ਰਣਬੀਰ ਕਪੂਰ ਨੇ ਦੱਸਿਆ ਕਿਵੇਂ ਉਚਾਰਿਆ ਜਾਂਦਾ ਹੈ ਧੀ ‘ਰਾਹਾ’ ਦਾ ਨਾਮ, ਲੋਕਾਂ ਨੇ ਕਿਹਾ- ਪਿਤਾ ਬਣ ਕੇ ਖੁਸ਼

written by Lajwinder kaur | December 09, 2022 09:33am

Ranbir Kapoor news: ਬਾਲੀਵੁੱਡ ਜਗਤ ਦਾ ਕਿਊਟ ਕਪਲ ਆਲੀਆ-ਰਣਬੀਰ ਜੋ ਕਿ ਪਿਛਲੇ ਮਹੀਨੇ ਹੀ ਮਾਪੇ ਬਣੇ ਹਨ। ਆਲੀਆ ਭੱਟ ਨੇ 6 ਨਵੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਆਪਣੀ ਬੇਟੀ ਦੇ ਨਾਂ ਦਾ ਵੀ ਐਲਾਨ ਕਰ ਦਿੱਤਾ ਹੈ। ‘ਰਾਹਾ’ ਰਣਬੀਰ ਅਤੇ ਆਲੀਆ ਦੀ ਬੇਟੀ ਹੈ। ਇਹ ਨਾਂ ਦਾਦੀ ਨੀਤੂ ਸਿੰਘ ਨੇ ਦਿੱਤਾ ਹੈ। ਆਲੀਆ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਦੱਸਿਆ ਕਿ ਬੇਟੀ ਦੇ ਨਾਂ ਦਾ ਕੀ ਮਤਲਬ ਹੈ। ਆਲੀਆ ਨੇ ਅੰਗਰੇਜ਼ੀ ਵਿੱਚ ਨਾਮ ਲਿਖਿਆ ਸੀ, ਇਸ ਲਈ ਬਹੁਤ ਸਾਰੇ ਲੋਕ ਉਲਝਣ ਵਿੱਚ ਸਨ ਕਿ ਇਸ ਨੂੰ ਰਾਹ ਜਾਂ ਰਾਹਾ ਪੜ੍ਹਨਾ ਹੈ। ਹੁਣ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਰਣਬੀਰ ਕਪੂਰ ਖੁਦ ਦੱਸ ਰਹੇ ਹਨ ਕਿ ਬੇਟੀ ਦਾ ਨਾਮ ਕਿਵੇਂ ਉਚਾਰਣਾ ਹੈ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੀ ਪਤਨੀ ਰਵਨੀਤ ਗਰੇਵਾਲ ਦੇ ਨਾਲ ਕੀਤਾ ਰੋਮਾਂਟਿਕ ਡਾਂਸ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

image source: instagram 

ਰਣਬੀਰ ਕਪੂਰ ਅਤੇ ਆਲੀਆ ਭੱਟ ਮਾਤਾ-ਪਿਤਾ ਬਣ ਗਏ ਹਨ। ਇਹ ਸਾਲ ਉਸ ਲਈ ਬਹੁਤ ਚੰਗਾ ਰਿਹਾ। ਦੋਹਾਂ ਦਾ ਵਿਆਹ ਹੋ ਗਿਆ, ਫਿਲਮ 'ਬ੍ਰਹਮਾਸਤਰ' ਰਿਲੀਜ਼ ਹੋਈ ਅਤੇ ਇਕ ਬੇਟੀ ਨੇ ਵੀ ਜਨਮ ਲਿਆ। ਆਲੀਆ ਨੇ ਬੇਟੀ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ ਪਰ ਅਜੇ ਤੱਕ ਉਸ ਦਾ ਚਿਹਰਾ ਨਹੀਂ ਦਿਖਾਇਆ ਗਿਆ। ਆਲੀਆ ਨੇ ਇੱਕ ਪੋਸਟ 'ਚ ਦੱਸਿਆ ਸੀ ਕਿ ਬੇਟੀ ਦਾ ਨਾਂ ਰਾਹਾ ਹੈ।

alia bhatt at hospital image source: instagram 

ਹੁਣ ਰੈੱਡ ਸੀ ਫਿਲਮ ਫੈਸਟੀਵਲ 'ਚ ਪਹੁੰਚੇ ਰਣਬੀਰ ਨੇ ਇਕ ਇੰਟਰਵਿਊ ਦਿੰਦੇ ਹੋਏ ਦੱਸਿਆ ਕਿ ਆਪਣੀ ਬੇਟੀ ਦਾ ਨਾਂ ਕਿਵੇਂ ਰੱਖਿਆ ਹੈ। ਰਣਬੀਰ ਬੋਲਦੇ ਨਜ਼ਰ ਆ ਰਹੇ ਹਨ, ਉਨ੍ਹਾਂ ਦਾ ਨਾਮ ਰਾਹਾ ਹੈ।

ranbir kapoor and alia bhatt image source: instagram 

BollyBlindsNGossip 'ਤੇ ਸ਼ੇਅਰ ਕੀਤੇ ਗਏ ਵੀਡੀਓ 'ਤੇ ਰਣਬੀਰ ਦੇ ਪ੍ਰਸ਼ੰਸਕਾਂ ਦੇ ਕਈ ਕਮੈਂਟਸ ਆ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਰਣਬੀਰ ਖੁਸ਼ ਨਜ਼ਰ ਆ ਰਹੇ ਹਨ। ਖੁਸ਼ਕਿਸਮਤ ਰਾਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

You may also like