ਫਿਲਮ ਸ਼ਮਸ਼ੀਰਾ ਦਾ ਟੀਜ਼ਰ ਹੋਇਆ ਰਿਲੀਜ਼, ਨਜ਼ਰ ਆਇਆ ਰਣਬੀਰ ਕਪੂਰ ਤੇ ਸੰਜੇ ਦੱਤ ਦਾ ਖ਼ਤਰਨਾਕ ਲੁੱਕ

written by Pushp Raj | June 22, 2022

Shamshera Teaser OUT: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਸ਼ਮਸ਼ੇਰਾ ਨੂੰ ਲੈ ਕੇ ਸੁਰਖੀਆਂ 'ਚ ਹਨ। ਰਣਬੀਰ ਕਪੂਰ ਸਟਾਰਰ ਫਿਲਮ 'ਸ਼ਮਸ਼ੇਰਾ' ਦਾ ਟੀਜ਼ਰ 22 ਜੂਨ ਯਾਨੀ ਕਿ ਅੱਜ ਰਿਲੀਜ਼ ਹੋ ਗਿਆ ਹੈ। ਟੀਜ਼ਰ 'ਚ ਰਣਬੀਰ ਕਪੂਰ ਅਤੇ ਸੰਜੇ ਦੱਤ ਮੁਖ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ।

Ranbir Kapoor-starrer 'Shamshera' gets release date; mark your calendar Image Source: Twitter

ਇਸ ਤੋਂ ਪਹਿਲਾਂ ਯਸ਼ਰਾਜ ਫਿਲਮਜ਼ ਵੱਲੋਂ ਫਿਲਮ ਦਾ ਅਧਿਕਾਰਤ ਪੋਸਟਰ ਰਿਲੀਜ਼ ਕੀਤਾ ਗਿਆ ਸੀ।
ਫਿਲਮ 'ਸ਼ਮਸ਼ੇਰਾ' ਦਾ ਟੀਜ਼ਰ ਅੱਜ ਰਿਲੀਜ਼ ਹੋ ਚੁੱਕਾ ਹੈ। ਫਿਲਮ 'ਚ ਰਣਬੀਰ ਕਪੂਰ ਦਾ ਫਰਸਟ ਲੁੱਕ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ 'ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ। ਰਣਬੀਰ ਆਪਣੇ ਨਵੇਂ ਲੁੱਕ 'ਚ ਬੇਹੱਦ ਜ਼ੋਰਦਾਰ ਕਿਰਦਾਰ 'ਚ ਨਜ਼ਰ ਆਏ। ਇਹ ਫਿਲਮ ਅਗਲੇ ਮਹੀਨੇ 22 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Shamshera Teaser Out: Reel life 'Sanju' Ranbir Kapoor to face real life Sanjay Dutt in action drama

1ਮਿੰਟ 21 ਸੈਕਿੰਡ ਦੇ ਇਸ ਟੀਜ਼ਰ ਵਿੱਚ ਸੰਜੇ ਦੱਤ ਜ਼ਬਰਦਸਤ ਭੂਮਿਕਾ ਨਾਲ ਸ਼ੁਰੂਆਤ ਕਰਦੇ ਹਨ। ਇਸ ਦੇ ਨਾਲ ਹੀ ਅਗਲੇ ਹੀ ਪਲ ਫਿਲਮ 'ਚ ਰਣਬੀਰ ਕਪੂਰ ਆਪਣੇ ਦੁਸ਼ਮਣ ਸੰਜੇ ਦੱਤ ਵੱਲ ਵਧਦੇ ਨਜ਼ਰ ਆ ਰਹੇ ਹਨ। ਟੀਜ਼ਰ ਮੁਤਾਬਕ ਰਣਬੀਰ ਕਪੂਰ 'ਸ਼ਮਸ਼ੇਰਾ' ਦੇ ਕਿਰਦਾਰ 'ਚ ਆਦਿਵਾਸੀ ਭਾਈਚਾਰੇ ਨੂੰ ਬਚਾਉਣ ਲਈ ਨਿਕਲ ਰਹੇ ਹਨ। ‘ਸ਼ਮਸ਼ੇਰਾ’ ਜੋ ਕਰਮ ਕਰਕੇ ਡਾਕੂ ਹੈ ਅਤੇ ਧਰਮ ਤੋਂ ਰਹਿਤ ਹੈ, ਪਰ ਲੋੜਵੰਦਾਂ ਦਾ ਪਾਲਣਹਾਰ ਹੈ। ਟੀਜ਼ਰ ਦੇ ਅੰਤ 'ਚ ਦੱਸਿਆ ਗਿਆ ਹੈ ਕਿ ਫਿਲਮ ਦਾ ਟ੍ਰੇਲਰ 24 ਜੂਨ ਨੂੰ ਰਿਲੀਜ਼ ਹੋਵੇਗਾ।

ਦੱਸ ਦੇਈਏ ਕਿ ਰਣਬੀਰ ਕਪੂਰ ਦੀਆਂ ਫਿਲਮਾਂ ਚਾਰ ਸਾਲ ਬਾਅਦ ਵਾਪਸੀ ਕਰ ਰਹੀਆਂ ਹਨ। ਇਸ ਸਾਲ ਉਨ੍ਹਾਂ ਦੀ ਫਿਲਮ 'ਬ੍ਰਹਮਾਸਤਰ' (9 ਸਤੰਬਰ 2022) ਵੀ ਰਿਲੀਜ਼ ਹੋਣ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਰਣਬੀਰ ਕਪੂਰ ਇਸ ਸਾਲ 22 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਸ਼ਮਸ਼ੇਰਾ' 'ਚ ਧਨਸੂ ਦੀ ਭੂਮਿਕਾ 'ਚ ਨਜ਼ਰ ਆਉਣਗੇ।

Shamshera Teaser Out: Reel life 'Sanju' Ranbir Kapoor to face real life Sanjay Dutt in action drama

ਹੁਣ ਪ੍ਰਸ਼ੰਸਕ ਰਣਬੀਰ ਦੀਆਂ ਇਨ੍ਹਾਂ ਦੋਵਾਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਇਸ ਤੋਂ ਪਹਿਲਾਂ ਰਣਬੀਰ ਕਪੂਰ ਫਿਲਮ 'ਸੰਜੂ' 'ਚ ਨਜ਼ਰ ਆਏ ਸਨ। ਇਹ ਫਿਲਮ ਅਭਿਨੇਤਾ ਸੰਜੇ ਦੱਤ ਦੀ ਬਾਇਓਪਿਕ ਸੀ, ਜਿਸ ਨੇ ਬਾਕਸ ਆਫਿਸ 'ਤੇ ਕਾਫੀ ਕਮਾਈ ਕੀਤੀ ਸੀ।

ਹੋਰ ਪੜ੍ਹੋ: ਫਿਲਮ 'ਜੁਗ ਜੁਗ ਜੀਓ' ਦੇ ਗੀਤ ਨੱਚ ਪੰਜਾਬਣ ਦਾ ਹੁੱਕ ਸਟੈਪ ਕਰ ਅਮਿਤਾਭ ਬੱਚਨ ਜਿੱਤਿਆ ਫੈਨਜ਼ ਦਾ ਦਿਲ

ਤੁਹਾਨੂੰ ਦੱਸ ਦੇਈਏ ਫਿਲਮ 'ਸ਼ਮਸ਼ੇਰਾ' 'ਚ ਰਣਬੀਰ ਕਪੂਰ ਦੇ ਨਾਲ ਸੰਜੇ ਦੱਤ ਵੀ ਅਹਿਮ ਭੂਮਿਕਾ 'ਚ ਹਨ। ਫਿਲਮ 'ਸ਼ਮੇਸ਼ਰਾ' ਦਾ ਨਿਰਦੇਸ਼ਨ ਕਰਨ ਮਲਹੋਤਰਾ ਨੇ ਕੀਤਾ ਹੈ, ਜਿਨ੍ਹਾਂ ਨੇ ਰਿਤਿਕ ਰੋਸ਼ਨ ਅਤੇ ਸੰਜੇ ਦੱਤ ਸਟਾਰਰ ਫਿਲਮ 'ਅਗਨੀਪਥ' ਦਾ ਨਿਰਦੇਸ਼ਨ ਕੀਤਾ ਸੀ। ਫਿਲਮ 'ਚ ਰਣਬੀਰ ਕਪੂਰ ਦੇ ਨਾਲ ਖੂਬਸੂਰਤ ਅਦਾਕਾਰਾ ਵਾਣੀ ਕਪੂਰ ਨਜ਼ਰ ਆਵੇਗੀ।

You may also like