Advertisment

ਪੀਟੀਸੀ ਸ਼ੋਅਕੇਸ ਦੇ ਇਸ ਐਪੀਸੋਡ 'ਚ ਮਿਲੋ ਫ਼ਿਲਮ 'ਮਰਦਾਨੀ-2' ਦੀ ਅਦਾਕਾਰਾ ਰਾਣੀ ਮੁਖਰਜੀ ਨੂੰ

author-image
By Shaminder
New Update
ਪੀਟੀਸੀ ਸ਼ੋਅਕੇਸ ਦੇ ਇਸ ਐਪੀਸੋਡ 'ਚ ਮਿਲੋ  ਫ਼ਿਲਮ 'ਮਰਦਾਨੀ-2' ਦੀ ਅਦਾਕਾਰਾ ਰਾਣੀ ਮੁਖਰਜੀ ਨੂੰ
Advertisment
ਪੀਟੀਸੀ ਸ਼ੋਅਕੇਸ 'ਚ ਹਰ ਹਫ਼ਤੇ ਤੁਹਾਨੁੰ ਕਿਸੇ ਸ਼ਖਸੀਅਤ ਦੇ ਨਾਲ ਰੁਬਰੂ ਕਰਵਾਇਆ ਜਾਂਦਾ ਹੈ । ਇਸ ਵਾਰ ਅਦਾਕਾਰਾ ਰਾਣੀ ਮੁਖਰਜੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਣ ਜਾ ਰਹੇ ਹਾਂ । ਇਸ ਸ਼ੋਅ ਦਾ ਪ੍ਰਸਾਰਣ ਪੀਟੀਸੀ ਪੰਜਾਬੀ 'ਤੇ 10 ਦਸੰਬਰ,ਦਿਨ ਮੰਗਲਵਾਰ ਰਾਤ ਨੂੰ 9 ਵਜੇ ਕੀਤਾ ਜਾਵੇਗਾ।ਅਦਾਕਾਰਾ ਰਾਣੀ ਮੁਖਰਜੀ ਆਪਣੀ ਫ਼ਿਲਮ 'ਮਰਦਾਨੀ-2' ਬਾਰੇ ਗੱਲਬਾਤ ਕਰਨਗੇ । https://www.instagram.com/p/B513bZ5lg69/ ਇਸ ਦੇ ਨਾਲ ਹੀ ਫ਼ਿਲਮ ਨਾਲ ਜੁੜੀਆਂ ਕੁਝ ਰੋਚਕ ਜਾਣਕਾਰੀ ਵੀ ਸਾਂਝੇ ਕਰਨਗੇ । ਦੱਸ ਦਈਏ ਕਿ ਮਰਦਾਨੀ -2 ਦੀ ਕਹਾਣੀ ਕੁੜੀਆਂ 'ਤੇ ਹੋਣ ਵਾਲੇ ਅਪਰਾਧਾਂ 'ਤੇ ਅਧਾਰਿਤ ਫ਼ਿਲਮ ਹੈ । ਜੋ ਕਿ ਸਮਾਜਿਕ ਮੁੱਦਿਆਂ ਨੂੰ ਚੁੱਕਣ ਦੇ ਨਾਲ –ਨਾਲ ਲੋਕਾਂ ਨੂੰ ਸਚੇਤ ਕਰੇਗੀ ।ਫਿਲਮ ਵਿੱਚ ਰਾਣੀ ਮੁਖਰਜੀ ਇੱਕ ਨਿਡਰ ਪੁਲਸ ਅਫਸਰ ਸ਼ਿਵਾਨੀ ਸ਼ਿਵਾਜੀ ਰਾਏ ਦੀ ਭੂਮਿਕਾ ਵਿੱਚ ਆਵੇਗੀ। ਸੁੂਤਰਾਂ ਦੀ ਮੰਨੀਏ ਤਾਂ ਦੋ ਸਾਲ ਪਹਿਲਾਂ ਯਮੁਨਾ ਐਕਸਪ੍ਰੈਸ ਵੇਅ ਉੱਤੇ ਚਾਰ ਔਰਤਾਂ ਦੇ ਨਾਲ ਹੋਏ ਬਲਾਤਕਾਰ ਕਾਂਡ ਤੋਂ ਇਹ ਫਿਲਮ ਪ੍ਰੇਰਿਤ ਹੈ। ਫਿਲਮ ਦੇ ਟ੍ਰੇਲਰ ਵਿੱਚ ਵੀ ਅਜਿਹੀ ਇੱਕ ਘਟਨਾ ਨੂੰ ਦਿਖਾਇਆ ਗਿਆ ਹੈ। ਆਦਿੱਤਯ ਚੋਪੜਾ ਦੇ ਨਿਰਮਾਣ ਵਾਲੀ ‘ਮਰਦਾਨੀ 2’ 13 ਦਸੰਬਰ ਨੂੰ ਰਿਲੀਜ਼ ਹੋਵੇਗੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment