ਰਣਜੀਤ ਬਾਵਾ ਨੇ ਨਵੀਂ ਫ਼ਿਲਮ ਦਾ ਕੀਤਾ ਐਲਾਨ, ‘ਖਾਓ ਪੀਓ ਐਸ਼ ਕਰੋ’ ਫ਼ਿਲਮ ਦਾ ਫ੍ਰਸਟ ਲੁੱਕ ਕੀਤਾ ਸਾਂਝਾ

written by Shaminder | March 04, 2021

ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ ।ਰਣਜੀਤ ਬਾਵਾ ਵੀ ਜਲਦ ਹੀ ਨਵੀਂ ਫ਼ਿਲਮ ‘ਚ ਨਜ਼ਰ ਆਉੇਣਗੇ । ਜਿਸ ਦਾ ਫ੍ਰਸਟ ਲੁੱਕ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

ranjit Image From Ranjit Bawa’s Instagram

ਹੋਰ ਪੜ੍ਹੋ :  ਗੁਰਨਾਮ ਭੁੱਲਰ ਦੇ ਪਿਤਾ ਜੀ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਤਸਵੀਰ ਸਾਂਝੀ ਕਰ ਦਿੱਤੀ ਵਧਾਈ

Ranjit Image From Ranjit Bawa’s Instagram

ਇਸ ਫ਼ਿਲਮ ਦਾ ਨਾਂਅ ਹੈ ‘ਖਾਓ ਪੀਓ ਐਸ਼ ਕਰੋ’ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ਰਣਜੀਤ ਬਾਵਾ, ਤਰਸੇਮ ਜੱਸੜ, ਅਦਿਤੀ ਸ਼ਰਮਾ ਅਤੇ ਜੈਸਮੀਨ ਬਾਜਵਾ।

ranjit Image From Ranjit Bawa’s Instagram

ਸ਼ਿਤਿਜ ਚੌਧਰੀ ਦੀ ਡਾਇਰੈਕਸ਼ਨ ਹੇਠ ਬਣਨ ਵਾਲੀ ਇਸ ਫ਼ਿਲਮ ਨੂੰ ਪ੍ਰੋਡਿਊਸ ਕਰਨਗੇ ਹਰਸਿਮਰਨ ਕਾਲਰਾ।ਇਹ ਫ਼ਿਲਮ ਇਸੇ ਸਾਲ ੩ ਸਤੰਬਰ ਨੂੰ ਰਿਲੀਜ਼ ਹੋਵੇਗੀ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ ।

 

View this post on Instagram

 

A post shared by Ranjit Bawa( Bajwa) (@ranjitbawa)

ਗਾਇਕੀ ਦੇ ਨਾਲ ਨਾਲ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਸਰਾਹਿਆ ਜਾਂਦਾ ਹੈ । ਉਨ੍ਹਾਂ ਨੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਉਨ੍ਹਾਂ ਦੀ ਫ਼ਿਲਮ ਤਾਰਾ ਮੀਰਾ ਹੋਵੇ, ਹਾਈਐਂਡ ਯਾਰੀਆਂ ਹੋਵੇ ਜਾਂ ਫਿਰ ਕੋਈ ਹੋਰ ਫ਼ਿਲਮ ਹਰ ਫ਼ਿਲਮ ‘ਚ ਉਨ੍ਹਾਂ ਨੇ ਬਿਹਤਰੀਨ ਕਿਰਦਾਰ ਨਿਭਾਏ ਹਨ ।

 

0 Comments
0

You may also like