ਰਣਬੀਰ ਕਪੂਰ ਸਟਾਰਰ ਫਿਲਮ ਸ਼ਮਸ਼ੇਰਾ ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ

written by Pushp Raj | June 20, 2022

Shamshera release date and star cast: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਇੱਕ ਪਾਸੇ ਜਿਥੇ ਉਨ੍ਹਾਂ ਦੀ ਆਉਣ ਵਾਲੀ ਫਿਲਮ ਬ੍ਰਹਮਾਸਤਰ ਨੂੰ ਲੈ ਕੇ ਚਰਚਾ ਵਿੱਚ ਹਨ, ਉਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਇੱਕ ਹੋਰ ਆਗਮੀ ਫਿਲਮ ਸ਼ਮਸ਼ੇਰਾ ਦਾ ਪੋਸਟਰ ਸਾਹਮਣੇ ਆਇਆ ਹੈ। ਜਿਸ ਉਹ ਵਖਰੇ ਅੰਦਾਜ਼ ਤੇ ਲੁੱਕ 'ਚ ਨਜ਼ਰ ਆ ਰਹੇ ਹਨ।


ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਜਦੋਂ ਤੋਂ ਫਿਲਮ ਸ਼ਮਸ਼ੇਰਾ ਦਾ ਪਹਿਲਾ ਲੁੱਕ ਸੋਸ਼ਲ ਮੀਡੀਆ 'ਤੇ ਲੀਕ ਹੋਇਆ ਸੀ ਉਦੋਂ ਤੋਂ ਹੀ ਸੁਰਖੀਆਂ ਵਿੱਚ ਹੈ।

ਖੈਰ, ਫਿਲਮ 'ਸ਼ਮਸ਼ੇਰਾ' ਨੂੰ ਹੁਣ ਰਿਲੀਜ਼ ਡੇਟ ਮਿਲ ਗਈ ਹੈ। ਰਣਬੀਰ ਕਪੂਰ ਨੂੰ ਇਕ ਜ਼ਬਰਦਸਤ ਕਿਰਦਾਰ 'ਚ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਪੋਸਟਰ ਦੇ ਲੀਕ ਹੋਣ ਤੋਂ ਤੁਰੰਤ ਬਾਅਦ ਅਭਿਨੇਤਾ ਨੂੰ ਇੱਕ ਕਿਰਦਾਰ ਵਿੱਚ ਇੰਨੀ ਆਸਾਨੀ ਨਾਲ ਬਦਲਣ ਦੀ ਸਮਰੱਥਾ ਲਈ ਬਹੁਤ ਪ੍ਰਸ਼ੰਸਾ ਮਿਲੀ।

Ranbir Kapoor-starrer 'Shamshera' gets release date; mark your calendar Image Source: Twitter

ਫਿਲਮ ਸ਼ਮਸ਼ੇਰਾ ਤੋਂ ਰਣਬੀਰ ਕਪੂਰ ਦਾ ਲੁੱਕ ਸਾਹਮਣੇ ਆਉਣ ਮਗਰੋ ਜਿਥੇ ਕੁਝ ਲੋਕ ਰਣਬੀਰ ਕਪੂਰ ਦੀ ਤਾਰੀਫ ਕਰ ਰਹੇ ਹਨ, ਉਥੇ ਹੀ ਕਈ ਅਜਿਹੇ ਵੀ ਹਨ ਜੋ ਉਸ ਦੇ ਇਸ ਲੁੱਕ ਨੂੰ ਇਸ ਦੌਰਾਨ ਬਹੁਤ ਸਾਰੇ ਲੋਕਾਂ ਨੇ ਰਣਬੀਰ ਕਪੂਰ ਦੇ ਸ਼ਮਸ਼ੇਰਾ ਲੁੱਕ ਦੀ ਤੁਲਨਾ ਫਿਲਮ 'ਪਦਮਾਵਤ' ਦੇ ਰਣਵੀਰ ਸਿੰਘ 'ਖਿਲਜੀ' ਨਾਲ ਕੀਤੀ।
ਫਿਲਮ ਨੂੰ ਕਰਨ ਮਲਹੋਤਰਾ ਵੱਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ ਅਤੇ ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਆਦਿਤਿਆ ਵੱਲੋਂ ਬੈਂਕਰੋਲ ਕੀਤਾ ਜਾ ਰਿਹਾ ਹੈ।

ਸ਼ਮਸ਼ੇਰਾ ਦੀ ਰਿਲੀਜ਼ ਡੇਟ:
ਫਿਲਮ 22 ਜੁਲਾਈ, 2022 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਰਣਬੀਰ ਕਪੂਰ ਸ਼ਮਸ਼ੇਰਾ ਨਾਲ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਦਰਸ਼ਕ ਵੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Ranbir Kapoor-starrer 'Shamshera' gets release date; mark your calendar Image Source: Twitter

 

ਹੋਰ ਪੜ੍ਹੋ: Jug jugg Jeyo: ਸਿਨੇਮਾ ਘਰਾਂ ਤੋਂ ਪਹਿਲਾਂ ਕੋਰਟ 'ਚ ਰਿਲੀਜ਼ ਹੋਵੇਗੀ ਕਰਨ ਜੌਹਰ ਦੀ ਫਿਲਮ , ਕਾਪੀਰਾਈਟ ਮਾਮਲੇ 'ਤੇ ਅਦਾਲਤ ਨੇ ਦਿੱਤੇ ਆਦੇਸ਼

ਸ਼ਮਸ਼ੇਰਾ ਸਟਾਰ ਕਾਸਟ:
ਫਿਲਹਾਲ ਫਿਲਮ 'ਚ ਸਿਰਫ ਰਣਬੀਰ ਕਪੂਰ ਦੇ ਹੀ ਕੰਮ ਕਰਨ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਫਿਲਮ ਦੇ ਬਾਕੀ ਸਿਤਾਰਿਆਂ ਬਾਰੇ ਕੋਈ ਖਬਰ ਨਹੀਂ ਹੈ।

ਇਸ ਤੋਂ ਇਲਾਵਾ ਰਣਬੀਰ ਕਪੂਰ ਵੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣ ਵਾਲੇ ਹਨ, ਜਿਸ ਨੂੰ ਲੈ ਕੇ ਹਰ ਕੋਈ ਉਤਸ਼ਾਹਿਤ ਹੈ। ਇਸ ਫਿਲਮ ਵਿੱਚ ਉਹ 'ਸ਼ਿਵ' ਦੀ ਭੂਮਿਕਾ ਨਿਭਾ ਰਿਹਾ ਹੈ ਜਿਸ ਕੋਲ ਇਕ ਤੱਤ ਯਾਨੀ ਅੱਗ ਦੀ ਸਮਰੱਥਾ ਹੈ।

You may also like