ਜਦੋਂ ਰਣਜੀਤ ਬਾਵਾ ਦੀ ਪੱਗ 'ਚ ਨੋਟ ਫਸਾਉਣ ਵਾਲੇ ਪ੍ਰਸ਼ੰਸਕ ਦੀ ਬਾਂਹ ਫੜਕੇ ਉਹਨਾਂ ਸਮਝਾਈ ਪੱਗ ਦੀ ਅਹਿਮੀਅਤ, ਦੇਖੋ ਵੀਡੀਓ

Written by  Aaseen Khan   |  October 10th 2019 01:13 PM  |  Updated: October 10th 2019 01:18 PM

ਜਦੋਂ ਰਣਜੀਤ ਬਾਵਾ ਦੀ ਪੱਗ 'ਚ ਨੋਟ ਫਸਾਉਣ ਵਾਲੇ ਪ੍ਰਸ਼ੰਸਕ ਦੀ ਬਾਂਹ ਫੜਕੇ ਉਹਨਾਂ ਸਮਝਾਈ ਪੱਗ ਦੀ ਅਹਿਮੀਅਤ, ਦੇਖੋ ਵੀਡੀਓ

ਪੰਜਾਬੀ ਗਾਇਕਾਂ ਦੇ ਲਾਈਵ ਸ਼ੋਅ ਦੌਰਾਨ ਅਕਸਰ ਹੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਹਨ ਜਿਹੜੀਆਂ ਕਈ ਵਾਰ ਕਿਸੇ ਨਾ ਕਿਸੇ ਵਿਵਾਦ ਨੂੰ ਵੀ ਸੱਦਾ ਦੇ ਦਿੰਦੀਆਂ ਹਨ। ਜ਼ਿਆਦਾਤਰ ਅਜਿਹੇ ਮੌਕੇ ਸੋਸ਼ਲ ਮੀਡੀਆ 'ਤੇ ਕਲਾਕਾਰ ਦਾ ਕਸੂਰ ਲੋਕਾਂ ਵੱਲੋਂ ਕੱਢਿਆ ਜਾਂਦਾ ਹੈ। ਹੁਣ ਰਣਜੀਤ ਬਾਵਾ ਦੇ ਲਾਈਵ ਸ਼ੋਅ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ 'ਚ ਇੱਕ ਵਿਅਕਤੀ ਅਚਾਨਕ ਸਟੇਜ 'ਤੇ ਆ ਕੇ ਰਣਜੀਤ ਬਾਵਾ ਦੀ ਪੱਗ 'ਚ ਨੋਟ ਫਸਾਉਣ ਦੀ ਕੋਸ਼ਿਸ਼ ਕਰਦਾ ਹੈ।

ranjit bawa ranjit bawa

ਇਹ ਦੇਖ ਰਣਜੀਤ ਬਾਵਾ ਤੁਰੰਤ ਪਿੱਛੇ ਹੱਟ ਜਾਂਦੇ ਹਨ ਅਤੇ ਉਸ ਵਿਅਕਤੀ ਨੂੰ ਸਮਝਾਉਂਦੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਪੱਗ ਉੱਤਰ ਸਕਦੀ ਹੈ। ਇਹ ਹੀ ਨਹੀਂ ਰਣਜੀਤ ਬਾਵਾ ਸਟੇਜ ਤੋਂ ਕਹਿੰਦੇ ਹਨ ਕਿ ਪੱਗ ਬਹੁਤ ਕੁਰਬਾਨੀਆਂ ਨਾਲ ਮਿਲੀ ਹੈ ਇਸ ਦਾ ਸਤਿਕਾਰ ਕਰਨਾ ਹਰ ਕਿਸੇ ਦਾ ਫਰਜ਼ ਹੈ। ਇਸ 'ਤੇ ਕੋਈ ਵਿਵਾਦ ਨਾ ਹੋ ਜਾਵੇ ਇਸ ਨੂੰ ਦੇਖਦੇ ਹੋਏ ਰਣਜੀਤ ਬਾਵਾ ਨੇ ਉਸ ਪ੍ਰਸ਼ੰਸਕ ਨੂੰ ਫਿਰ ਤੋਂ ਸਟੇਜ 'ਤੇ ਬੁਲਾਇਆ 'ਤੇ ਸਮਝਾਇਆ ਕਿ ਬਾਅਦ 'ਚ ਲੋਕ ਕਲਾਕਾਰਾਂ ਦਾ ਦੋਸ਼ ਦੱਸਦੇ ਹਨ ਇਸ ਲਈ ਫੋਟੋਆਂ ਖਿਚਵਾਉਣ ਤੋਂ ਮਨਾ ਨਹੀਂ ਕਰਦੇ ਬਸ ਪੱਗ ਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ।

ਦੱਸ ਦਈਏ ਪਿਛਲੇ ਦਿਨੀਂ ਗੁਰਨਾਮ ਭੁੱਲਰ ਦਾ ਵੀਡੀਓ ਕਾਫੀ ਵਾਇਰਲ ਹੋਇਆ ਸੀ ਜਿਸ 'ਚ ਗੁਰਨਾਮ ਭੁੱਲਰ ਫੈਨ ਨਾਲ ਬਦਸਲੂਕੀ ਕਰਦੇ ਹੋਏ ਨਜ਼ਰ ਆਏ ਸੀ। ਹਾਲਾਂਕਿ ਬਾਅਦ 'ਚ ਗੁਰਨਾਮ ਭੁੱਲਰ ਨੇ ਉਸ ਫੈਨ ਨਾਲ ਮੁਲਾਕਾਤ ਕਰ ਮੁਆਫੀ ਵੀ ਮੰਗ ਲਈ ਸੀ। ਇਸ ਲਈ ਰਣਜੀਤ ਬਾਵਾ ਨੇ ਸਟੇਜ 'ਤੇ ਹੀ ਆਪਣੀ ਇਹ ਸਾਰੀ ਗੱਲ ਸਾਫ ਕਰ ਦਿੱਤੀ ਤਾਂ ਜੋ ਕੋਈ ਵਿਵਾਦ ਨਾ ਹੋਵੇ।

ਹੋਰ ਵੇਖੋ : ਗੁਰਨਾਮ ਭੁੱਲਰ ਲਈ ਬਹੁਤ ਖ਼ਾਸ ਹੈ ਉਹਨਾਂ ਦਾ ਨਵਾਂ ਗੀਤ 'ਪਾਗਲ',ਇਹ ਹੈ ਗੀਤ ਪਿੱਛੇ ਦੀ ਸਾਰੀ ਕਹਾਣੀ

 

View this post on Instagram

 

Jdo tuc Kise Profession vich aunde othe changa marha Chlda rehnda , Tuc har kamm jind jaan laga k krde ho Tan k fans nu changa lagge ??Mein hun jinia v Movies kitian tuc har Character nu Appreciate kita ?? Hit Super hit Hona uppar vale de hath ???So Eh Aun wali Movie TARA MIRA di first look hai ?? Tara nd Mira di Khoobsurat jehi love story hai?? Main promise krda tuc Es film nu bhut pasand kroge with families ??Tn x my bro @rajievdhingra nd @gururandhawa jina mere te trust kita nd eh sohni jehi film gift kiti ??So pls Give me blessings k vdia rhe ??? sarbat da bhala @tseries.official #bull18network @nazia.hussainami #Taramira @751films Thanks Dil Toh #babbu Bhji #Gandi Bhji #Goldy Bhji #jyoti Bhji #Rinku Bhji #Jagroop Bhji

A post shared by Ranjit Bawa (@ranjitbawa) on

ਰਣਜੀਤ ਬਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਦੀ ਫ਼ਿਲਮ ਤਾਰਾ ਮੀਰਾ ਜਿਸ ਨੂੰ ਗੁਰੂ ਰੰਧਾਵਾ ਪ੍ਰੋਡਿਊਸ ਕਰ ਰਹੇ ਹਨ ,11 ਅਕਤੂਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਰਣਜੀਤ ਬਾਵਾ ਫ਼ਿਲਮ ਦੀ ਸਾਰੀ ਟੀਮ ਸਮੇਤ ਪ੍ਰਮੋਸ਼ਨਾਂ 'ਚ ਕਾਫੀ ਰੁੱਝੇ ਹੋਏ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network