ਜਿਸ ਕੁੜੀ ਦੇ ਇਸ਼ਕ ਵਿੱਚ ਪਾਗਲ ਸਨ ਰਣਜੀਤ, ਉਸੇ ਕੁੜੀ ਦੀ ਵਜ੍ਹਾ ਕਰਕੇ ਟੁੱਟ ਗਿਆ ਏਅਰਫੋਰਸ ’ਚ ਕੰਮ ਕਰਨ ਦਾ ਸੁਫਨਾ

Written by  Rupinder Kaler   |  April 27th 2020 11:13 AM  |  Updated: April 27th 2020 11:13 AM

ਜਿਸ ਕੁੜੀ ਦੇ ਇਸ਼ਕ ਵਿੱਚ ਪਾਗਲ ਸਨ ਰਣਜੀਤ, ਉਸੇ ਕੁੜੀ ਦੀ ਵਜ੍ਹਾ ਕਰਕੇ ਟੁੱਟ ਗਿਆ ਏਅਰਫੋਰਸ ’ਚ ਕੰਮ ਕਰਨ ਦਾ ਸੁਫਨਾ

ਕੋਰੋਨਾ ਵਾਇਰਸ ਕਰਕੇ ਦੁਨੀਆ ਭਰ ਵਿੱਚ ਲਾਕਡਾਊਨ ਹੈ, ਹਰ ਕੋਈ ਆਪਣੇ ਘਰ ਵਿੱਚ ਰਹਿਣ ਲਈ ਮਜ਼ਬੂਰ ਹੈ । ਅਜਿਹੇ ਵਿੱਚ ਬਾਲੀਵੁੱਡ ਨਾਲ ਸਿਤਾਰਿਆਂ ਦੇ ਕਈ ਕਿੱਸੇ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੇ ਹਨ । ਇੱਕ ਕਿੱਸਾ ਬਾਲੀਵੁੱਡ ਦੇ ਵਿਲੇਨ ਰਣਜੀਤ ਨਾਲ ਜੁੜਿਆ ਵੀ ਖੂਬ ਵਾਇਰਲ ਹੋ ਰਿਹਾ ਹੈ । ਰਣਜੀਤ ਨੇ 300 ਤੋਂ ਜ਼ਿਆਦਾ ਫ਼ਿਲਮਾਂ ਵਿੱਚ ਰੇਪ ਸੀਨ ਕੀਤੇ ਹਨ । ਰਣਜੀਤ ਨੂੰ ਆਖਰੀ ਵਾਰ ਹਾਊਸਫੁੱਲ-4 ਵਿੱਚ ਦੇਖਿਆ ਗਿਆ ਸੀ । ਇਸ ਤੋਂ ਪਹਿਲਾਂ ਉਹਨਾਂ ਨੇ ਹਾਊਸਫੁੱਲ-2 ਵਿੱਚ ਪਾਪਾ ਰਣਜੀਤ ਦਾ ਕਿਰਦਾਰ ਨਿਭਾਇਆ ਸੀ ।

ਉਹ ਅੱਜ ਵੀ ਖਲਨਾਇਕ ਦਾ ਕਿਰਦਾਰ ਨਿਭਾਉਂਦੇ ਹਨ ਪਰ ਹੁਣ ਉਹ ਰੇਪ ਸੀਨ ਨਹੀਂ ਕਰਦੇ । ਪਰ ਕਿਹਾ ਜਾਂਦਾ ਹੈ ਕਿ ਇੱਕ ਜ਼ਮਾਨਾ ਅਜਿਹਾ ਸੀ ਜਦੋਂ ਉਹਨਾਂ ਨੂੰ ਦੇਖ ਕੇ ਕੁੜੀਆਂ ਡਰ ਜਾਂਦੀਆਂ ਸਨ । ਰੇਪ ਸੀਨ ਨੂੰ ਲੈ ਕੇ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ‘ਮੈਂ ਇੱਕ ਵਾਰ ਖੁਸ਼ ਹੋ ਕੇ ਆਪਣੇ ਪਰਿਵਾਰ ਨੂੰ ਫ਼ਿਲਮ ਦਿਖਾਉਣ ਲਈ ਲੈ ਗਿਆ । ਜਦੋਂ ਮੈਂ ਘਰ ਆ ਕੇ ਦੇਖਿਆ ਤਾਂ ਘਰ ਵਿੱਚ ਸਭ ਰੋਣ ਲੱਗੇ ਹੋਏ ਸਨ ।

ਕੁਝ ਸਮੇਂ ਬਾਅਦ ਮੇਰੀ ਮਾਂ ਨੇ ਕਿਹਾ ਕਿ ਇਹ ਹੈ ਤੇਰੇ ਕੰਮ ਕੁੜੀਆਂ ਦੇ ਕੱਪੜੇ ਪਾੜਨਾ, ਉਹਨਾਂ ਦੀ ਇੱਜਤ ਨਾਲ ਖੇਡਣਾ, ਨਿਕਲ ਜਾ ਘਰ ਵਿੱਚੋਂ । ਮਾਂ ਦੇ ਇਹ ਗੱਲ ਸੁਣਕੇ ਮੈਂ ਹੈਰਾਨ ਹੋ ਗਿਆ ਤੇ ਫਿਰ ਮੈਂ ਸਮਝਾਇਆ ਕਿ ਇਹ ਸਭ ਫ਼ਿਲਮਾਂ ਹਨ’ । ਰਣਜੀਤ ਐਕਟਰ ਨਹੀਂ ਬਲਕਿ ਏਅਰਫੋਰਸ ਵਿੱਚ ਜਾਣਾ ਚਾਹੁੰਦੇ ਸਨ । ਨੈਸ਼ਨਲ ਡਿਫੈਂਸ ਅਕਾਦਮੀ ਵਿੱਚ ਟ੍ਰੇਨਿੰਗ ਦੌਰਾਨ ਉਹਨਾਂ ਨੂੰ ਟ੍ਰੇਨਰ ਦੀ ਬੇਟੀ ਨਾਲ ਪਿਆਰ ਹੋ ਗਿਆ ਜਿਸ ਕਰਕੇ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਗਿਆ ।

ਇੱਕ ਦੋਸਤ ਦੇ ਕਹਿਣ ਤੇ ਉਹ ਫ਼ਿਲਮਾਂ ਵਿੱਚ ਆਏ । ਬਹੁਤ ਮਿਹਤਨ ਤੋਂ ਬਾਅਦ ਉਹਨਾਂ ਨੂੰ ਫ਼ਿਲਮਾਂ ਵਿੱਚ ਪਹਿਚਾਣ ਮਿਲੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਣਜੀਤ ਦਾ ਅਫੇਅਰ ਰਾਜੇਸ਼ ਖੰਨਾ ਦੀ ਸਾਲੀ ਸਿੰਪਲ ਕਪਾਡੀਆ ਨਾਲ ਸੀ । ਰਾਜੇਸ਼ ਖੰਨਾ ਇਸ ਅਫੇਅਰ ਤੋਂ ਖੁਸ਼ ਨਹੀਂ ਸਨ । ਦੋਹਾਂ ਵਿਚਾਲੇ ਇਸ ਨੂੰ ਲੇ ਕੇ ਝਗੜਾ ਵੀ ਹੋਇਆ ਸੀ । ਜਿਸ ਕਰਕੇ ਰਣਜੀਤ ਤੇ ਸਿੰਪਲ ਨੂੰ ਵੱਖ ਹੋਣਾ ਪੈ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network