ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦੇ ਪ੍ਰਸ਼ੰਸਕਾਂ ਵਿਚਾਲੇ ਹੋਏ ਵਿਵਾਦ ’ਤੇ ਗਿੱਪੀ ਗਰੇਵਾਲ ਨੇ ਕਹੀ ਵੱਡੀ ਗੱਲ

Written by  Rupinder Kaler   |  September 02nd 2020 09:18 AM  |  Updated: September 02nd 2020 09:18 AM

ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦੇ ਪ੍ਰਸ਼ੰਸਕਾਂ ਵਿਚਾਲੇ ਹੋਏ ਵਿਵਾਦ ’ਤੇ ਗਿੱਪੀ ਗਰੇਵਾਲ ਨੇ ਕਹੀ ਵੱਡੀ ਗੱਲ

ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦੇ ਪ੍ਰਸ਼ੰਸਕਾਂ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਫੈਨਸ 'ਚ ਲੜਾਈ ਦਾ ਸਿਲਸਿਲਾ ਜਾਰੀ ਹੈ। ਇਸ ਲੜਾਈ ਦੌਰਾਨ ਫੈਨਸ ਕਿਸੇ ਇਕ ਦੀ ਸਪੋਰਟ ਕਰਨ ਵਾਲੇ ਕਲਾਕਾਰ ਨੂੰ ਵੀ ਨੈਗੇਟਿਵ ਕਮੈਂਟਸ ਨਾਲ ਪ੍ਰੇਸ਼ਾਨ ਕਰ ਰਹੇ ਹਨ । ਇਸ ਸਭ ਦੇ ਚਲਦੇ ਵੱਖ ਵੱਖ ਕਲਾਕਾਰਾਂ ਵੱਲੋਂ ਵੀ ਇਸ ਮੁੱਦੇ ਤੇ ਆਪਣਾ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।

https://www.instagram.com/p/CEllZIjp6CX/?utm_source=ig_web_copy_link

ਜਿੱਥੇ ਕੁਝ ਦਿਨ ਪਹਿਲਾਂ ਰਣਜੀਤ ਬਾਵਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਮੁੱਦਿਆਂ ਪਿੱਛੇ ਇੱਕ-ਦੂਜੇ ਨਾਲ ਨਾ ਲੜ੍ਹਨ ਉੱਥੇ ਗਿੱਪੀ ਗਰੇਵਾਲ ਨੇ ਵੀ ਇਕ ਵੀਡੀਓ ਪਾ ਕੇ ਕਿਹਾ ਕਿ ਇਸ ਤਰ੍ਹਾਂ ਆਪਸ 'ਚ ਲੜ੍ਹਨਾ ਜਾਂ ਕਿਸੇ ਨੂੰ ਕੋਸਣਾਂ ਸਹੀ ਨਹੀਂ ਹੈ। ਗਿਪੀ ਨੇ ਦੱਸਿਆ ਕਿ ਕਲਾਕਾਰ ਹਮੇਸ਼ਾ ਆਪਸੀ ਦੌੜ 'ਚ ਨਹੀਂ ਲੱਗੇ ਰਹਿੰਦੇ ਤੇ ਤੁਸੀਂ ਵੀ ਨਾ ਲੜੋ ।

https://www.instagram.com/p/CEiHuf8Avv8/

ਰਣਜੀਤ ਬਾਵਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਸ ਮੁੱਦੇ ਤੇ ਇਕ ਪੋਸਟ ਪਾ ਕੇ ਲਿਖਿਆ, "ਲੜਨਾ ਤੇ ਲੜੋ ਪੰਜਾਬ ਦੇ ਹੱਕਾਂ ਲਈ ਲੜੋ, ਪਾਣੀਆਂ ਦਾ ਮੁੱਦਾ ਉਸ ਲਈ ਕਰੋ ਕੁਝ, ਆਪਣੇ ਆਪ ਨੂੰ ਕਾਮਯਾਬ ਕਰਨ ਲਈ ਆਪਣੀ ਕਿਸਮਤ ਨਾਲ ਲੜੋ। ਨਸ਼ਿਆ ਵਿਰੁੱਧ ਲੜੋ, ਪੰਜਾਬ ਤੇ ਪੰਜਾਬੀ ਲਈ ਲੜੋ। ਐਵੇਂ ਨਾ ਲੜ੍ਹ ਕੇ ਸਮਾਂ ਬਰਬਾਦ ਨਾ ਕਰੋ, ਪੰਜਾਬ ਦਾ ਪਹਿਲਾਂ ਹੀ ਬੁਰਾ ਹਾਲ ਹੈ ਕਿਉਂਕਿ ਅਸੀਂ ਹਮੇਸ਼ਾ ਆਪਸ ਵਿੱਚ ਹੀ ਲੜਦੇ ਆ ਜਦੋ ਵੀ ਲੜੇ ਆਂ। ਮਾਵਾਂ ਭੈਣਾਂ ਨੂੰ ਗਾਲਾਂ ਨਾ ਕੱਢੋ ਇੱਕ ਦੂਜੇ ਦੀਆਂ ਨੂੰ, ਚਾਰ ਕਿਤਾਬਾਂ ਪੜ੍ਹੋ। ਪਿਆਰ ਨਾਲ ਰਹੋ। ਜਿਸ ਨੂੰ ਵੀ ਸੁਣਨਾ ਸੁਣੋ ਪਰ ਐਵੇਂ ਮਸਲੇ ਨਾ ਵਧਾਉ। ਬੇਨਤੀ ਸਾਰਿਆਂ ਨੂੰ।"

https://www.instagram.com/p/CETFC-WpWoP/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network