ਰਾਣੀ ਰਣਦੀਪ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ, ਅੱਜ ਕੱਲ੍ਹ ਇਸ ਤਰ੍ਹਾਂ ਆ ਰਹੀ ਨਜ਼ਰ

written by Shaminder | August 03, 2021

ਰਾਣੀ ਰਣਦੀਪ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਰਾਣੀ ਰਣਦੀਪ ਅਜਿਹੀ ਗਾਇਕਾ ਹੈ । ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2003 ‘ਚ ਕੀਤੀ ਸੀ । ਰਾਣੀ ਰਣਦੀਪ ਅਜਿਹੀ ਗਾਇਕਾ ਹੈ ਜਿਸ ਨੇ ‘ਐਸੀ ਪਈ ਇਸ਼ਕੇ ਦੀ ਮਾਰ’, ‘ਦਿਲ ਕੱਚ ਦਾ ਏ’ ਸਣੇ ਕਈ ਹਿੱਟ ਗੀਤ ਗਾਏ ।

Rani Randeep Image From Instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੀ ਐਲਬਮ ਦੀ ਇੰਟਰੋ ਦਾ ਪੋਸਟਰ ਸਾਂਝਾ ਕੀਤਾ 

Rani randeep , Image From Instagram

ਇਹ ਗੀਤ ਉਸ ਸਮੇਂ ਏਨੇ ਕੁ ਮਕਬੂਲ ਹੋਏ ਸਨ ਕਿ ਹਰ ਕਿਸੇ ਦੀ ਜ਼ੁਬਾਨ ‘ਤੇ ਚੜ੍ਹ ਗਏ ਸਨ । ਇਸ ਤੋਂ ਬਾਅਦ ਰਾਣੀ ਰਣਦੀਪ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । ਪਰ ਇਸੇ ਦੌਰਾਨ ਗਾਇਕਾ ਦਾ ਵਿਆਹ ਹੋ ਗਿਆ । ਪਰ ਵਿਆਹ ਤੋਂ ਕੁਝ ਸਮੇਂ ਬਾਅਦ ਉਸ ਨੂੰ ਕਈ ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ।

Rani Randeep Image From Instagram

ਇਸ ਦੇ ਨਾਲ ਹੀ ਮਾਨਸਿਕ ਤਣਾਅ ਦੇ ਚੱਲਦਿਆਂ ਉਸ ਨੂੰ ਕਈ ਵਾਰ ਤਾਂ ਇੰਝ ਵੀ ਲੱਗਣ ਲੱਗ ਪਿਆ ਸੀ ਕਿ ਉਹ ਗਾ ਵੀ ਪਾਉਣਗੇ ਜਾਂ ਨਹੀਂ। ਪਰ ਕਾਫੀ ਸਾਲਾਂ ਬਾਅਦ ੳੇੁਨ੍ਹਾਂ ਨੇ ਮੁੜ ਤੋਂ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਗਾਉਣਾ ਸ਼ੁਰੂ ਕਰ ਦਿੱਤਾ । ਹੁਣ ਤੱਕ ਉਹ ਕਈ ਗੀਤ ਕੱਢ ਚੁੱਕੇ ਹਨ । ਉਨ੍ਹਾਂ ਦੇ ਦੋ ਬੱਚੇ ਹਨ ਇੱਕ ਧੀ ਅਤੇ ਇੱਕ ਪੁੱਤ । ਧੀ ਵੀ ਉਨ੍ਹਾਂ ਵਾਂਗ ਸੁਰੀਲੀ ਆਵਾਜ਼ ਦੀ ਮਾਲਕ ਹੈ ।

 

View this post on Instagram

 

A post shared by Rani Randeep official (@rani_randeep)

You may also like