ਮੁੰਡਾ ਫ਼ਰੀਦਕੋਟੀਆ ਫ਼ਿਲਮ ਦੀ ਅਦਾਕਾਰਾ ਸ਼ਰਨ ਕੌਰ ਤੋਂ ਸੁਣੋ ਫ਼ਿਲਮ ਦੇ ਨਾਲ ਜੁੜੀਆਂ ਖੱਟੀਆਂ-ਮਿੱਠੀਆਂ ਗੱਲਾਂ

written by Lajwinder kaur | May 23, 2019

ਮੁੰਡਾ ਫ਼ਰੀਦਕੋਟੀਆ ਫ਼ਿਲਮ ਜੋ ਬਹੁਤ ਜਲਦ ਸਰੋਤਿਆਂ ਦੇ ਰੁਬਰੂ ਹੋਣ ਵਾਲੀ ਹੈ। ਫ਼ਿਲਮ ਦੇ ਮੁੱਖ ਕਿਰਦਾਰ ‘ਚ ਰੌਸ਼ਨ ਪ੍ਰਿੰਸ ਤੇ ਸ਼ਰਨ ਕੌਰ ਨਜ਼ਰ ਆਉਣਗੇ। ਇਹ ਫ਼ਿਲਮ ‘ਚ ਪੰਜਾਬ ਦੇ ਗੱਭਰੂ ਨੂੰ ਪਾਕਿਸਤਾਨ ਦੀ ਮੁਟਿਆਰ ਨਾਲ ਪਿਆਰ ਹੋ ਜਾਂਦਾ ਹੈ। ਇਸ ਫ਼ਿਲਮ ‘ਚ ਸਰਹੱਦ ਤੋਂ ਪਾਰ ਹੋਏ ਪਿਆਰ ਦੇ ਰਿਸ਼ਤੇ ਨੂੰ ਪੇਸ਼ ਕੀਤਾ ਜਾਵੇਗਾ। ਦੋ ਦੇਸ਼ਾਂ ਦੇ ਸੱਭਿਆਚਾਰ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ। ਹੋਰ ਵੇਖੋ:ਅਨਮੋਲ ਕਵਾਤਰਾ ਦੀ ਲੋਕ ਸੇਵਾ ਨੂੰ ਇਨ੍ਹਾਂ ਗੱਭਰੂਆਂ ਨੇ ਆਪਣੇ ਗੀਤ ਦੇ ਰਾਹੀਂ ਕੀਤਾ ਪੇਸ਼ ਇਸ ਵਾਰ ਪੀਟੀਸੀ ਪੰਜਾਬੀ ਦੇ ਰੰਗਲੀ ਦੁਨੀਆ ਦੇ ਸ਼ੋਅ ‘ਚ ਨਜ਼ਰ ਆਉਣਗੇ ਮੁੰਡਾ ਫ਼ਰੀਦਕੋਟੀਆ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾ ਰਹੀ ਅਦਾਕਾਰਾ ਸ਼ਰਨ ਕੌਰ। ਹੋਸਟ ਮੁਨੀਸ਼ ਪੁਰੀ ਦੇ ਨਾਲ ਸ਼ਰਨ ਕੌਰ ਨੇ ਕੀਤੀਆਂ ਫ਼ਿਲਮਾਂ ਦੇ ਨਾਲ ਜੁੜੀਆਂ ਖ਼ਾਸ ਗੱਲਾਂ। ਉਨ੍ਹਾਂ ਨੇ ਦੱਸਿਆ ਕਿ ਇਸ ਫ਼ਿਲਮ ‘ਚ ਕਿਵੇਂ ਉਨ੍ਹਾਂ ਨੂੰ ਮਰੀਅਮ ਦਾ ਕਿਰਦਾਰ ਮਿਲਿਆ ਹੈ। ਇਸ ਫ਼ਿਲਮ ਨਾਲ ਜੁੜੀਆਂ ਹੋਰ ਖੱਟੀਆਂ-ਮਿੱਠੀਆਂ ਗੱਲ ਜਾਣਨ ਦੇ ਲਈ ਦੇਖੋ ਰੰਗਲੀ ਦੁਨੀਆਂ ਸ਼ੋਅ ਸਿਰਫ਼ ਪੀਟੀਸੀ ਪੰਜਾਬੀ ਦੇ ਉੱਤੇ। ਡਲਮੋਰਾ ਫਿਲਮਸ ਦੀ ਪੇਸ਼ਕਸ਼ ਤੇ ਨਿਰਦੇਸ਼ਕ ਮਨਦੀਪ ਸਿੰਘ ਚਾਹਲ ਨੇ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਨੂੰ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ‘ਚ ਕੋਈ ਹੋਰ ਦਿੱਗਜ ਅਦਾਕਾਰ ਜਿਵੇਂ ਮੁਕੁਲ ਦੇਵ, ਬੀ.ਐੱਨ. ਸ਼ਰਮਾ, ਕਰਮਜੀਤ ਅਨਮੋਲ, ਹੌਬੀ ਧਾਲੀਵਾਲ, ਰੁਪਿੰਦਰ ਰੂਪੀ, ਨਵਦੀਪ ਬੰਗਾ, ਜਤਿੰਦਰ ਕੌਰ, ਰੌਜ਼ੀ ਕੌਰ, ਪੂਨਮ ਸੂਦ, ਗੁਰਮੀਤ ਸਾਜਨ, ਇੰਦਰ ਬਾਜਵਾ, ਅਮਰਜੀਤ ਸਰਾਂ ਆਦਿ ਕਲਾਕਾਰਾਂ ਨੇ ਕਿਰਦਾਰ ਨਿਭਾਏ ਹਨ।  ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ 14 ਜੂਨ ਨੂੰ ਇਸ ਫ਼ਿਲਮ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।

0 Comments
0

You may also like