ਰਣਜੀਤ ਬਾਵਾ ਦਾ ਨਵਾਂ ਗੀਤ ‘ਪੱਗ ਦਾ Brand’ ਸਿਰ ਚੜ੍ਹਕੇ ਬੋਲ ਰਿਹਾ ਹੈ ਪੰਜਾਬੀ ਗੱਭਰੂਆਂ ਦੇ, ਸੋਸ਼ਲ ਮੀਡੀਆ ਉੱਤੇ ਛਾਇਆ ਗੀਤ,ਦੇਖੋ ਵੀਡੀਓ

written by Lajwinder kaur | September 02, 2020

ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ । ਉਹ ‘ਪੱਗ ਦਾ ਬਰੈਂਡ’ (Pagg Da Brand) ਟਾਈਟਲ ਹੇਠ ਚੱਕਵੀਂ ਬੀਟ ਵਾਲਾ ਗੀਤ ਲੈ ਕੇ ਆਏ ਨੇ । ਰਣਜੀਤ ਬਾਵਾ ਆਪਣੇ ਗੀਤ ਦੇ ਨਾਲ ਦਰਸ਼ਕਾਂ ਨੂੰ ਭੰਗੜੇ ਪਾਉਣ ਲਈ ਮਜ਼ਬੂਰ ਕਰ ਰਹੇ ਨੇ ।

ਜੇ ਗੱਲ ਕਰੀਏ ਇਸ ਗੀਤ ਦੇ ਬੋਲ ਪ੍ਰਗਟ ਕੋਟਗੁਰੂ ਦੀ ਕਲਮ ‘ਚ ਨਿਕਲੇ ਨੇ ਤੇ ਮਿਊਜ਼ਿਕ ਜੱਸੀ ਐਕਸ ਨੇ ਦਿੱਤਾ ਹੈ । ਗਾਣੇ ਦਾ ਵੀਡੀਓ Frame Singh ਵੱਲੋਂ ਤਿਆਰ ਕੀਤਾ ਗਿਆ ਹੈ । ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਰਣਜੀਤ ਬਾਵਾ ਤੇ ਪੰਜਾਬੀ ਮਾਡਲ Aaveera Singh Masson । ਟੀ-ਸੀਰੀਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਜੇ ਗੱਲ ਕਰੀਏ ਰਣਜੀਤ ਬਾਵਾ ਇੱਕ ਤੋਂ ਬਾਅਦ ਇੱਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ । ਇਸ ਤੋਂ ਪਹਿਲਾਂ ਵੀ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਉਹ ਪੰਜਾਬੀ ਫ਼ਿਲਮਾਂ ‘ਚ ਵੀ ਕਾਫੀ ਸਰਗਰਮ ਨੇ ।

 

You may also like