ਗੁਰਪੁਰਬ 'ਤੇ ਰਣਜੀਤ ਬਾਵਾ ਕਰ ਰਹੇ ਨੇ ਕੁਝ ਖਾਸ ,ਸੰਗਤਾਂ ਵੀ ਹੋਣਗੀਆਂ ਨਿਹਾਲ 

Written by  Shaminder   |  January 04th 2019 03:08 PM  |  Updated: January 04th 2019 03:17 PM

ਗੁਰਪੁਰਬ 'ਤੇ ਰਣਜੀਤ ਬਾਵਾ ਕਰ ਰਹੇ ਨੇ ਕੁਝ ਖਾਸ ,ਸੰਗਤਾਂ ਵੀ ਹੋਣਗੀਆਂ ਨਿਹਾਲ 

ਰਣਜੀਤ ਬਾਵਾ ਨੇ ਆਪਣੇ ਸਾਲ ਦੀ ਸ਼ੁਰੂਆਤ 'ਤੇ ਗੁਰੂ ਸਾਹਿਬਾਨ ਨੂੰ ਸਮਰਪਿਤ ਧਾਰਮਿਕ ਗੀਤ ਕੱਢਣ ਜਾ ਰਹੇ ਨੇ । ਉਨ੍ਹਾਂ ਨੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ 'ਤੇ ਧਾਰਮਿਕ ਗੀਤ ਲੈ ਕੇ ਆ ਰਹੇ ਨੇ । ਜਿਵੇਂ ਕਿ ਇਸ ਗੀਤ ਦੇ ਟਾਈਟਲ ਤੋਂ ਹੀ ਸਪੱਸ਼ਟ ਹੈ ਕਿ 'ਗੁਰਪੁਰਬ' ਯਾਨੀ ਕਿ ਰਣਜੀਤ ਬਾਵਾ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਆਪਣੀ ਇਸ ਭੇਂਟ ਗੁਰੂ ਸਾਹਿਬ ਨੂੰ ਸਮਰਪਿਤ ਕਰਨਗੇ।

ਹੋਰ ਵੇਖੋ: ਯੋਗਰਾਜ ਸਿੰਘ ਦੀ ਸਹੁਰਾ ਪਰਿਵਾਰ ਨਾਲ ਹੋਈ ਲੜਾਈ, ਸਹੁਰਿਆਂ ਦਾ ਕੀਤਾ ਬੁਰਾ ਹਾਲ,ਵੇਖੋ ਵੀਡਿਓ

https://www.instagram.com/p/BsM1gzoA1zt/

ਇਸ ਧਾਰਮਿਕ ਗੀਤ ਦੇ ਬੋਲ ਮਨਿੰਦਰ ਕੈਲੀ ਨੇ ਲਿਖੇ ਨੇ ਜਦਕਿ ਰਣਜੀਤ ਬਾਵਾ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ । ਜਲਦ ਹੀ ਰਣਜੀਤ ਬਾਵਾ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਇਸ ਧਾਰਮਿਕ ਗੀਤ ਨੂੰ ਰਿਲੀਜ਼ ਕਰਨ ਜਾ ਰਹੇ ਨੇ । ਫਿਲਹਾਲ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟਰ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ।

ਹੋਰ ਵੇਖੋ: ਜਾਣੋ ਗੁਰਦਾਸ ਮਾਨ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ

Watch: Ranjit Bawa Shows His Love For Folk Music On Instagram Watch: Ranjit Bawa Shows His Love For Folk Music On Instagram

ਰਣਜੀਤ ਬਾਵਾ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ‘ਏਸੀਆਂ ਤੋਂ ਜਦੋਂ ਮਨ ਅੱਕ ਜਾਏ ਬੋਹੜਾਂ ਦੀਆਂ ਛਾਵਾਂ ਯਾਦ ਆਉਂਦੀਆਂ’ ,’ਮਿੱਟੀ ਦਾ ਬਾਵਾ’ , ‘ਚੰਨ ਵਰਗੀ’ ਸਣੇ ਹੋਰ ਕਈ ਗੀਤ ਰਣਜੀਤ ਬਾਵਾ ਨੇ ਗਾਏ ਨੇ ।ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਹੁਣ ਮੁੜ ਤੋਂ ਆਪਣੇ ਇਸ ਗੀਤ ਨਾਲ ਹਾਜ਼ਰ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network