ ਜਿੱਤ ਲਿਆ ਹੈ।
ਜੇਕਰ ਇਸ ਗੀਤ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ ਸੁਖਵਿੰਦਰ ਸਿੰਘ ਅਤੇ ਅਭਿਸ਼ੇਕ ਨਾਈਵਾਲ ਨੇ ਗਾਇਆ ਹੈ। ਗੀਤ ਦੇ ਬੋਲ ਮਿਥੁਨ ਦੇ ਹਨ। ਇਸ ਗੀਤ ਦੇ ਬੋਲ ਅਤੇ ਸੰਗੀਤ ਵੀ ਪ੍ਰਭਾਵਿਤ ਕਰ ਰਹੇ ਹਨ।

ਇਸ ਗੀਤ 'ਚ ਰਣਬੀਰ ਦਾ ਜ਼ਬਰਦਸਤ ਅਵਤਾਰ ਨਜ਼ਰ ਆ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿ ਇਸ ਗੀਤ ਦੇ ਬੋਲ ਕਿਰਦਾਰ ਦੀ ਦ੍ਰਿੜਤਾ ਨੂੰ ਦਰਸਾਉਣ ਲਈ ਕੰਮ ਕਰ ਰਹੇ ਹਨ। ਇਸ ਫਿਲਮ 'ਚ ਰਣਬੀਰ ਪਹਿਲੀ ਵਾਰ ਡਬਲ ਰੋਲ 'ਚ ਨਜ਼ਰ ਆਉਣਗੇ। ਗੀਤ ਵਿੱਚ ਸ਼ਮਸ਼ੇਰਾ ਬਿਲਕੁਲ ਨਿਡਰ ਅਤੇ ਆਪਣੇ ਟੀਚੇ ਪ੍ਰਤੀ ਦ੍ਰਿੜ ਨਜ਼ਰ ਆ ਰਿਹਾ ਹੈ।
ਇਹ ਫਿਲਮ 22 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ 'ਚ ਰਣਬੀਰ ਕਪੂਰ ਤੋਂ ਇਲਾਵਾ ਸੰਜੇ ਦੱਤ, ਵਾਣੀ ਕੂਪਰ, ਰੋਨਿਤ ਬੋਸ ਰਾਏ ਅਤੇ ਸੌਰਵ ਸ਼ੁਕਲਾ ਵਰਗੇ ਕਲਾਕਾਰ ਹਨ। ਇਸ ਫਿਲਮ ਦੇ ਨਿਰਦੇਸ਼ਕ ਕਰਨ ਮਲਹੋਤਰਾ ਹਨ, ਜਦੋਂ ਕਿ ਆਦਿਤਿਆ ਚੋਪੜਾ ਨਿਰਮਾਤਾ ਹਨ।
ਇਸ ਫਿਲਮ ਦੀ ਕਹਾਣੀ ਨੀਲੇਸ਼ ਮਿਸ਼ਰਾ ਅਤੇ ਖਿਲਾ ਬਿਸ਼ਟ ਨੇ ਲਿਖੀ ਹੈ। ਇਸ ਫਿਲਮ ਦੇ ਡਾਇਲਾਗ ਪੀਯੂਸ਼ ਮਿਸ਼ਰਾ ਨੇ ਲਿਖੇ ਹਨ। ਇਸ ਦੇ ਨਾਲ ਹੀ ਯੂਟਿਊਬ 'ਤੇ ਕੁਮੈਂਟ ਕਰਕੇ ਲੋਕ ਗੀਤ ਦੀ ਖੂਬ ਤਾਰੀਫ ਕਰ ਰਹੇ ਹਨ। ਕਈ ਲੋਕ ਇਸ ਗੀਤ ਨੂੰ ਟ੍ਰੇਲਰ ਨਾਲੋਂ ਬਿਹਤਰ ਦੱਸ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫਿਲਮ ਇੱਕ ਮੈਗਾ ਬਲਾਕਬਸਟਰ ਹੋਣ ਜਾ ਰਹੀ ਹੈ।

ਹੋਰ ਪੜ੍ਹੋ: ਸ਼ਹਿਨਾਜ਼ ਗਿੱਲ ਨੇ ਸ਼ਾਹਰੁਖ ਖਾਨ ਦੀ ਫਿਲਮ ਦੇ ਮਸ਼ਹੂਰ ਗੀਤ 'ਤੇ ਬਣਾਈ ਵੀਡੀਓ, ਫੈਨਜ਼ ਨੂੰ ਆ ਰਹੀ ਹੈ ਪਸੰਦ
ਇਸ ਤੋਂ ਪਹਿਲਾਂ ਫਿਲਮ ਦੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ। ਇਨ੍ਹਾਂ 'ਚ ਪਹਿਲਾ ਗੀਤ 'ਜੀ ਹਜ਼ੂਰ ਹੈ' ਹੈ, ਜਿਸ 'ਚ ਰਣਬੀਰ ਖੂਬ ਡਾਂਸ ਕਰ ਰਹੇ ਹਨ। ਇਸ ਦੇ ਨਾਲ ਹੀ ਇਸ ਦਾ ਦੂਜਾ ਗੀਤ 'ਫਿਤੂਰ' ਵੀ ਰਿਲੀਜ਼ ਹੋ ਗਿਆ ਹੈ। ਇਹ ਗੀਤ ਰਣਬੀਰ ਅਤੇ ਵਾਣੀ 'ਤੇ ਫਿਲਮਾਇਆ ਗਿਆ ਰੋਮਾਂਟਿਕ ਗੀਤ ਹੈ ਅਤੇ ਇਸ ਗੀਤ 'ਚ ਦੋਵੇਂ ਕਾਫੀ ਵਧੀਆ ਲੱਗ ਰਹੇ ਹਨ। ਕਿਹਾ ਜਾ ਸਕਦਾ ਹੈ ਕਿ ਸ਼ਮਸ਼ੇਰਾ ਦੇ ਗੀਤਾਂ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਦਰਸ਼ਕ ਇਸ ਫਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।