Advertisment

ਰਣਜੀਤ ਬਾਵਾ ਦੀ ਨਵੀਂ ਐਲਬਮ 'ਮੇਰੇ ਲੋਕ ਗੀਤ' ਚ ਮਿਲੇਗਾ ਪੂਰਾ ਪੈਕੇਜ , ਦੇਖੋ ਵੀਡੀਓ

author-image
By Aaseen Khan
New Update
ਰਣਜੀਤ ਬਾਵਾ ਦੀ ਨਵੀਂ ਐਲਬਮ 'ਮੇਰੇ ਲੋਕ ਗੀਤ' ਚ ਮਿਲੇਗਾ ਪੂਰਾ ਪੈਕੇਜ , ਦੇਖੋ ਵੀਡੀਓ
Advertisment
ਰਣਜੀਤ ਬਾਵਾ ਦੀ ਨਵੀਂ ਐਲਬਮ 'ਲੋਕ ਮੇਰੇ ਗੀਤ' ਚ ਮਿਲੇਗਾ ਪੂਰਾ ਪੈਕੇਜ , ਦੇਖੋ ਵੀਡੀਓ : ਪੰਜਾਬ ਦੇ ਦਮਦਾਰ ਕਲਾਕਾਰ ਰਣਜੀਤ ਬਾਵਾ ਜਿੰਨ੍ਹਾਂ 2018 'ਚ ਕਈ ਸੁਪਰਹਿੱਟ ਗਾਣੇ ਅਤੇ ਫ਼ਿਲਮਾਂ ਦਿੱਤੀਆਂ। ਰਣਜੀਤ ਬਾਵਾ ਉਹਨਾਂ ਗਾਇਕਾਂ 'ਚੋਂ ਇੱਕ ਹਨ , ਜਿੰਨ੍ਹਾਂ ਨੇ ਆਪਣੀ ਮਿਹਨਤੀ ਗਾਇਕੀ ਨਾਲ ਦੁਨੀਆਂ ਭਰ 'ਚ ਖਾਸੀ ਪ੍ਰਸਿੱਧੀ ਹਾਸਿਲ ਕੀਤੀ। ਰਣਜੀਤ ਬਾਵਾ ਆਪਣੇ ਸਰੋਤਿਆਂ ਲਈ 2019 'ਚ ਇੱਕ ਵੱਡੀ ਖੁਸ਼ਖਬਰੀ ਲੈ ਕੇ ਆ ਰਹੇ ਹਨ। ਜੀ ਹਾਂ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਇੱਕ ਵੀਡੀਓ 'ਚ ਗਾਣਾ ਗਾਉਂਦੇ ਹੋਏ ਖੁਲਾਸਾ ਕੀਤਾ ਹੈ, ਕਿ ਉਹ 2019 'ਚ ਆਪਣੀ ਪੂਰੀ ਐਲਬਮ ਨਾਲ ਨਵੇਂ ਸਾਲ ਦਾ ਸਵਾਗਤ ਕਰਨ ਜਾ ਰਹੇ ਹਨ। https://www.instagram.com/p/BsChfdCnf5C/ ਹੋਰ ਪੜ੍ਹੋ : ‘ਸਿੰਬਾ’ ਦੇ ਨਵੇਂ ਪੋਸਟਰ ‘ਚ ਦਿਲਕਸ਼ ਅੰਦਾਜ਼ ‘ਚ ਨਜ਼ਰ ਆਏ ਸਾਰਾ ਤੇ ਰਣਵੀਰ ਰਣਜੀਤ ਬਾਵਾ ਦੀ ਆਉਣ ਵਾਲੀ ਐਲਬਮ ਦਾ ਨਾਮ ਹੈ 'ਮੇਰੇ ਲੋਕ ਗੀਤ' ਜਿਸ 'ਚ ਲੋਕ ਗੀਤ , ਸੁਹਾਗ ਕਵੀਸ਼ਰੀ ਦੇ ਨਾਲ ਨਾਲ ਕੁੱਲ 10 ਗੀਤਾਂ ਦਾ ਦਮਦਾਰ ਪੈਕੇਜ ਹੋਣ ਵਾਲਾ ਹੈ। ਇਸ ਦਾ ਖੁਲਾਸਾ ਉਹਨਾਂ ਆਪਣੇ ਵੀਡੀਓ ਦੀ ਕੈਪਸ਼ਨ 'ਚ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਸੋਹਣੀ ਐਲਬਮ ਲੈ ਕੇ ਆ ਰਹੇ ਹਾਂ ਜਿਸ ਨੂੰ ਦਰਸ਼ਕ ਖੂਬ ਪਸੰਦ ਕਰਨ ਵਾਲੇ ਹਨ। ਰਣਜੀਤ ਬਾਵਾ ਦੀ 'ਇੱਕ ਤਾਰੇ ਵਾਲਿਆਂ ਬਾਬਾ' ਜੋ ਕਿ 2018 'ਚ ਸੀ। ਇਸ ਐਲਬਮ ਨੂੰ ਦਰਸ਼ਕਾਂ ਨੇ ਬੇਇੰਤਹਾ ਪਿਆਰ ਦਿੱਤਾ ਅਤੇ ਖੂਬ ਸੁਣੀ ਗਈ। ਹੁਣ ਦੇਖਣਾ ਹੋਵੇਗਾ ਰਣਜੀਤ ਬਾਵਾ ਦੀ ਆਉਣ ਵਾਲੀ ਇਸ ਐਲਬਮ ਨੂੰ ਸਰੋਤਿਆਂ ਵੱਲੋਂ ਕਿੰਨ੍ਹਾ ਕੁ ਪਸੰਦ ਕੀਤਾ ਜਾ ਜਾਵੇਗਾ।
Advertisment

Stay updated with the latest news headlines.

Follow us:
Advertisment
Advertisment
Latest Stories
Advertisment