ਰਣਦੀਪ ਹੁੱਡਾ ਦੀ ਦਾਦੀ ਨੇ ਕਿਹਾ ਇਸ ਦੁਨੀਆ ਨੂੰ ਅਲਵਿਦਾ, ਪੋਸਟ ‘ਚ ਸਾਂਝੇ ਕੀਤੇ ਦਾਦੀ ਨਾਲ ਬਿਤਾਏ ਹੋਏ ਪਲ

Written by  Lajwinder kaur   |  May 27th 2019 03:25 PM  |  Updated: May 27th 2019 03:25 PM

ਰਣਦੀਪ ਹੁੱਡਾ ਦੀ ਦਾਦੀ ਨੇ ਕਿਹਾ ਇਸ ਦੁਨੀਆ ਨੂੰ ਅਲਵਿਦਾ, ਪੋਸਟ ‘ਚ ਸਾਂਝੇ ਕੀਤੇ ਦਾਦੀ ਨਾਲ ਬਿਤਾਏ ਹੋਏ ਪਲ

ਰਣਦੀਪ ਹੁੱਡਾ ਬਾਲੀਵੁੱਡ ਜਗਤ ਦੇ ਦਿੱਗਜ ਕਲਾਕਾਰਾਂ ‘ਚੋਂ ਇੱਕ ਹਨ। ਫਿਲਹਾਲ ਉਹ ਦੁੱਖ ਦੀ ਘੜੀ ਚੋਂ ਗੁਜ਼ਰ ਰਹੇ ਨੇ। ਉਨ੍ਹਾਂ ਦੀ ਦਾਦੀ ਜੋ ਕਿ 97 ਸਾਲ ਦੀ ਉਮਰ ਭੋਗ ਕੇ ਇਸ ਰੰਗਲੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਨੇ। ਰਣਦੀਪ ਹੁੱਡਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਭਾਵੁਕ ਕੈਪਸ਼ਨ ‘ਚ ਲਿਖਿਆ ਹੈ, ‘ਸਾਡੀ ਦਾਦੀ ਚੱਲ ਬਸੀ..97 ਸਾਲ ਸਦਾ ਪਿਆਰ, ਹੌਂਸਲਾ ਤੇ ਮੁਸਕਾਨ ਦਿੰਦੀ ਰਹੀ ।। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ... Our paternal grandmother has passed away. She was always loving, encouraging and full of laughter. May God give her peace’

 

ਹੋਰ ਵੇਖੋ:ਪਿਆਰ ਦੇ ਰੰਗਾਂ ‘ਚ ਰੰਗੇ ਨਜ਼ਰ ਆ ਰਹੇ ਨੇ ਰੌਸ਼ਨ ਪ੍ਰਿੰਸ ਤੇ ਸ਼ਰਨ ਕੌਰ, ਰਿਲੀਜ਼ ਹੋਇਆ ਨਵਾਂ ਗੀਤ ‘ਬੋਲਦਾ ਨਈ’, ਵੇਖੋ ਵੀਡੀਓ

ਰਣਦੀਪ ਨੂੰ ਆਪਣੀ ਦਾਦੀ ਦੇ ਨਾਲ ਬਿਤਾਏ ਹੋਏ ਪਲਾਂ ਦੀਆਂ ਯਾਦਾਂ ਨੂੰ ਤਸਵੀਰਾਂ ਦੇ ਰੂਪ ‘ਚ ਸਾਂਝਾ ਕੀਤਾ ਹੈ। ਤਸਵੀਰਾਂ ‘ਚ ਉਹ ਆਪਣੀ ਦਾਦੀ ਦੇ ਨਾਲ ਹੱਸਦੇ ਹੋਏ ਤੇ ਆਸ਼ੀਰਵਾਦ ਲੈਂਦੇ ਹੋਏ ਨਜ਼ਰ ਆ ਰਹੇ। ਰਣਦੀਪ ਹੁੱਡਾ ਬਾਲੀਵੁੱਡ ‘ਚ ਕਈ ਹਿੱਟ ਫ਼ਿਲਮਾਂ ਜਿਵੇਂ ਸੁਲਤਾਨ, ਹਾਈਵੇਅ, ਲਾਲ ਰੰਗ, ਉਗਲੀਂ ਆਦਿ ਦੇ ਚੁੱਕੇ ਹਨ। ਰਣਦੀਪ ਹੁੱਡਾ ਵੱਲੋਂ ‘ਸਰਬਜੀਤ’ ਫ਼ਿਲਮ ਚ ਨਿਭਾਏ ਗਏ ਸਰਬਜੀਤ ਦੇ ਕਿਰਦਾਰ ਨਾਲ ਸਭ ਨੂੰ ਭਾਵੁਕ ਕਰ ਦਿੱਤਾ ਸੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network