'ਰਾਂਝਾ ਰਿਫਿਊਜੀ' ਫਿਲਮ ਦਾ ਦੂਜਾ ਪੋਸਟਰ ਅੱਜ ਹੋਵੇਗਾ ਜਾਰੀ 

Written by  Shaminder   |  September 28th 2018 09:03 AM  |  Updated: September 28th 2018 09:03 AM

'ਰਾਂਝਾ ਰਿਫਿਊਜੀ' ਫਿਲਮ ਦਾ ਦੂਜਾ ਪੋਸਟਰ ਅੱਜ ਹੋਵੇਗਾ ਜਾਰੀ 

'ਰਾਂਝਾ ਰਿਫਿਊਜੀ' ਫਿਲਮ ਦਾ ਦੂਜਾ ਪੋਸਟਰ ਅੱਜ ਸ਼ਾਮ ਨੂੰ ਪੰਜ ਵਜੇ ਜਾਰੀ ਹੋਵੇਗਾ । ਇਸ ਬਾਰੇ ਰੌਸ਼ਨ ਪ੍ਰਿੰਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਇਸ ਪੋਸਟਰ ਬਾਰੇ ਜਾਣਕਾਰੀ ਦਿੱਤੀ ਹੈ । ਕੁਝ ਦਿਨ ਪਹਿਲਾਂ ਹੀ ਰੌਸ਼ਨ ਪ੍ਰਿੰਸ ਨੇ ਇਸਸ ਸਾਲ ਦੀ ਆਪਣੀ ਤੀਸਰੀ ਫਿਲਮ ਦਾ ਐਲਾਨ ਕੀਤਾ ਸੀ ।

ਹੋਰ ਵੇਖੋ : ਜਲਦ ਆ ਰਿਹਾ ਹੈ ਰਾਂਝਾ ਰਿਫਿਊਜੀ ਆਪਣੀ ਹੀਰ ਨੂੰ ਲੈਕੇ ਸਭ ਦੇ ਦਰਮਿਆਨ

https://www.instagram.com/p/BoQzVqfgDT7/?hl=en&taken-by=theroshanprince

ਲਾਵਾਂ ਫੇਰੇ ਅਤੇ ਸੂਬੇਦਾਰ ਜੋਗਿੰਦਰ ਸਿੰਘ ਦੀ ਕਾਮਯਾਬੀ ਤੋਂ ਬਾਅਦ ਹੁਣ ਉਹ ਆਪਣੀ ਫਿਲਮ ਰਾਂਝਾ ਰਿਫਿਊਜੀ 'ਤੇ ਕੰਮ ਕਰ ਰਹੇ ਨੇ । ਇਹ ਫਿਲਮ ਕਾਮੇਡੀ ਫਿਲਮ ਹੋਵੇਗੀ ਅਤੇ ਇਸ ਨੂੰ ਡਾਇਰੈਕਟ ਕਰਨਗੇ ਅਵਤਾਰ ਸਿੰਘ ਅਤੇ ਜੇਬੀ ਮੂਵੀਜ਼ ਪ੍ਰੋਡਕਸ਼ਨ । ਫਿਲਮ ਦੀ ਡਿਸਟ੍ਰੀਬਿਊਸ਼ਨ ਦਾ ਕੰਮ ਓਮਜੀ ਗਰੁੱਪ ਵੱਲੋਂ ਵੇਖਿਆ ਜਾਵੇਗਾ ।ਇਸ ਫਿਲਮ 'ਚ ਰੌਸ਼ਨ ਪ੍ਰਿੰਸ ਤੋਂ ਇਲਾਵਾ ਕਰਮਜੀਤ ਅਣਮੋਲ ,ਸਾਨਵੀ ਧੀਮਾਨ ,ਨਿਸ਼ਾ ਬਾਨੋ  ਮਲਕੀਤ ਰੌਨੀ, ਰੁਪਿੰਦਰ ਰੂਪੀ ਤੇ ਤਾਰਾ ਬੈਨੀਪਾਲ ਵੀ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ।ਫਿਲਮ 'ਚ ਕਾਮੇਡੀ ਤੋਂ ਇਲਾਵਾ ਹੋਰ ਕੀ ਕੁਝ ਖਾਸ ਰਹੇਗਾ ਇਹ ਜਾਨਣ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਨਾਲ ਤਾਂ ਕਿ ਫਿਲਮਾਂ ਅਤੇ ਮਨੋਰੰਜਨ ਦੀ ਤਾਜ਼ਾ ਅਪਡੇਟਸ ਤੁਹਾਨੂੰ ਮਿਲਦੇ ਰਹਿਣ ।

Roshan Prince

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network