ਪੰਜਾਬੀ ਗਾਇਕ ਰਣਜੀਤ ਬਾਵਾ ਇੱਕ ਹੋਰ ਨਵੇਂ ਜੋਸ਼ੀਲੇ ਕਿਸਾਨੀ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਉਹ ‘ਫਤਿਹ ਆ’ ਟਾਈਟਲ ਹੇਠ ਲੈ ਕੇ ਆਏ ਨੇ । ਇਸ ਗੀਤ ਨੂੰ ਉਨ੍ਹਾਂ ਨੇ ਜੱਥੇਦਾਰ ਸਰਦਾਰ ਤਰਸੇਮ ਸਿੰਘ ਨੂੰ ਸਮਰਪਿਤ ਕੀਤਾ ਹੈ ।
ਇਸ ਗੀਤ ਚ ਉਨ੍ਹਾਂ ਨੇ ਗੁਰੂ ਸਾਹਿਬਾਨਾਂ ਕੁਰਬਾਨੀਆਂ ਤੇ ਅਣਖਾਂ ਨੂੰ ਬਿਆਨ ਕੀਤਾ ਹੈ । ਇਹ ਗੀਤ ਇਸ ਸਮੇਂ ਚੱਲ ਰਹੇ ਕਿਸਾਨੀ ਅੰਦੋਲਨ ਚ ਜੋਸ਼ ਭਰ ਰਿਹਾ ਹੈ । ਜਿਸ ਕਰਕੇ ਇਸ ਗੀਤ ਨੂੰ ਯੂਟਿਊਬ ਉੱਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
ਜੇ ਗੱਲ ਕਰੀਏ ਗੀਤ ਦੇ ਬੋਲ ਤਾਂ ਉਹ Lovely Noor ਨੇ ਲਿਖੇ ਨੇ ਤੇ ਮਿਊਜ਼ਿਕ Beat Minister ਨੇ ਦਿੱਤਾ ਹੈ । ਗਾਣੇ ਦਾ ਲਿਰਿਕਲ ਵੀਡੀਓ Lens Nation Media ਨੇ ਤਿਆਰ ਕੀਤਾ ਹੈ ।