ਪੰਜਾਬ ’ਚ ਜਨਮੀ ਇਹ ਅਦਾਕਾਰਾ ਆਪਣੇ ਪਤੀ ਦੀ ਕਰਦੀ ਸੀ ਕੁੱਟਮਾਰ, ਕੁੱਟਮਾਰ ਦੀ ਸੀ ਇਹ ਵਜ੍ਹਾ

written by Rupinder Kaler | September 24, 2020

ਬਾਲੀਵੁੱਡ ਅਦਾਕਾਰਾ ਰਣਜੀਤਾ ਨੇ ਕਈ ਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਉਸ ਦਾ ਜਨਮ 22 ਸਤੰਬਰ 1956 ਨੂੰ ਪੰਜਾਬ ਵਿੱਚ ਹੋਇਆ ਸੀ । ਰਣਜੀਤਾ ਦਾ ਪੂਰਾ ਨਾਂਅ ਰਣਜੀਤਾ ਕੌਰ ਸੀ । ਉਹਨਾਂ ਦੀ ਪ੍ਰੋਫੈਸ਼ਨਲ ਲਾਈਫ ਜਿੰਨੀ ਸੁਰਖੀਆਂ ਵਿੱਚ ਰਹੀ ਉਸ ਤੋਂ ਕਿਤੇ ਜ਼ਿਆਦਾ ਨਿੱਜੀ ਜ਼ਿੰਦਗੀ ਸੁਰਖੀਆਂ ਵਿੱਚ ਰਹੀ । ਉਹਨਾਂ ਤੇ ਪਤੀ ਨਾਲ ਕੁੱਟ ਮਾਰ ਕਰਨ ਦੇ ਇਲਜ਼ਾਮ ਲੱਗੇ ਸਨ । ਇਥੇ ਹੀ ਬਸ ਨਹੀਂ ਉਹਨਾਂ ਨੇ ਆਪਣੇ ਪਤੀ ਨੂੰ ਬਿਲਡਿੰਗ ਤੋਂ ਧੱਕਾ ਦੇ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ । ਰਣਜੀਤਾ ਕਈ ਸਾਲਾਂ ਤੋਂ ਗੁੰਮਨਾਮੀ ਦੀ ਜ਼ਿੰਦਗੀ ਜਿਉ ਰਹੀ ਹੈ । 80 ਦੇ ਦਹਾਕੇ ਵਿੱਚ ਰਣਜੀਤਾ ਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਸੀ । ਉਹਨਾਂ ਨੂੰ ਰਿਸ਼ੀ ਕਪੂਰ ਦੀ ਫ਼ਿਲਮ ‘ਲੈਲਾ ਮਜਨੂੰ’ ਲਈ ਜਾਣਿਆ ਜਾਂਦਾ ਹੈ । ਇਸੇ ਫ਼ਿਲਮ ਨਾਲ ਹੀ ਉਹਨਾਂ ਨੇ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ ।

ranjeeta-kaur ਰਣਜੀਤਾ ਨੇ ਭਾਵੇਂ ਕੋਈ ਹਿੱਟ ਫ਼ਿਲਮ ਨਹੀਂ ਦਿੱਤੀ ਪਰ ਉਹਨਾਂ ਨੇ ਛੋਟੀਆਂ ਛੋਟੀਆਂ ਫ਼ਿਲਮਾਂ ਵਿੱਚ ਕੰਮ ਕਰਕੇ ਆਪਣੀ ਪਹਿਚਾਣ ਬਣਾ ਲਈ ਸੀ । ਇਸ ਦੌਰਾਨ ਉਹਨਾਂ ਨੇ ਕਈ ਵੱਡੇ ਅਦਾਕਾਰਾਂ ਨਾਲ ਕੰਮ ਕੀਤਾ । ਰਣਜੀਤਾ ਤੇ ਪਤੀ ਦੀ ਕੁੱਟ ਮਾਰ ਕਰਨ ਦਾ ਇਲਜ਼ਾਮ ਲੱਗਾ ਸੀ । ਇਸ ਤੋਂ ਬਾਅਦ ਰਣਜੀਤਾ ਦਾ ਪਤੀ ਪੁਲਿਸ ਕੋਲ ਮਦਦ ਲਈ ਵੀ ਪਹੁੰਚਿਆ ਸੀ । ranjeeta-kaur ਰਣਜੀਤਾ ਦੇ ਪਤੀ ਰਾਜ ਮਸੰਦ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ । ਪਰ ਬਾਅਦ ਵਿੱਚ ਸਭ ਕੁਝ ਠੀਕ ਹੋ ਗਿਆ । ਰਣਜੀਤਾ ਆਪਣੇ ਬੇਟੇ ਨਾਲ ਮਿਲ ਕੇ ਰਾਜ ਨੂੰ ਸਰੀਰਕ ਤੌਰ ਤੇ ਪ੍ਰਤਾੜਿਤ ਕਰ ਰਹੀ ਸੀ । ranjeeta-kaur ਰਣਜੀਤਾ ਤੇ ਰਾਜ ਦਾ ਇਹ ਵਿਵਾਦ ਉਹਨਾਂ ਦੇ ਬੇਟੇ ਕਰਕੇ ਸ਼ੁਰੂ ਹੋਇਆ ਸੀ । ਰਾਜ ਨੇ ਬੇਟੇ ਨੂੰ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ ਸੀ । ਜਿਸ ਤੋਂ ਬਾਅਦ ਉਹਨਾਂ ਦਾ ਬੇਟਾ ਤੇ ਪਤਨੀ ਰਾਜ ਨੂੰ ਧਮਕਾਉਣ ਲੱਗੇ ਸਨ । ਇਸ ਮਾਮਲੇ ਤੇ ਰਣਜੀਤਾ ਦਾ ਕਹਿਣਾ ਸੀ ਕਿ ਝਗੜੇ ਹਰ ਘਰ ਵਿੱਚ ਹੁੰਦੇ ਹਨ ।

0 Comments
0

You may also like