ਰਣਜੀਤ ਬਾਵਾ ਦੇ ‘Kinne Aye Kinne Gye 2’ ਗੀਤ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

written by Lajwinder kaur | May 02, 2021 06:31pm

ਪੰਜਾਬੀ ਗਾਇਕ ਰਣਜੀਤ ਬਾਵਾ ਆਪਣੇ ਨਵੇਂ ਟਰੈਕ ‘ਕਿੰਨੇ ਆਏ ਕਿੰਨੇ ਗਏ-2’(Kinne Aye Kinne Gye 2) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਜੀ ਹਾਂ ਸੱਚੀਆਂ ਤੇ ਖਰੀਆਂ ਗੱਲਾਂ ਵਾਲਾ ਇਹ ਗਾਣਾ ਦਰਸ਼ਕਾਂ ਨੂੰ ਇੰਨਾ ਪਸੰਦ ਆ ਰਿਹਾ ਹੈ, ਜਿਸ ਕਰਕੇ ਇਹ ਗਾਣਾ ਯੂਟਿਊਬ ‘ਤੇ ਟਰੈਂਡਿੰਗ ‘ਚ ਚੱਲ ਰਿਹਾ ਹੈ।

inside image of kinne aye kinne gye-2 image source-youtube

ਹੋਰ ਪੜ੍ਹੋ :  ਸਿਆਚਿਨ 'ਚ ਸ਼ਹੀਦ ਹੋਏ ਪੰਜਾਬ ਦੇ ਦੋ ਜਵਾਨਾਂ ਦੀ ਮੌਤ ‘ਤੇ ਦੁੱਖ ਜਤਾਉਂਦੇ ਹੋਏ ਗਾਇਕ ਦੀਪ ਢਿੱਲੋਂ ਨੇ ਕਿਹਾ- ‘ਸਾਡੇ ਡੱਬਿਆਂ ‘ਚ ਬੰਦ ਹੋ ਕੇ ਆਉਂਦੇ ਨੇ ਜਵਾਨ, ਹੱਕਾਂ ਖਾਤਰ ਨੇ ਸੜਕਾਂ ‘ਤੇ ਰੁਲਦੇ ਕਿਸਾਨ’

inside image of baba deep singh ji image source-youtube

ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ  Lovely Noor ਨੇ ਲਿਖੇ ਨੇ ਤੇ ਮਿਊਜ਼ਿਕ M.Vee ਨੇ ਦਿੱਤਾ ਹੈ। ਇਸ ਗੀਤ ਨੂੰ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕਰਦੇ ਹੋਏ ਗਾਇਕ ਨੇ ਲਿਖਿਆ ਹੈ ਕਿ- ‘ਕਿੰਨੇ ਆਏ ਕਿੰਨੇ ਗਏ 2 ..ਕੱਲੀ- ਕੱਲੀ ਗੱਲ ਸੁਣਨ ਵਾਲੀ ..ਸੁਣਕੇ ਸ਼ੇਅਰ ਕਰੋ ਤਾਂ ਜੋ ਸਭ ਤੱਕ ਪਹੁੰਚ ਜਾਵੇ’ । ਇਸ ਗਾਣੇ ਦਾ ਲਿਰਿਕਲ ਵੀਡੀਓ Dhiman Productions ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਦਰਸ਼ਕ ਰਣਜੀਤ ਬਾਵਾ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਦੇਖ ਸਕਦੇ ਨੇ।

inside image of ranjit bawa new song kine aaye kine gaye 2 image source-youtube

ਇਸ ਗੀਤ ‘ਚ ਰਣਜੀਤ ਬਾਵਾ ਨੇ ਸਿੱਖ ਇਤਿਹਾਸ, ਕਿਸਾਨੀ ਅੰਦੋਲਨ, ਕੋਰੋਨਾ, ਗਰੀਬੀ ਤੋਂ ਲੈ ਕੇ ਸਮਾਜ ‘ਚ ਚੱਲ ਰਹੀਆਂ ਮਾੜੀਆਂ ਗੱਲਾਂ, ਨੂੰ ਬਹੁਤ ਹੀ ਕਮਾਲ ਦੇ ਢੰਗ ਨਾਲ ਬਿਆਨ ਕੀਤਾ ਹੈ। ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਇਸ ਹੇਠ ਦਿੱਤੇ ਲਿੰਕ 'ਤੇ ਜਾ ਕੇ ਦਰਸ਼ਕ ਇਸ ਗੀਤ ਦਾ ਅਨੰਦ ਲੈ ਸਕਦੇ ਨੇ ਤੇ ਕਮੈਂਟ ਕਰਕੇ ਦੱਸ ਸਕਦੇ ਨੇ ਉਨ੍ਹਾਂ ਨੂੰ ਇਹ ਗੀਤ ਕਿਵੇਂ ਦਾ ਲੱਗਿਆ।

You may also like