ਰਣਜੀਤ ਬਾਵਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ ਖ਼ਬਰੀ !

Written by  Rupinder Kaler   |  March 18th 2021 11:21 AM  |  Updated: March 18th 2021 12:33 PM

ਰਣਜੀਤ ਬਾਵਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ ਖ਼ਬਰੀ !

ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ ਹੈ, ਬਾਵਾ ਛੇਤੀ ਹੀ ਐਲਬਮ ਲੈ ਕੇ ਆ ਰਹੇ ਹਨ । ਇਸ ਐਲਬਮ ਨੂੰ ਜਲਦ ਹੀ ਰਿਲੀਜ਼ ਕੀਤਾ ਜਾਏਗਾ। ਰਣਜੀਤ ਬਾਵਾ ਦੀ ਇਸ ਐਲਬਮ ਦਾ ਕੀ ਨਾਂਅ ਹੋਵੇਗਾ ਤੇ ਕਿਸ ਥੀਮ 'ਤੇ ਹੋਵੇਗੀ ਇਸ ਦੀ ਹਾਲੇ ਕੋਈ ਜਾਣਕਾਰੀ ਨਹੀਂ ਹੈ ।

image from ranjit bawa's instagram

ਹੋਰ ਪੜ੍ਹੋ:

ਗਾਇਕ ਕੁਲਵਿੰਦਰ ਬਿੱਲਾ ਨੇ ਲਈ ਨਵੀਂ ਗੱਡੀ, ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ, ਪ੍ਰਸ਼ੰਸਕ ਦੇ ਰਹੇ ਵਧਾਈਆਂ

image from ranjit bawa's instagram

ਪਰ ਇੱਕ ਗੱਲ ਜ਼ਰੂਰ ਹੈ ਕਿ ਰਣਜੀਤ ਬਾਵਾ ਆਪਣੇ ਗਾਣਿਆਂ ਨਾਲ ਲੋਕਾਂ ਨੂੰ ਥਿਰਕਣ ਲਈ ਮਜ਼ਬੂਰ ਕਰ ਦੇਣਗੇ ।ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕਰ ਕੈਪਸ਼ਨ 'ਚ ਲਿਖਿਆ, "ਐਲਬਮ ਆ ਰਹੀ ਹੈ।" ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਸਾਨ ਅੰਦੋਲਨ ਨੂੰ ਤਕਰੀਬਨ 110 ਦਿਨ ਤੋਂ ਉਪਰ ਹੋ ਗਏ ਹਨ, ਤੇ ਰਣਜੀਤ ਬਾਵਾ ਨੇ ਇਸ ਅੰਦੋਲਨ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਹੈ ।

ranjit bawa photo image from ranjit bawa's instagram

ਉਹ ਲਗਾਤਾਰ ਇਸ ਅੰਦੋਲਨ ਵਿੱਚ ਹਾਜ਼ਰੀ ਲਗਵਾਉਂਦੇ ਰਹੇ ਹਨ ।ਉਹਨਾਂ ਨੇ ਇਕ ਤੋਂ ਬਾਅਦ ਇਕ ਗੀਤ ਕਿਸਾਨਾਂ ਲਈ ਰਿਲੀਜ਼ ਕੀਤੇ ਹਨ। ਪਰ ਹੁਣ ਦੇਖਣਾ ਹੋਵੇਗਾ ਕਿ ਰਣਜੀਤ ਬਾਵਾ ਦੀ ਨਵੀਂ ਐਲਬਮ 'ਚ ਕਿਸ ਤਰ੍ਹਾਂ ਦੇ ਗਾਣੇ ਹੁੰਦੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network